Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਕੇ.ਐਲ.ਚਾਂਦ ਟਰੱਸਟ ਨੇ ਚਾਰ ਲੋੜਵੰਦਾਂ ਨੂੰ ਭੇਂਟ ਕੀਤੀਆਂ ਵੀਲ੍ਹ ਚੇਅਰਾਂ

ਕੇ.ਐਲ.ਚਾਂਦ ਟਰੱਸਟ ਨੇ ਚਾਰ ਲੋੜਵੰਦਾਂ ਨੂੰ ਭੇਂਟ ਕੀਤੀਆਂ ਵੀਲ੍ਹ ਚੇਅਰਾਂ

ਫਗਵਾੜਾ 24 ਨਵੰਬਰ (ਲਾਲੀ ) 

* ਸਾਂਈ ਪੱਪਲ ਸ਼ਾਹ ਨੇ ਕੀਤੀ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ

: ਕੇ.ਐਲ. ਚੰਦ ਵੈਲਫੇਅਰ ਟਰੱਸਟ (ਯੂ.ਕੇ.) ਪੰਜਾਬ ਯੂਨਿਟ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਚਾਰ ਲੋੜਵੰਦਾਂ ਨੂੰ ਘਰੋ-ਘਰੀਂ ਜਾ ਕੇ ਵਹੀਲ ਚੇਅਰਾਂ ਭੇਂਟ ਕੀਤੀਆਂ ਗਈਆਂ। ਟਰੱਸਟ ਦੀ ਸੂਬਾ ਇਕਾਈ ਦੇ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਜੈਕਟ ਦੌਰਾਨ ਸਾਂਈ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਸਿਆਸੀ ਆਗੂ ਪਰਵੀਨ ਬੰਗਾ ਅਤੇ ਡਾ. ਪਾਲੀ ਸਕਾਟਲੈਂਡ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਟਰੱਸਟ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੰਗਹੀਣਾਂ ਤੇ ਬਿਮਾਰਾਂ ਦੀ ਸੇਵਾ ਵਿਚ ਟਰੱਸਟ ਵਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਮਿਸਾਲੀ ਅਤੇ ਹੋਰਨਾਂ ਸਮਾਜ ਸੇਵੀ ਜੱਥੇਬੰਦੀਆਂ ਨੂੰ ਵੀ ਸੇਧ ਦੇਣ ਵਾਲਾ ਹੈ। ਰਾਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸੰਤੋਖ ਚੰਦ ਪੀਪਾਰੰਗੀ, ਹਰਮੇਸ਼ ਲਾਲ ਗੋਬਿੰਦਪੁਰਾ ਤੋਂ ਇਲਾਵਾ ਬੇਗਮਪੁਰਾ ਦੀ ਇਕ ਲੋੜਵੰਦ ਔਰਤ ਅਤੇ ਸੰਗਤਪੁਰ ਦੇ ਇਕ ਲੋੜਵੰਦ ਵਿਅਕਤੀ ਨੂੰ ਵਹੀਲ ਚੇਅਰਾਂ ਭੇਂਟ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਪਰਿਵਾਰਾਂ ਦੀ ਆਰਥਕ ਹਾਲਤ ਬਹੁਤ ਕਮਜੋਰ ਸੀ। ਸੰਤੋਖ ਚੰਦ ਅਤੇ ਉਹਨਾਂ ਦੀ ਬੇਟੀ ਸੜਕ ਹਾਦਸੇ ਵਿਚ ਗੰਭੀਰ ਜਖਮੀ ਹੋਏ ਸਨ, ਜਿਹਨਾਂ ਨੂੰ ਵਹੀਲ ਚੇਅਰ ਤੋਂ ਇਲਾਵਾ 5100 ਰੁਪਏ ਦੀ ਆਰਥਕ ਸਹਾਇਤਾ ਵੀ ਇਲਾਜ ਲਈ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਟਰੱਸਟ ਵੱਲੋਂ ਬਿਮਾਰ, ਬਜ਼ੁਰਗਾਂ ਅਤੇ ਚੱਲਣ-ਫਿਰਨ ਤੋਂ ਅਸਮਰੱਥ ਲੋਕਾਂ ਨੂੰ ਵਹੀਲ ਚੇਅਰ ਅਤੇ ਟਰਾਈਸਾਈਕਲ ਆਦਿ ਦੀ ਸੇਵਾ ਬਿਲਕੁਲ ਫਰੀ ਨਿਭਾਈ ਜਾਂਦੀ ਹੈ। ਜਿਸ ਵਿਚ ਟਰੱਸਟ ਦੇ ਦੇਸ਼-ਵਿਦੇਸ਼ ‘ਚ ਵੱਸਦੇ ਮੈਂਬਰਾਂ ਅਤੇ ਸਹਿਯੋਗੀਆਂ ਦਾ ਵਢਮੁੱਲਾ ਯੋਗਦਾਨ ਰਹਿੰਦਾ ਹੈ। ਇਸ ਮੌਕੇ ਜਸਵਿੰਦਰ ਢੱਡਾ, ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਸ਼ਿੰਗਾਰਾ ਰਾਮ, ਕੈਸ਼ੀਅਰ ਆਸ਼ਾ ਰਾਣੀ ਚੁੰਬਰ, ਕੈਲਵਿਨ ਚੁੰਬਰ, ਠੇਕੇਦਾਰ ਜਸਵਿੰਦਰ ਸਿੰਘ ਅਕਾਲਗੜ੍ਹ, ਗੁਰਨਾਮ ਪਾਲ ਅਕਾਲਗੜ੍ਹ, ਐਡਵੋਕੇਟ ਐਸ.ਕੇ.ਅੱਗਰਵਾਲ, ਹਰਬੰਸ ਲਾਲ ਸ਼ਿਵਪੁਰੀ, , ਸਾਈਮਨ ਬਾਹੜਮਜਾਰਾ, ਵਿਵੇਕ ਬਾਹੜਮਜਾਰਾ, ਮਨੀ ਅੰਬੇਡਕਰ ਪੰਚ, ਦੀਪਾ ਪੰਚ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਤਸਵੀਰ: ਫਗਵਾੜਾ ਦੇ ਮੁਹੱਲਾ ਪੀਪਾਰੰਗੀ ਵਿਖੇ ਲੋੜਵੰਦਾਂ ਨੂੰ ਵਹੀਲ ਚੇਅਰਾਂ ਭੇਂਟ ਕਰਦੇ ਹੋਏ ਟਰੱਸਟ ਦੇ ਮੈਂਬਰ ਅਤੇ ਪਤਵੰਤੇ।