Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਦਸੂਹਾ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਹੜਤਾਲ ਸੱਤਵੇਂ ਦਿਨ ‘ਚ ਦਾਖਲ,ਨਹੀਂ ਨਿਕਲਿਆ ਕੋਈ ਹੱਲ

ਦਸੂਹਾ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਹੜਤਾਲ ਸੱਤਵੇਂ ਦਿਨ ‘ਚ ਦਾਖਲ,ਨਹੀਂ ਨਿਕਲਿਆ ਕੋਈ ਹੱਲ

ਦਸੂਹਾ 23 ਸਤੰਬਰ (ਪ੍ਰਾਈਮ ਪੰਜਾਬ ਟਾਈਮਜ਼)

: ਨਗਰ ਕੌਂਸਲ ਮੁਲਾਜ਼ਮ ਐਕਸ਼ਨ ਕਮੇਟੀ,ਪੰਜਾਬ ਅਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ (ਰਜਿ.),ਪੰਜਾਬ ਦੇ ਸਰਪ੍ਰਸਤ ਸ: ਕੁਲਵੰਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਕਸ਼ਨ ਕਮੇਟੀ ਦੁਆਰਾ ਲੁਧਿਆਣਾ ਵਿਖੇ ਹੋਈ ਹੰਗਾਮੀ ਮੀਟਿੰਗ ਤੋਂ ਬਾਅਦ ਅਣ ਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਸੀ।17 ਸਤੰਬਰ ਤੋਂ ਸ਼ੁਰੂ ਹੋਈ ਇਹ ਹੜਤਾਲ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਗਈ ਹੈ।ਹੜਤਾਲ ਵਿੱਚ ਦਸੂਹਾ ਨਗਰ ਕੌਂਸਲ ਦੇ ਸਫਾਈ ਕਰਮਚਾਰੀ, ਸੀਵਰਮੈਨ, ਮਾਲੀ, ਚਪੜਾਸੀ, ਸੇਵਕ, ਇਲੈਕਟ੍ਰੀਸ਼ੀਅਨ/ਹੈਲਪਰ, ਪੰਪ ਆਪਰੇਟਰ/ਹੈਲਪਰ, ਕੰਪਿਊਟਰ ਆਪਰੇਟਰ/ਹੈਲਪਰ, ਚੌਕੀਦਾਰ, ਡਰਾਈਵਰ ਅਤੇ ਹੋਰ ਸ਼ਾਮਲ ਹਨ। ਹੜਤਾਲ ਦਾ ਪ੍ਰਭਾਵ ਦਸੂਹਾ ਸ਼ਹਿਰ ਭਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ।

ਦੂਜੇ ਪੱਖ ਤੋਂ ਦੇਖਿਏ ਤਾਂ ਇਸ ਹੜਤਾਲ ਦੇ ਚਲਦਿਆਂ ਦਸੂਹਾ ਵਿੱਚ ਵੱਖ-ਵੱਖ ਥਾਵਾਂ ਅਤੇ ਦੁਕਾਨਾਂ ਦੇ ਆਲੇ-ਦੁਆਲੇ ਕੂੜੇ ਦੇ ਵੱਡੇ-ਵੱਡੇ ਢੇਰ ਦੇਖੇ ਜਾ ਸਕਦੇ ਹਨ, ਜਿੱਥੇ ਮੱਖੀਆਂ ਅਤੇ ਮੱਛਰ ਘੁੰਮ ਰਹੇ ਹਨ, ਜੋ ਬਿਮਾਰੀਆਂ ਫੈਲਾਉਣ ਵਿੱਚ ਯੋਗਦਾਨ ਪਾ ਰਹੇ ਹਨ। ਕੂੜੇ ਦੇ ਇਨ੍ਹਾਂ ਢੇਰਾਂ ਕਾਰਨ ਬਦਬੂ ਆ ਰਹੀ ਹੈ ਜਿਸ ਕਾਰਨ ਪੈਦਲ ਚੱਲਣ ਵਾਲਿਆਂ ਲਈ ਲੰਘਣਾ ਮੁਸ਼ਕਲ ਹੋ ਗਿਆ ਹੈ। ਕਈ ਥਾਵਾਂ ‘ਤੇ ਗੱਡੀਆਂ ਵੀ ਕੂੜੇ ਨਾਲ ਭਰੀਆਂ ਵੇਖੀਆਂ ਜਾ ਸਕਦੀਆਂ ਹਨ।ਇਹ ਕੂੜੇ ਦੇ ਢੇਰ ਘਾਤਕ ਬੀਮਾਰੀਆਂ ਨੂੰ ਸਦਾ ਦੇ ਸਕਦੇ ਹਨ।

ਇਸ ਸਬੰਧੀ ਜਦੋਂ ਪ੍ਰਧਾਨ ਸਿਕੰਦਰ ਮਲਿਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 7 ਦਿਨਾਂ ਬਾਅਦ ਵੀ ਸਾਡੀਆਂ ਮੰਗਾਂ ਸਬੰਧੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਮਿਲਣ ਨਹੀਂ ਆਇਆ ਅਤੇ ਨਾ ਹੀ ਸਾਡੀਆਂ ਮੰਗਾਂ ਦਾ ਕੋਈ ਹੱਲ ਲੱਭਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਾਡੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਤਾਂ ਭਵਿੱਖ ਵਿੱਚ ਅਰਥੀ ਫੂਕ ਮੁਜਾਹਰਾ ਕਰਕੇ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਵੱਲੋਂ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ।ਇਸ ਹੜਤਾਲ ਵਿੱਚ ਪ੍ਰਧਾਨ ਸਰਵਣ ਸਿੰਘ, ਪ੍ਰਧਾਨ ਸਿਕੰਦਰ ਸਹੋਤਾ, ਪ੍ਰਧਾਨ ਸਿਕੰਦਰ ਮਲਿਕ, ਪਰਮਿੰਦਰ ਸਿੰਘ, ਦੀਪਕ ਥਾਪਰ, ਰਮੇਸ਼ ਕੁਮਾਰ, ਸੰਦੀਪ ਸਿੰਘ, ਮੋਹਿਤ, ਅਮਰਦੀਪ, ਸਮੀਰ ਸ਼ਰਮਾ, ਪਾਰਸ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।