ਗੜ੍ਹਦੀਵਾਲਾ (ਚੌਧਰੀ)
25 ਮਾਰਚ : ਇਹ ਮੀਟਿੰਗ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਡਡਵਾਲ,ਡਾਇਰੈਕਟਰ ਮੈਡਮ ਰਿੰਪੀ ਡਡਵਾਲ ਅਤੇ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਸੁਖਜਿੰਦਰ ਕੌਰ ਦੀ ਅਗਵਾਈ ਹੇਠਾਂ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਟੀਚਾ ਸਲਾਨਾ ਇਮਤਿਹਾਨਾਂ ਦੇ ਨਤੀਜਿਆਂ ਤੇ ਚਾਨਣਾ ਪਾਉਣਾ ਸੀ। ਬਾਲ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਪ੍ਰਦਰਸ਼ਿਤ ਹੋਣ ਤੇ ਸਕੂਲ ਦਾ ਮਾਹੌਲ ਹੋਰ ਵੀ ਚਮਕ ਉੱਠਿਆ। ਇਸ ਮੌਕੇ ਸਮੂਹ ਸਟਾਫ ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੀਟਿੰਗ ਦੌਰਾਨ ਅਧਿਆਪਿਕਾਂ ਨੇ ਵਿਦਿਆਰਥੀਆਂ ਦੇ ਹੋਏ ਇਮਤਿਹਾਨਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਹੋਰ ਚੰਗਾ ਕਰਨ ਦੀ ਪ੍ਰੇਰਣਾ ਦਿੱਤੀ। ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਭਰਪੂਰ ਮਿਹਨਤ ਸਦਕਾ ਚੰਗੇ ਨਤੀਜੇ ਦੇਖ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ | ਜਿਸ ਕਾਰਨ ਇਹ ਮੀਟਿੰਗ ਮਿੱਠੀਆਂ ਯਾਦਾਂ ਬਿਖੇਰਦੀ ਹੋਈ ਨਿੱਬੜੀ।








