ਪਠਾਨਕੋਟ (ਤਰੁਣ ਸਣਹੋਤਰਾ)
15 ਜੁਲਾਈ : ਮਾਨਯੋਗ ਹਰਕਮਲਪ੍ਰੀਤ ਸਿੰਘ ਖੱਖ ਐਸ.ਐਸ.ਪੀ ਪਠਾਨਕੋਟ ਜੀ ਦੇ ਸਖਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਵਿਰੁੱਧ ਜੰਗੀ ਪੱਧਰ ਤੇ ਚਾਲਈ ਗਈ ਮੁਹਿੰਮ ਨੂੰ ਜਾਰੀ ਰੱਖਦਿਆ, ਲਖਵਿੰਦਰ ਸਿੰਘ ਉਪ ਕਪਤਾਨ ਪੁਲਿਸ ਸਿੱਟੀ ਪਠਾਨਕੋਟ ਦੇ ਯਤਨਾਂ ਸਦਕਾ ਮੁੱਖ ਅਫਸਰ ਥਾਣਾ ਨੰਗਲ ਭੂਰ ਜਿਲਾ ਪਠਾਨਕੋਟ ਦੀ ਟੀਮ ਸਮੇਤ ਪ੍ਰਲਾਦ ਸਿੰਘ ਨੇ ਕਾਮਯਾਬੀ ਹਾਸਲ ਕਰਦਿਆਂ ਮੁੱਲਤਾਨ ਸ਼ਾਹ ਪੁੱਤਰ ਮਲਤੂਫ ਸ਼ਾਹ ਵਾਸੀ ਸ਼ਾਹਪੁਰ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਹਾਲ ਵਾਸੀ ਰਸੂਲਪੁਰ ਰੰਗੜ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਅਤੇ ਯਕੂਬ ਸ਼ਾਹ ਪੁੱਤਰ ਹੈਦਰ ਸ਼ਾਹ ਵਾਸੀ ਸ਼ਾਹਪੁਰ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਹਾਲ ਵਾਸੀ ਰਸੂਲਪੁਰ ਰੰਗੜ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਪਾਸੋ 63 ਗ੍ਰਾਮ ਨਸ਼ੀਲਾ ਪਦਰਾਥ ਬ੍ਰਾਮਦ ਕਰਕੇ ਸਮੇਤ ਸਕੂਟਰੀ ਨੰਬਰੀ PB-06-AP-2770 ਮਾਰਕਾ SUZUKI Access ਰੰਗ ਚਿੱਟਾ ਕਬਜਾ ਪੁਲਿਸ ਵਿੱਚ ਲਈ ਹੈ।ਜੋ ਮਿਤੀ 14.07.23 ਨੂੰ ਨਾਕਾ ਕੰਦਰੋੜੀ ਮੋੜ ਵਿਖੇ ਨਾਕਾ ਬੰਦੀ ਦੋਰਾਣ ਦੋਸੀਆਨ ਮੁੱਲਤਾਨ ਸ਼ਾਹ ਪੁੱਤਰ ਮਲਤੂਫ ਸ਼ਾਹ ਵਾਸੀ ਸ਼ਾਹਪੁਰ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਹਾਲ ਵਾਸੀ ਰਸੂਲਪੁਰ ਰੰਗੜ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਅਤੇ ਯਕੂਬ ਸ਼ਾਹ ਪੁੱਤਰ ਹੈਦਰ ਸ਼ਾਹ ਵਾਸੀ ਸ਼ਾਹਪੁਰ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਹਾਲ ਵਾਸੀ ਰਸੂਲਪੁਰ ਰੰਗੜ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਉਕਤਾ ਨੂੰ ਕਾਬੂ ਕਰਕੇ ਉਹਨਾ ਪਾਸੋ 63 ਗ੍ਰਾਮ ਨਸੀਲਾ ਪਦਰਾਥ ਬ੍ਰਾਮਦ ਕੀਤਾ ਜਿਸਤੇ ਮੁਕੱਦਮਾ ਨੰਬਰ 26 ਮਿਤੀ 14.07.23 ਜੁਰਮ 22-61-85 NDPS Act ਥਾਣਾ ਨੰਗਲ ਭੂਰ ਜਿਲਾ- ਪਠਾਨਕੋਟ ਦਰਜ ਰਜਿਸਟਰ ਕਰਕੇ ਉਕਤ ਦੋਸੀਆਨ ਨੂੰ ਗ੍ਰਿਫਤਾਰ ਕਰਕੇ ਪੇਸ ਅਦਾਲਤ ਕੀਤਾ ਜਾ ਰਿਹਾ ਹੈ।ਦੋਸੀਆਨ ਉਕਤਾ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਪਤਾ ਕੀਤੇ ਜਾ ਰਹੇ ਹਨ ਤਫਤੀਸ ਜਾਰੀ ਹੈ।








