Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਨੇ ਮਹੀਨਾਵਾਰ ਮੀਟਿੰਗ ਦੌਰਾਨ ਸਾਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਕੀਤੀ ਅਹਿਮ ਵਿਚਾਰਾਂ

ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਨੇ ਮਹੀਨਾਵਾਰ ਮੀਟਿੰਗ ਦੌਰਾਨ ਸਾਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਕੀਤੀ ਅਹਿਮ ਵਿਚਾਰਾਂ

ਗੜ੍ਹਦੀਵਾਲਾ / ਦਸੂਹਾ (ਚੌਧਰੀ) 

15 ਸਤੰਬਰ : ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਦੀ ਮਹੀਨੇ ਵਾਰ ਮੀਟਿੰਗ ਚਿੱਲ ਗਰਿੱਲ ਗੜ੍ਹਦੀਵਾਲਾ ਵਿਖੇ ਕੀਤੀ ਗਈ। ਜਿਸ ਵਿਚ ਸਾਰੇ ਇਲਾਕੇ ਦੇ ਐਕਸ ਸਰਵਿਸ ਮੈਨ ਨੇ ਹਾਜ਼ਰੀ ਭਰੀ। ਇਸ ਮੀਟਿੰਗ ਦੀ ਸੁਰੂਆਤ ਸੂਬੇਦਾਰ ਮੇਜਰ ਬਲਵਿੰਦਰ ਸਿੰਘ ਨੇ ਕੀਤੀ ਤੇ ਆਏ ਹੋਏ ਸਾਰੇ ਸਾਥੀ ਸਾਹਿਬਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਸਾਲ ਪੂਰਾ ਹੋਣ ਤੇ ਕੇਕ ਕੱਟ ਕੇ ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਦਾ ਰੇਜ਼ਿੰਗ ਡੇ ਮਨਾਇਆ ਗਿਆ। ਇਸ ਮੌਕੇ ਤੇ ਪ੍ਰਧਾਨ ਸਾਹਿਬ ਵਲੋਂ ਆਏ ਮਹਿਮਾਨਾ ਦਾ ਸਵਾਗਤ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ। ਉਸ ਉਪਰੰਤ ਡਾਕਟਰ ਸੁਰਜੀਤ ਲਾਲ ਪੀ ਐੱਚ ਡੀ,ਐਮ ਏ,ਨੇ ਸਮੂਹ ਐਕਸ ਮੈਨ ਨਾਲ ਗੱਲਬਾਤ ਕੀਤੀ ਗਈ ਤੇ ਕੌਂਸਲਿੰਗ ਕੈਰੀਅਰ ਬਾਰੇ ਸੰਬੋਧਨ ਕੀਤਾ ਅਤੇ ਆਪਣੇ ਬੱਚਿਆਂ ਦੇ ਫਿਊਚਰ ਨੂੰ ਵਧੀਆ ਬਣਾਉਣ ਵਾਸਤੇ ਗਾਈਡ ਕੀਤਾ ਉਪਰੰਤ ਈ ਐੱਸ ਐਮ ਦੇ ਪਹਿਲੇ ਰੇਸਿੰਗ ਡੇ ਦੀਆਂ ਮੁਬਾਰਕਾਂ ਦਿੱਤੀਆਂ। ਕੈਪਟਨ ਗੁਰਮੇਲ ਸਿੰਘ ਭੋਗਪੁਰ ਨੇ ਐਕਸ ਸਰਵਿਸ ਮੈਨਾ ਨੂੰ ਮਿਲਣ ਵਾਲੇ ਵੈਲਫੇਅਰ ਦੇ ਵਾਰੇ ਜਾਣਕਾਰੀ ਦਿੱਤੀ। ਉਨ੍ਹਾਂ ਰੇਸਿੰਗ ਡੇ ਦੀਆਂ ਮੁਬਾਰਕਾਂ ਦਿੰਦੇ ਹੋਏ ਹੋਰ ਵੀ ਐਕਸ ਸਰਵਿਸਮੈਨ ਨੂੰ ਈ ਐੱਸ ਐਮ ਐਸੋਸੀਏਸ਼ਨ ਨਾਲ ਜੁੜਨ ਲੇਈ ਤਗੀਦ ਕੀਤੀ। ਮੀਟਿੰਗ ਦੇ ਅੰਤ ਵਿਚ ਕਰਨਲ ਰਘੁਵੀਰ ਸਿੰਘ , (ਹੁਸ਼ਿਆਰਪੁਰ )ਨੇ ਵੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ, ਕਿ ਕਿਸੇ ਵੀ ਪੈਨਸ਼ਨਰ ਨੂੰ ਪੈਨਸ਼ਨ ਮਿਲਣ ਵਿਚ ਕੋਈ ਸਮੱਸਿਆ ਆਉਂਦੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਤੇ ਉਸ ਦਾ ਕੰਮ ਸੌ ਫੀਸਦੀ ਹੋਵੇਗਾ, ਜੇ ਕਰ ਕੋਈ ਐਕਸ ਸਰਵਿਸਮੈਨ ਆਪਣੇ ਕੰਮ ਪ੍ਰਤੀ ਮੈਨੂੰ ਸਿੱਧੇ ਤੌਰ ਮਿਲਣਾ ਚਾਹੁੰਦਾ ਹੋਵੇ ਤਾਂ ਮੈਨੂੰ ਫ਼ੋਨ ਕਰਕੇ ਹੁਸ਼ਿਆਰਪੁਰ ਵਿਖੇ ਆ ਸਕਦਾ ਹੈ । ਕਰਨਲ ਰਘਵੀਰ ਸਿੰਘ ਨੂੰ ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਦੇ :ਚੇਅਰਮੈਨ ਦੇ ਅਹੁਦੇ ਨੂੰ ਸੰਭਾਲਣ ਲਈ ਚੁਣਿਆ ਗਿਆ। ਉਹਨਾਂ ਵੱਲੋ ਸਹਿਮਤੀ ਦੇਣੀ ਬਾਕੀ ਹੈ, ਵਨ ਰੈਂਕ ਵਨ ਪੈਨਸ਼ਨ , ਦੇ ਮੁੱਦੇ ਤੇ ਵੀ ਗੱਲਬਾਤ ਕੀਤੀ ਗਈ ਅਤੇ ਨਾਲ ਹੀ  ਈ ਸੀ ਐੱਚ ਐੱਸ ਵਲੋਂ ਆਉਣ ਵਾਲੀਆਂ ਤਕਲੀਫ਼ਾ ਬਾਰੇ ਵੀ ਵਿਚਾਰ ਕੀਤੇ ਗਏ। ਸਮੇਂ ਅਨੁਸਾਰ ਮੀਟਿੰਗ ਦੀ ਸਮਾਪਤੀ ਕੀਤੀ ਗਈ ਆਏ ਮਹਿਮਾਨਾ ਨੂੰ ਪ੍ਰਧਾਨ ਸੂਬੇਦਾਰ ਮੇਜਰ ਬਲਵਿੰਦਰ ਸਿੰਘ ਵਲੋ ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਦੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਅਗਲੇ ਮਹੀਨੇ ਦੀ ਮੀਟਿੰਗ ਚ ਮਿਲਣ ਦਾ ਵਾਦਾ ਕਰਕੇ ਸਬ ਨੇ  ਇੱਕਠੇ ਬੈਠ ਕੇ ਚਾਹ ਪਕੌੜਾ ਮੱਠਆਈ ਦਾ ਸੇਵਨ ਕਰਕੇ ਆਨੰਦ ਲਿਆ।