ਪਠਾਨਕੋਟ 23 ਜੁਲਾਈ (ਅਵਿਨਾਸ਼,ਤਰੁਣ,ਰੋਹਿਤ)
ਮਲਟੀਪਰਪਜ ਹੈਲਥ ਵਰਕਰ ਯੂਨੀਅਨ ਵੱਲੋਂ ਸਿਹਤ ਮੰਤਰੀ ਦੇ ਨਾਂ ਤੇ ਸਿਵਲ ਸਰਜਨ ਪਠਾਨਕੋਟ ਨੂੰ ਦਿੱਤਾ ਮੰਗ ਪੱਤਰ
23 ਜੁਲਾਈ : ਅੱਜ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਸਟੇਟ ਕਮੇਟੀ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਕਾਰਜਕਾਰੀ ਸਿਵਲ ਸਰਜਨ ਡਾ ਅਦਿਤੀ ਸਲਾਰੀਆ ਪਠਾਨਕੋਟ ਨੂੰ ਸਿਹਤ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਸਿਹਤ ਕਾਮਿਆਂ ਵੱਲੋਂ ਕੇਡਰ ਦਾ ਨਾਮ ਬਦਲਣ, ਸਫ਼ਰੀ ਭੱਤਾ ਅਤੇ ਕੱਟੇ ਭੱਤੇ ਬਹਾਲ ਕਰਨ ਐਨ ਆਰ ਐਚ ਐਮ ਕੱਚੇ ਕਾਮੇ ਪੱਕੇ ਕਰਨ ਪੁਰਾਣੀ ਪੈਨਸ਼ਨ ਬਹਾਲ ਕਰਨ ਈ ਐੱਸ ਆਈ ਕਰਮਚਾਰੀ ਪੱਕੇ ਕਰਨ ਆਈ ਡੀ ਐਸ ਪੀ ਦੀ ਰੀਪੋਰਟ ਦੇ ਕੰਮ ਲਈ ਲੈਪਟਾਪ ਦੇਣ, ਅਰਬਨ ਅਧੀਨ ਸਿਹਤ ਕਰਮਚਾਰੀ ਮੇਲ ਦੀਆਂ ਪੋਸਟਾਂ ਦੀ ਨਵੀਂ ਰਚਨਾ ਕਰਨ ਅਤੇ ਹੋਰ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ । , ਇਸ ਮੌਕੇ ਹਾਜ਼ਰ ਰਹੇ ਯੂਨੀਅਨ ਦੇ ਸੀਨੀਅਰ ਆਗੂ ਹੈਲਥ ਇੰਸਪੈਕਟਰ ਸ਼ਰਮਾ , ਸਿਕੰਦਰ ਸਿੰਘ ਕਾਹਲੋਂ , ਪ੍ਰਦੀਪ ਭਗਤ , ਰਵਿੰਦਰ ਸਿੰਘ , ਵਰਿੰਦਰ ਕੁਮਾਰ , ਹੈਲਥ ਇੰਸਪੈਕਟਰ ਅਨੋਖ ਲਾਲ , ਬਿਕਰਮਜੀਤ ਸਿੰਘ , ਭੁਪਿੰਦਰ ਸਿੰਘ,ਹਰਭਜਨ ਲਾਲ , ਸੁਨੀਲ ਕੁਮਾਰ ਆਦਿ ਹਾਜ਼ਰ ਸਨ।








