ਗੜ੍ਹਦੀਵਾਲਾ 15 ਦਸੰਬਰ (ਚੌਧਰੀ)
: ਅੱਜ ਕੰਢੀ ਏਰੀਆ ਦੇ ਪਿੰਡ ਲਿੱਟਾਂ ਵਿੱਖੇ ਸੰਜੀਵ ਹਾਈ ਟੈੱਕ ਬਿਲਡਿੰਗ ਮਟੀਰੀਅਲ ਫਰਮ ਵੱਲੋਂ ਆਮ ਲੋਕਾਂ ਲਈ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਜਪਾ ਜ਼ਿਲਾ ਇੰਚਾਰਜ ਸੰਜੀਵ ਮਨਹਾਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕੈਂਪ ਵਿੱਚ ਇਲਾਕ਼ੇ ਦੇ ਲੋਕਾਂ ਦਾ ਫ੍ਰੀ ਮੈਡੀਕਲ ਚੈੱਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿ ਸਾਡਾ ਖਾਣਾ ਪੀਣਾ ਮਾੜਾ ਹੋਣ ਕਾਰਨ ਅਸੀਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਇਸ ਕਰਕੇ ਸਮੇ ਦੀ ਲੋੜ ਹੈ ਕਿ ਪਿੰਡ ਪਿੰਡ ਵਿੱਚ ਲੋਕਾਂ ਦਾ ਫ੍ਰੀ ਮੈਡੀਕਲ ਕੈਂਪ ਲੱਗਾ ਕੇ ਚੈੱਕਅੱਪ ਹੋਣਾ ਚਾਹੀਦਾ। ਇਸ ਮੌਕੇ ਮਨਹਾਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਵਿੱਚ ਲੋਕਾਂ ਦੀ ਸੇਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਡੀਕਲ ਕੈਂਪ ਲਗਾਏ ਜਾਣ। ਇਸ ਮੌਕੇ ਆਈਆਂ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਜੀਵ ਹਾਈ ਟੈੱਕ ਬਿਲਡਿੰਗ ਮਟੀਰੀਅਲ, ਡਾ ਮਨਪ੍ਰੀਤ ਸਿੰਘ, ਡਾ ਵਿਵੇਕ ਗੁਪਤਾ, ਡਾ ਸਿਮਰਜੀਤ ਸੰਧਰਸ਼੍ਰੀ ਸੀਮੇਂਟ ਅਫਸਰ ਅਮਨਦੀਪ ਸਿੰਘ,ਵਿਵੇਕ ਸ਼ਰਮਾ, ਵਿਵੇਕ ,ਜਗਰੂਪ ਸਿੰਘ ਸਰਪੰਚ ਜਮਸ਼ੇਰ ਚਠਿਆਲ, ਬਲਵਿੰਦਰ ਕੌਰ ਲਿੱਟਾਂ, ਜਸਵਿੰਦਰ ਸਿੰਘ ਜੱਸੀ ਕੇਸੋਪੁਰ, ਰਾਮਲਾਲ ਸਰਪੰਚ ਜੋਗੀਆਨਾ, ਤਜਿੰਦਰ ਸਿੰਘ ਬਸੋਆ, ਪੂਰਨ ਸਿੰਘ,ਦਵਿੰਦਰ ਸਿੰਘ, ਸੰਦੀਪ ਮਾਸਟਰ, ਅਲਕਾ, ਦੀਪੂ, ਹਨੀ, ਹੈਪੀ, ਅਭੀ, ਕਮਲ ਟਿੰਕੂ, ਮੋਹਿਤ ਅਤੇ ਦਾ ਅੰਕੁ ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।








