Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਡਾ ਸਵਾਤੀ ਵੱਲੋ ਟਾਂਡਾ ਅਤੇ ਦਸੂਹਾ ਹਸਪਤਾਲ ਦਾ ਅਚਨਚੇਤ ਦੋਰਾ ਕੀਤਾ

ਡਾ ਸਵਾਤੀ ਵੱਲੋ ਟਾਂਡਾ ਅਤੇ ਦਸੂਹਾ ਹਸਪਤਾਲ ਦਾ ਅਚਨਚੇਤ ਦੋਰਾ ਕੀਤਾ

ਟਾਂਡਾ / ਦਸੂਹਾ 23 ਸਤੰਬਰ (ਚੌਧਰੀ) 

ਸਿਵਲ ਹਸਪਤਾਲ ਟਾਂਡਾ ਦੀ ਸਾਫ ਸਫਾਈ ਦੀ ਬਿਵਸਥਾ ਦੇਖ ਕਿ ਨਾ ਖੁਸ਼ ਤੇ ਨਾਲ ਤਾੜਨਾ 15 ਦਿਨ ਦਾ ਦਿੱਤਾ ਟਾਇਮ

ਸਿਵਲ ਹਸਪਤਾਲ ਦਸੂਹਾ ਨੂੰ ਵਧੀਆ ਦਿੱਖ ਦੇ ਦਿੱਤੇ ਨੂੰ 100 ਨੰਬਰ

 : ਨਵ ਨਿਯੁਕਤ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਵਾਤੀ ਨੇ ਅੱਜ ਜਿਲੇ ਦੇ ਦੋ ਸਬ ਡਿਵੀਜਨ ਹਸਪਤਾਲਾ ਦਾ ਦੋਰਾ ਕੀਤਾ ਇਸ ਦੋਰਾਨ ਉਹਨਾਂ ਟਾਂਡਾ ਹਸਪਤਾਲ ਵਿਖੇ ਪਾਈਆਂ ਗਈਆਂ ਉਣਤਾਈਆਂ ਲਈ ਸਬੰਧ ਐਸ .ਐਮ. ਉ. ਤੇ ਸਟਾਫ ਨੂੰ ਤਾੜਨਾ ਕਰਦਿਆਂ ਸਾਰੇ ਪ੍ਰਬੰਧਾਂ ਨੂੰ ਤੁਰੰਤ ਠੀਕ ਕਰਨ ਦੀ ਚੇਤਵਾਨੀ ਦਿੱਤੀ। ਉਹਨਾਂ ਨੂੰ 15 ਦਿਨਾਂ ਦੇ ਅੰਦਰ ਪਾਈਆਂ ਗਈਆਂ ਸਾਰੀਆਂ ਉਣਤਾਈਆਂ ਨੂੰ ਦੁਰਸਤ ਕਰਕੇ ਰਿਪੋਟ ਕਰਵਨ ਦੇ ਨਿਰਦੇਸ਼ ਵੀ ਦਿੱਤੇ । ਇਸ ਉਪਰੰਤ ਉਹਨਾਂ ਦਸੂਹਾ ਸਿਵਲ ਹਸਪਤਾਲ ਅਤੇ ਨਸ਼ਾ ਛਡਾਉ ਕੇਦਰ, ਲੇਬਰ ਰੂਮ ਗਾਈਨੀ ਵਾਰਡ , ਦਵਾਈਆਂ ਵਾਲੇ ਸਟੋਰ , ਉਪਰੇਸ਼ਨ ਥੇਟਰ , ਬੱਚਿਆ ਵਾਲੇ ਵਾਰਡ ਤੇ ਆਏ ਹੋਏ ਮਰੀਜਾ ਤੇ ਤਿਮਾਰਦਾਰਾ ਨਾਲ ਗੱਲਬਾਤ ਕੀਤੀ ਤੇ ਸੰਨਤੁਸ਼ਟੀ ਪ੍ਰਗਟਾਈ । ਉਹਨਾਂ ਨਾਲ ਡਾ ਸਿਪਰਾ ਅਤੇ ਗੁਰਵਿੰਦਰ ਸ਼ਾਨੇ ਵੀ ਹਾਜਰ ਸਨ ।

