ਗੜ੍ਹਦੀਵਾਲਾ 4 ਜੁਲਾਈ (ਚੌਧਰੀ)
: ਅੰਜ ਮਿਤੀ 4 ਜੁਲਾਈ,2025 ਨੂੰ ਲਾਲਾ ਜਗਤ ਨਰਾਇਣ ਡੀਏਵੀ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਸਕੂਲ ਵਿੱਚ ਹਵਨ ਕਰਵਾ ਕੇ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸੈਸ਼ਨ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੀਆਂ ਸਾਰੀਆਂ ਜਮਾਤਾਂ ਦੇ ਬੱਚੇ ਸ਼ਾਮਿਲ ਕੀਤੇ ਗਏ । ਹਵਨ ਦਾ ਆਰੰਭ ਸਵੇਰ ਦੇ ਸਮੇਂ ਕੀਤਾ ਗਿਆ ਅਤੇ ਇਸ ਹਵਨ ਸਮੇਂ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ। ਛੁੱਟੀਆਂ ਤੋਂ ਬਾਅਦ ਸੈਸ਼ਨ ਦੀ ਸ਼ੁਭਕਾਮਨਾ ਵਜੋਂ ਕਰਵਾਏ ਗਏ ਹਵਨ ਦੀ ਸਮਾਪਤੀ ਤੋਂ ਬਾਅਦ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਬੱਚਿਆਂ ਨੂੰ ਨਵੇਂ ਸੈਸ਼ਨ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆ ਅਤੇ ਪੜ੍ਹਾਈ ਦੇ ਵਿੱਚ ਮਿਹਨਤ ਕਰਨ ਦੇ ਲਈ ਉਤਸਾਹਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੇ ਲਈ ਕਿਹਾ ਅਤੇ ਸਕੂਲ ਦੇ ਵਿੱਚ ਜਿੰਨੀਆਂ ਵੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਉਹਨਾਂ ਵਿੱਚ ਵੀ ਭਾਗ ਲੈਣ ਦੇ ਲਈ ਉਤਸਾਹਿਤ ਕੀਤਾ। ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਵਿਦਿਆਰਥੀਆਂ ਨੂੰ ਅੱਗੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਹੁਣ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਅਤੇ ਵੱਧ ਤੋਂ ਵੱਧ ਮਿਹਨਤ ਕਰਨ ਤਾਂ ਜੋ ਉਹਨਾਂ ਦੇ ਵਧੀਆ ਨੰਬਰ ਆ ਸਕਣ ਤੇ ਉਹ ਆਪਣੇ ਆਪਣੇ ਮਾਤਾ ਪਿਤਾ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਅਤੇ ਸਕੂਲ ਦੇ ਵਿੱਚ ਜਿੰਨੀਆਂ ਵੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਉਹਨਾਂ ਦੇ ਵਿੱਚ ਵੀ ਭਾਗ ਲੈਣ । ਇਸ ਮੌਕੇ ਤੇ ਸਮੂਹ ਸਟਾਫ ਵੀ ਸ਼ਾਮਿਲ ਸੀ।