Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing UPDATED.. ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਚ ਟਰੱਕ ਅਤੇ ਬੱਸ ਡਰਾਈਵਰ ਤੇ ਦਸੂਹਾ ਪੁਲਿਸ ਵਲੋਂ ਮਾਮਲਾ ਦਰਜ 

UPDATED.. ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਚ ਟਰੱਕ ਅਤੇ ਬੱਸ ਡਰਾਈਵਰ ਤੇ ਦਸੂਹਾ ਪੁਲਿਸ ਵਲੋਂ ਮਾਮਲਾ ਦਰਜ 

ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਚ ਟਰੱਕ ਅਤੇ ਬੱਸ ਡਰਾਈਵਰ ਤੇ ਦਸੂਹਾ ਪੁਲਿਸ ਵਲੋਂ ਮਾਮਲਾ ਦਰਜ 

ਦਸੂਹਾ 30 ਜੁਲਾਈ (ਚੌਧਰੀ) : 29 ਜੁਲਾਈ ਨੂੰ ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ ਇਕ ਵਿਦਿਆਰਥੀ ਹਰਮਨ ਸੈਣੀ ਦੀ ਮੌਤ ਅਤੇ 13 ਵਿਦਿਆਰਥੀ ਜਖਮੀ ਹੋ ਗਏ ਸਨ। ਦਸੂਹਾ ਪੁਲਿਸ ਨੇ ਟਰੱਕ ਤੇ ਬੱਸ ਕਬਜੇ ਵਿੱਚ ਲੈ ਕੇ ਟਰੱਕ ਅਤੇ ਬੱਸ ਡਰਾਈਵਰ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਟਰੱਕ ਡਰਾਈਵਰ ਨਾ ਮਾਲੂਮ ਤੇ ਬੱਸ ਡਰਾਈਵਰ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਮਸੀਤਪਾਲ ਕੋਟ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਬੱਚੇ ਦੇ ਪਿਤਾ ਪਰਦੀਪ ਕੁਮਾਰ ਪੁੱਤਰ ਬਲਦੇਵ ਸਿੰਘ ਵਾਸੀ ਲੋਧੀ ਚੱਕ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ (ਉਮਰ ਕਰੀਬ 45 ਸਾਲ ) ਨੇ ਕਿਹਾ ਕਿ ਮਿਤੀ 28-07-22 ਨੂੰ ਵਕਤ ਕਰੀਬ 06:30 ਵਜੇ ਸੁਭਾ ਉਹ ਆਪਣੇ ਲੜਕੇ ਹਰਮਨ ਸੈਣੀ ਨੂੰ ਰੋਜਾਨਾ ਦੀ ਤਰਾ ਸਕੂਲ ਜਾਣ ਲਈ ਸਕੂਲ ਦੀ ਬੱਸ ਨੰਬਰੀ PB 07 AB 2877 ਵਿੱਚ ਰੋਜਾਨਾ ਦੀ ਤਰਾ ਬੱਸ ਵਿੱਚ ਬਿਠਾ ਦਿੱਤਾ ਸੀ ਅਤੇ ਉਹ ਵੀ ਆਪਣੇ ਨਿੱਜੀ ਕੰਮ ਲਈ ਉਸੇ ਸਕੂਲ ਦੀ ਬੱਸ ਦੇ ਪਿੱਛੇ ਪਿੱਛੇ ਦਸੂਹਾ ਵਾਲੀ ਸਾਇਡ ਨੂੰ ਆ ਰਿਹਾ ਸੀ ਤਾ ਜੋ ਸਕੂਲ ਦੀ ਬੱਸ ਨੂੰ ਕਮਲਜੀਤ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਮਸੀਤਪਾਲ ਕੋਟ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ ਅਤੇ ਆਪਣੇ ਫੋਨ ਤੇ ਗੱਲ ਕਰ ਰਿਹਾ ਸੀ ਜਦੋਂ ਸਕੂਲ ਬੱਸ ਰਿਲਾਇੰਸ ਪੰਪ ਦਸੂਹਾ ਦੇ ਨਜਦੀਕ ਪੁੱਜੀ ਤਾ ਸਕੂਲ ਬੱਸ ਦੇ ਪਿੱਛੇ ਇੱਕ ਟਰੱਕ ਨੰਬਰੀ PB 06 AU 5136 ਦਾ ਡਰਾਇਵਰ ਵੀ ਤੇਜ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ ਤਾਂ ਜਦੋ ਸਕੂਲ ਬੱਸ ਦੇ ਡਰਾਇਵਰ ਨੇ ਅਚਾਨਕ ਬ੍ਰੇਕ ਮਾਰੀ ਤਾਂ ਟਰਾਲੇ ਦੇ ਡਰਾਇਵਰ ਨੇ ਦੂਰੀ ਨਾ ਰੱਖਣ ਤੇ ਮਗਰੋਂ ਟਰੱਕ ਸਕੂਲ ਬੱਸ ਵਿੱਚ ਮਾਰ ਦਿੱਤਾ। ਆਪਣਾ ਟਰਾਲਾ ਛੱਡ ਕੇ ਦੋੜ ਗਿਆ।ਮੋਕਾ ਪਰ ਰਾਹਗੀਰਾਂ ਦੀ ਮਦਦ ਨਾਲ ਬੱਸ ਨੂੰ ਚੈੱਕ ਕੀਤਾ ਤਾ ਉਸ ਦੇ ਲੜਕੇ ਹਰਮਨ ਸੈਣੀ, ਮਨਪ੍ਰੀਤ ਕੋਰ, ਜੋਬਨਪ੍ਰੀਤ ਸਿੰਘ, ਅੰਕਿਤ, ਸਿਮਰਜੀਤ ਕੋਰ, ਜਸਨੂਰ ਸਿੰਘ ਗੁਰਨੂਰ ਸਿੰਘ, ਸੁਖਪ੍ਰੀਤ ਸਿੰਘ, ਕਰਨਦੀਪ ਸਿੰਘ,ਗੁਰਨੂਰ ਸਿੰਘ ਪੁੱਤਰ ਅਮਰੀਕ ਸਿੰਘ, ਅਨਮੋਲ ਪੁੱਤਰੀ ਨਰਿੰਦਰ ਸਿੰਘ ਅਤੇ ਦਿਪਾਕਸ਼ੀ ਪੁੱਤਰੀ ਬਲਵੀਰ ਸਿੰਘ ਬੱਸ ਦੇ ਕੰਡਕਟਰ ਚੰਦਨਵੀਰ ਸਿੰਘ ਅਤੇ ਹੋਰ ਬੱਚਿਆ ਨੂੰ ਕਾਫੀ ਸੱਟਾ ਲੱਗੀਆ ਜਿਨਾ ਨੂੰ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਦੀ ਅਤੇ ਹੋਰ ਵਹੀਕਲਾਂ ਦੀ ਮਦਦ ਨਾਲ ਸਿਵਲ ਹਸਪਤਾਲ ਦਸੂਹਾ ਦਾਖਲ ਕਰਵਾਇਆ ਅਤੇ ਉਸ ਦੇ ਲੜਕੇ ਹਰਮਨ ਸੈਣੀ ਅਤੇ ਕੰਡਕਟਰ ਚੰਦਰਵੀਰ ਅਤੇ ਹੋਰ ਤਿੰਨ ਬੱਚਿਆਂ ਦੇ ਸੱਟਾਂ ਜਿਆਦਾ ਲੱਗੀਆਂ ਹੋਣ ਕਰਕੇ ਸ਼੍ਰੀਮਨ ਹਸਪਤਾਲ ਰੈਫਰ ਕਰ ਦਿੱਤਾ ਸੀ ਪਰ ਉਸ ਦੇ ਲੜਕੇ ਹਰਮਨ ਸੈਣੀ ( ਉਮਰ ਕਰੀਬ 15 ਸਾਲ ) ਦੇ ਜਿਆਦਾ ਸੱਟਾਂ ਲੱਗੀਆਂ ਹੋਣ ਕਰਕੇ ਮੌਤ ਹੋ ਗਈ ਅਤੇ ।ਦਸੂਹਾ ਪੁਲਿਸ ਨੇ ਟਰੱਕ ਡਰਾਈਵਰ ਨਾ ਮਾਲੂਮ ਅਤੇ ਬੱਸ ਡਰਾਈਵਰ ਕਮਲਜੀਤ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਮਸੀਤਪਾਲ ਕੋਟ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਖਿਲਾਫ ਧਾਰਾ 304 ਏ, 279,337, 338 ਭ/ ਦ ਅਧੀਨ ਮਾਮਲਾ ਦਰਜ ਕੀਤਾ ਹੈ।