Prime Punjab Times

Latest news
ਹੈਰੋਇਨ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ दसूहा में सफाई कर्मचारियों द्वारा किए रोष प्रदर्शन को मिला संपूर्ण सहयोग 02 ਨੌਜਵਾਨ ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਤੇ ਕਾਰ ਸਮੇਤ ਚੜ੍ਹੇ ਪੁਲਿਸ ਦੇ ਹੱਥੇ  ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਜ਼ਿਲ੍ਹੇ ‘ਚ ਕੀਤਾ ਅਚਨਚੇਤ ਨਿਰੀਖਣ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ *ਸਫਾਈ ਸੇਵਕਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਅਤੇ ਆਪਣੀਆਂ ਮੰਗਾਂ ਨੂੰ ਲੈਕੇ 30 ਜੁਲਾਈ ਨੂੰ ਗੜ੍ਹਦੀਵਾਲਾ ਰਹੇਗਾ ਬੰਦ :... ਸਸਸ ਸਕੂਲ ਢੋਲਵਾਹਾ ਤੇ ਦੇਸ਼ ਭਗਤਾਂ ਸਸਸਸ ਧੂਤ ਕਲਾਂ ਵਿਖੇ ਕਰਵਾਏ ਕਰੀਅਰ ਗਾਈਡੈਂਸ ਪ੍ਰੋਗਰਾਮ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਗੈਰ- ਖਾਦ ਦੀ ਖੇਪ ਜ਼ਬਤ, ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਸੀ.ਐਚ. ਸੀ. ਭੂੰਗਾ ਵਿਖੇ ਵਿਸ਼ਵ ਹੈਪਾਟਾਈਟਸ ਜਾਗਰੂਕਤਾ ਦਿਵਸ ਮਨਾਇਆ ਗਿਆ ਵਿਦਿਆਰਥੀਆਂ ਨੇ ਕਾਲਜ ਨੂੰ ਨਵੀਆਂ ਕੁਰਸੀਆਂ ਕੀਤੀਆਂ ਦਾਨ
ADVERTISEMENT
You are currently viewing ਸੀ.ਐਚ.ਸੀ ਭੂੰਗਾ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ

ਸੀ.ਐਚ.ਸੀ ਭੂੰਗਾ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ

ਗੜ੍ਹਦੀਵਾਲਾ 15 ਜੂਨ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੂੰਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਸੀ.ਐਚ.ਸੀ ਭੂੰਗਾ ਦੀ ਅਗਵਾਈ ਹੇਠ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਹੁਸ਼ਿਆਰਪੁਰ ਡਾ. ਸੀਮਾ ਗਰਗ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਮੀਟਿੰਗ ਦੌਰਾਨ ਡਾ. ਸੀਮਾ ਗਰਗ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਬਾਰ ਇੰਟੈਂਸੀਫਾਈਡ ਪਲਸ ਪੋਲੀਓ 28 ਜੂਨ ਨੂੰ ਮਨਾਇਆ ਹਾ ਰਿਹਾ ਹੈ ਜਿਸ ਵਿਚ ਜਿਲ੍ਹੇ ਭਰ ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਹਿਲੇ ਦਿਨ ਬੂਥਾਂ ਅਤੇ ਬਾਕੀ ਦੋ ਦਿਨ ਘਰ-ਘਰ ਜਾ ਕੇ ਲਗਾਈਆਂ ਗਈਆਂ ਟੀਮਾਂ ਦੁਆਰਾ ਪੋਲਿੳ ਦੀਆਂ ਬੂੰਦਾਂ ਪਿਲਾਈਆਂ ਜਾਣਗਿਆਂ।ਇਸ ਮੌਕੇ ਉਨ੍ਹਾਂ ਕੌਮੀ ਪ੍ਰੋਗਰਾਮਾਂ ਬਾਰੇ ਜਿਵੇ ਕਿ ਮਾਂ ਦਾ ਸੰਪੂਰਨ ਸਨੇਹ ਪ੍ਰੋਗਰਾਮ, ਸਾਂਸ ਮੁਹਿੰਮ, ਰੁਟੀਨ ਟੀਕਾਕਰਨ, ਐਚ.ਪੀ.ਵੀ. ਵੈਕਸੀਨੇਸ਼ਨ, ਆਇਓਡੀਨ ਘਾਟ ਰੋਗ ਨਿਯੰਤਰਣ ਪ੍ਰੋਗਰਾਮ, ਜਨਮਜਾਤ ਖਾਮੀਆਂ ਦੀ ਸਕ੍ਰੀਨਿੰਗ, ਦਸਤ ਰੋਕਥਾਮ ਪ੍ਰੋਗਰਾਮ, ਅਨੀਮੀਆ ਮੁਕਤ ਭਾਰਤ, ਉੱਚ ਜੋਖਮ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਦੇਖਭਾਲ, ਆਮ ਆਦਮੀ ਕਲੀਨਿਕਾਂ ਦੀਆਂ ਸੇਵਾਵਾਂ, ਐਂਟੀ ਰੇਬੀਜ਼ ਵੈਕਸੀਨ ਅਤੇ ਬਾਲ ਰੋਗ ਟੀ.ਬੀ. ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿਤੀ।ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਯੋਗ ਬੱਚਿਆਂ ਨੂੰ ਪੋਲਿੳ ਦੀਆਂ ਬੂੰਦਾਂ ਪਿਲਾਈਆਂ ਜਾਣ ਅਤੇ ਇਸਦੇ ਨਾਲ ਹੀ ਸਮੂਹ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਸਿਹਤ ਪ੍ਰੋਗਰਾਮਾਂ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ ਤੇ ਹਰ ਯੋਗ ਲਾਭਪਾਤਰੀ ਤਕ ਸਿਹਤ ਸੇਵਾਵਾਂ ਅਤੇ ਜਾਗਰੂਕਤਾ ਨੂੰ ਯਕੀਨੀ ਬਣਾਈ ਜਾਵੇ।ਇਸ ਮੌਕੇ ਨੋਡਲ ਅਫਸਰ ਡਾ. ਜਗਤਾਰ ਸਿੰਘ, ਡਾ.ਅਮਰਦੀਪ ਭੇਲਾ, ਡਾ. ਗੁਰਦਰਸ਼ਨ,ਜਸਤਿੰਦਰ ਸਿੰਘ ਬੀ.ਈ.ਈ. ਆਰ.ਬੀ.ਐਸ.ਕੇ. ਟੀਮਾਂ, ਐਲ.ਐਚ.ਵੀ, ਏ.ਐਨ.ਐਮ., ਮਲਟੀਪਰਪਜ਼ ਹੈਲਥ ਵਰਕਰਾਂ, ਆਸ਼ਾ ਫੈਸੀਲੀਟੇਟਰ, ਆਸ਼ਾ ਵਰਕਰਾਂ ਤੇ ਸਿਹਤ ਵਿਭਾਗ ਹੋਰ ਦੇ ਕਰਮਚਾਰੀਆਂ ਨੇ ਭਾਗ ਲਿਆ।

error: copy content is like crime its probhihated