ਕਾਰ ਸਵਾਰ ਵਿਅਕਤੀ 1 ਕਿਲੋ 500 ਗ੍ਰਾਮ ਡੋਡੇ (ਚੂਰਾ ਪੋਸਤ) ਸਮੇਤ ਪੁਲਿਸ ਅੜਿੱਕੇ
ਗੜ੍ਹਸ਼ੰਕਰ 14 ਜੂਨ (ਬਿਊਰੋ) : ਸਥਾਨਕ ਪੁਲਿਸ ਨੇ ਇੱਕ ਕਾਰ ਸਵਾਰ ਵਿਅਕਤੀ ਨੂੰ 1 ਕਿਲੋ 500 ਗ੍ਰਾਮ ਡੋਡੇ (ਚੂਰਾ ਪੋਸਤ) ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ।
ਪੁਲਿਸ ਐਫ ਆਈ ਆਰ ਮੁਤਾਬਿਕ ਏ.ਐਸ.ਆਈ ਕੋਸ਼ਲ ਚੰਦਰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਵਿੱਚ ਗੜਸ਼ੰਕਰ ਤੋ ਨੰਗਲ ਰੋਡ ਗੜਸ਼ੰਕਰ ਵੱਲ ਜਾ ਰਹੇ ਸੀ ਜਦੋ ਪੁਲਿਸ ਪਾਰਟੀ ਭੰਮੀਆ ਮੋੜ ਗੜਸ਼ੰਕਰ ਪੁੱਜੀ ਤਾ ਸਾਹਮਣੇ ਤੋ ਇੱਕ ਕਾਰ ਨੰਬਰੀ ਪੀ,ਬੀ,07,ਬੀ ਜੇ,1436 ਮਾਰਕਾ ਈੳਨ ਆਉਦੀ ਦਿਖਾਈ ਦਿੱਤੀ। ਜਿਸਨੂੰ ਮਨ ਏ,ਐਸ,ਆਈ ਨੇ ਟਾਰਚ ਦਾ ਇਸ਼ਾਰਾ ਦੇ ਕੇ ਰੋਕਿਆ ਜਿਸਨੇ ਗੱਡੀ ਨੂੰ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਕਾਰ ਦੀ ਤਲਾਸ਼ੀ ਕਰਨ ਤੇ ਡਰਾਇਵਰ ਸੀਟ ਦੇ ਥੱਲੇ ਤੋ ਮੋਮੀ ਲਿਫਾਫਾ ਪਲਾਸਟਿਕ ਵਿੱਚੋ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਜਿਸਦਾ ਕੰਪਿਊਟਰ ਕੰਢੇ ਨਾਲ ਵਜਨ ਕਰਨ ਤੇ 1 ਕਿੱਲੋ 500 ਗ੍ਰਾਮ ਹੋਏ। ਜਿਸ ਪਾਸ ਕੋਈ ਡਾਕਟਰੀ ਚਿੱਟ ਜਾ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਜਿਸਤੇ ਮੁਕੱਦਮਾ ਦਰਜ ਕੀਤਾ ਗਿਆ।