ਇਸ ਮੌਕੇ ਮੁੱਖ ਮਹਿਮਾਨ ਸੁਰਜੀਤ ਲਾਲ ਪੀ ਐੱਚ ਡੀ, ਸੂਬੇਦਾਰ ਮੇਜਰ ਬਚਨ ਸਿੰਘ ,ਕੈਪਟਨ ਸਰਵਣ ਸਿੰਘ , ਕੈਪਟਨ ਬਲਦੇਵ ਸਿੰਘ , ਸੂਬੇਦਾਰ ਮੇਜਰ ਤੀਰਥ ਸਿੰਘ ,ਨਾਇਬ ਸੂਬੇਦਾਰ ਦਲਵੀਰ ਸਿੰਘ , ਸੂਬੇਦਾਰ ਸੁਮਿੱਤਰ ਸਿੰਘ , ਹਵਾਲਦਾਰ ਸਰਬਜੀਤ ਸਿੰਘ , ਨਾਇਕ ਤਰਲੋਕ ਸਿੰਘ , ਨਾਇਕ ਮਲਕੀਤ ਸਿੰਘ , ਹਵਾਲਦਾਰ ਸ਼ੀਤਲ ਸਿੰਘ , ਲੈਸ ਨਾਇਕ ਵਿਜੇ ਕੁਮਾਰ , ਸੂਬੇਦਾਰ ਦਰਸ਼ਨ ਸਿੰਘ , ਹਵਾਲਦਾਰ ਗੁਰਚਰਨ ਸਿੰਘ , ਕੈਪਟਨ ਸਮਸ਼ੇਰ ਸਿੰਘ ,ਕੈਪਟਨ ਦੀਪ ਸਿੰਘ ,ਲਾਸ ਨਾਇਕ ਗੁਰਪਾਲ ਸਿੰਘ , ਨਾਇਕ ਸੁਰਿੰਦਰ ਸਿੰਘ ,ਸੂਬੇਦਾਰ ਸੰਤੋਖ ਸਿੰਘ , ਨਾਇਕ ਅਮਰੀਕ ਸਿੰਘ , ਹਵਾਲਦਾਰ ਬਖਸ਼ੀਸ਼ ਸਿੰਘ, ਨਾਇਬ ਸੂਬੇਦਾਰ ਸੰਤੋਖ ਸਿੰਘ , ਕੈਪਟਨ ਗੁਰਦਿਆਲ ਸਿੰਘ , ਸੈਪਰ ਸੰਦੀਪ ਸਿੰਘ , ਸੈਪਰ ਗੁਰਦਿਆਲ ਸਿੰਘ, ਸੂਬੇਦਾਰ ਸਿਕੰਦਰ ਸਿੰਘ ,ਸੈਪਰ ਸੁਰਜੀਤ ਸਿੰਘ , ਹਵਾਲਦਾਰ ਅਮਰਜੀਤ ਸਿੰਘ , ਸੂਬੇਦਾਰ ਸੁੱਚਾ ਸਿੰਘ, ਹਵਾਲਦਾਰ ਸਰਬਜੀਤ ਸਿੰਘ, ਨਾਇਕ ਸੋਹਣ ਲਾਲ ,ਸੂਬੇਦਾਰ ਮੇਜਰ ਜੋਗਿੰਦਰ ਸਿੰਘ, ਨਾਇਕ ਬਲਜਿੰਦਰ ਸਿੰਘ , ਹਵਾਲਦਾਰ ਸੁਨੀਲ ਕੁਮਾਰ , ਹਵਾਲਦਾਰ ਦਮਨਦੀਪ ਸਿੰਘ ,ਸੈਪਰ ਨਿਰਮਲ ਸਿੰਘ , ਨਾਇਕ ਸਰਵਣ ਸਿੰਘ ,ਹਵਾਲਦਾਰ ਗੁਰਦੀਪ ਸਿੰਘ, ਹਵਾਲਦਾਰ ਬਲਬੀਰ ਸਿੰਘ, ਹਵਾਲਦਾਰ ਕੁਲਦੀਪ ਸਿੰਘ , ਹਵਾਲਦਾਰ ਸੋਹਣ ਲਾਲ , ਹਵਾਲਦਾਰ ਜਗਪਾਲ ਸਿੰਘ , ਹਵਸਲਦਾਰ ਸਰਬਜੀਤ ਸਿੰਘ , ਸੈਪਰ ਦਲਬੀਰ ਸਿੰਘ , ਨਾਇਕ ਮਨਜੀਤ ਸਿੰਘ , ਨਾਇਕ ਕੁਲਦੀਪ ਸਿੰਘ , ਨਾਇਕ ਬਲਵੀਰ ਸਿੰਘ, ਸ੍ਰੀ ਸੁਸ਼ਾਂਤ ਵਰਮਾ ਜੀ ਐਨ ਯੂ,ਹੋਰ ਬਹੁਤ ਸਾਰੇ ਐਕਸ ਸਰਵਿਸ ਮੈਨ ਹਾਜਰ ਸਨ।

ਫੋਟੋ : ਮੁੱਖ ਮਹਿਮਾਨ ਸੁਰਜੀਤ ਲਾਲ ਪੀ ਐੱਚ ਡੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਸੂਬੇਦਾਰ ਮੇਜਰ ਬਲਵਿੰਦਰ ਸਿੰਘ ਤੇ ਹੋਰ, ਹਾਜਰ ਸਮੂਹ ਐਕਸ ਸਰਵਿਸਮੈਨ।

error: copy content is like crime its probhihated