ਇਸ ਮੋਕੇ ਡਾ ਸਵਾਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਦੇ ਲੋਕਾਂ ਦੀ ਸਿਹਤ ਸਹੂਲਤਾਂ ਵਧੀਆ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਚਲਾਦਿਆਂ ਆਉਣ ਵਾਲੇ ਦਿਨਾਂ ਵਿੱਚ ਜਿਲੇ ਦੇ ਸਾਰੇ ਸੰਸਥਾਵਾ ਨੂੰ ਚੈਕ ਕੀਤਾ ਜਾਵੇਗਾ ਤਾਂ ਮਰੀਜਾ ਨੂੰ ਕਿਸੇ ਕਿਸਮ ਦੀ ਕੋਈ ਦਿਕਤ ਪੇਸ਼ ਨਾ ਆਏ ਇਸ ਮੋਕੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਹਸਪਤਾਲਾ ਵਿੱਚ ਹਰ ਤਰ੍ਹਾਂ ਦੀ ਦਵਾਈ ਟੈਸਟ ਫਰੀ ਹੋ ਰਹੇ ਹਨ ਤੇ ਸਿਵਲ ਹਸਪਤਾਲ ਟਾਂਡਾ ਤੇ ਦਸੂਹਾ ਦੇ ਵਿੱਚ ਵਧੀਆ ਔਰਤਾਂ ਦੇ ਰੋਗਾਂ ਦੀਆਂ ਮਹਿਰ ਡਾਕਟਰਾਂ ਹਨ ।ਬੱਚਿਆਂ ਦੇ ਸ਼ਪੈਸਲਿਸ ਡਾਕਟਰ ਵੀ ਮੌਜੂਦ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਵਲ ਹਸਪਤਾਲਾਂ ਵਿੱਚ ਹੀ ਬੱਚਿਆਂ ਦਾ ਜਣੇਪਾ ਕਰਵਾਉਣ ਅਤੇ ਪ੍ਰਈਵੇਟ ਹਸਪਤਾਲਾਂ ਵਿਚ ਨਾ ਜਾਣ ਇਥੇ ਦਵਾਈਆਂ ਤੋ ਲੈ ਟੈਸਟਾਂ ਤੱਕ ਸਭ ਕੁਝ ਫਰੀ ਹਨ । ਇਸ ਮੋਕੇ ਉਹਨਾ ਵੱਲੋ ਸਰਕਾਰ ਵਲੋ ਚਲਾਈ ਜਾ ਰਹੀ ਫਰਸਤੇ ਸਕੀਮ ਦੀ ਜਿਕਰ ਕਰਦਿਆਂ ਕਿਹਾ ਜੇਕਰ ਕਿਸੇ ਵਿਆਕਤੀ ਦਾ ਰੋਡ ਤੇ ਐਕਸੀਡੇਟ ਹੋ ਜਾਦਾ ਤੇ ਉਸ ਨੂੰ ਲਿਆਉਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋ ਇਨਾਮ ਵੀ ਦਿੱਤਾ ਜਾਦਾ ਤੇ ਉਸ ਉਤੇ ਕੋਈ ਪੁਲਿਸ ਕਾਰਵਾਈ ਨਹੀ ਹੁੰਦੀ । ਇਸ ਕਰਕੇ ਫਿਰਸ਼ਤੇ ਸਕੀਮ ਤਹਿਤ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾ ਕੇ ਆਪਣਾ ਅਧਾਰ ਕਾਰਡ ਜਰੂਰ ਦੇ ਜਾਉ ਤਾ ਜੋ ਕਰਕਾਰ ਵੱਲੋ ਤਹਾਨੂੰ ਫਰਿਸਤੇ ਸਕੀਮ ਤਹਿਤ ਸਨਮਨਿਤ ਕੀਤਾ ਜਾਵੇ । ਇਸ ਮੋਕੇ ਸਿਵਲ ਹਸਪਤਾਲ ਡੇ ਸੀਨੀਅਕ ਮੈਡੀਕਲ ਅਫਸਰ ਡਾ ਮਨਮੋਹਣ ਸਿੰਘ , ਡਾ ਸਿਮਰਪ੍ਰੀਤ ਸਿੰਘ, ਡਾ ਤਲਵਿੰਦਰ ਸਿੰਘ, ਡਾ ਕਰਨ ਡਾ ਸਤਵੀਰ ਸਿੰਘ , ਮੈਟਰਿਨ ਜਸਵੀਰ ਕੋਰ ਵੀ ਹਾਜਰ ਸੀ ।