ਫਗਵਾੜਾ (ਲਾਲੀ ਦਾਦਰ)
*ਬਲਵਿੰਦਰ ਸਿੰਘ ਧਾਲੀਵਾਲ ਨੇ ਜਿਲ੍ਹਾ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
17 ਦਸੰਬਰ : ਹਲਕਾ ਵਿਧਾਨਸਭਾ ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਬਤੌਰ ਜਿਲ੍ਹਾ ਕਾਂਗਰਸ ਪ੍ਰਧਾਨ ਤਾਜਪੋਸ਼ੀ ਸਬੰਧੀ ਇਕ ਪ੍ਰਭਾਵਸ਼ਾਲੀ ਸਮਾਗਮ ਅੱਜ ਸਥਾਨਕ ਕੇ.ਜੀ. ਰਿਜੋਰਟ ਵਿਖੇ ਕਰਵਾਇਆ ਗਿਆ। ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਤੋਂ ਇਲਾਵਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ, ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਜਿਲ੍ਹਾ ਕਪੂਰਥਲਾ ਦੇ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਮਨਸੂ ਨੇ ਵੀ ਵਿਸ਼ੇਸ਼ ਤੌਰ ´ਤੇ ਸ਼ਿਰਕਤ ਕੀਤੀ। ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਜਿਲ੍ਹਾ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਦਿਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਫਗਵਾੜਾ ਕਾਂਗਰਸ ‘ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਪਸੀ ਫੁੱਟ ਨੂੰ ਜਿਸ ਤਰ੍ਹਾਂ ਧਾਲੀਵਾਲ ਨੇ ਆਪਣੀ ਸੂਝਬੂਝ ਨਾਲ ਖਤਮ ਕੀਤਾ ਹੈ ਉਸਦੇ ਇਨਾਮ ਵੱਜੋਂ ਪਾਰਟੀ ਹਾਈਕਮਾਂਡ ਨੇ ਉਹਨਾਂ ਨੂੰ ਜਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਹੈ। ਉਹਨਾਂ ਭਰੋਸਾ ਜਤਾਇਆ ਕਿ ਜਿਲ੍ਹਾ ਪ੍ਰਧਾਨ ਵਜੋਂ ਧਾਲੀਵਾਲ ਆਪਣੀਆਂ ਬਿਹਤਰੀਨ ਸੇਵਾਵਾਂ ਦੇਣਗੇ ਅਤੇ ਪਾਰਟੀ ਨੂੰ ਜਿਲ੍ਹੇ ਵਿੱਚ ਹੋਰ ਵੀ ਮਜਬੂਤ ਕਰਨਗੇ। ਉਪਰੰਤ ਆਪਣੇ ਸੰਬੋਧਨ ਵਿਚ ਉਹਨਾਂ ਜਿੱਥੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਲਈ ਭਗਵੰਤ ਮਾਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਉੱਥੇ ਹੀ ਲੱਕ ਤੋੜਵੀਂ ਮਹਿੰਗਾਈ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਇਸ ਦੌਰਾਨ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਰਿਕਾਰਡ ਸੀਟਾਂ ਨਾਲ ਸੱਤਾ ਵਿਚ ਆਈ ਭਗਵੰਤ ਮਾਨ ਦੀ ਸਰਕਾਰ ਤੋਂ ਸਿਰਫ ਅੱਠ ਮਹੀਨਿਆਂ ਵਿਚ ਹੀ ਜਨਤਾ ਦਾ ਮੋਹ ਭੰਗ ਹੋ ਗਿਆ ਹੈ। ਪੰਜਾਬ ‘ਚ ਕਤਲਾਂ, ਲੁੱਟਾਂ ਤੇ ਡਾਕਿਆਂ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਉਹਨਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਵਿਚ ਇਸ ਯਾਤਰਾ ਦਾ ਇਤਿਹਾਸਕ ਸਵਾਗਤ ਹੋਵੇਗਾ। ਉਹਨਾਂ ਸਮੂਹ ਪਾਰਟੀ ਨੂੰ ਵਰਕਰਾਂ ਨੂੰ ਯਾਤਰਾ ਦੇ ਸਵਾਗਤ ਲਈ ਜੋਰ-ਸ਼ੋਰ ਨਾਲ ਤਿਆਰੀ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਆਪਣੇ ਸੰਬੋਧਨ ਵਿਚ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਲ੍ਹਾ ਕਪੂਰਥਲਾ ਕਾਂਗਰਸ ਦੇ ਸਮੂਹ ਵਰਕਰਾਂ ਲਈ ਉਹਨਾਂ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ। ਕੋਈ ਵੀ ਵਰਕਰ ਪਾਰਟੀ ਨਾਲ ਸਬੰਧਤ ਸਮੱਸਿਆ ਲੈ ਕੇ ਜਦੋਂ ਚਾਹੇ ਉਹਨਾਂ ਨੂੰ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਜਨਵਰੀ ‘ਚ ਪੰਜਾਬ ਪਹੁੰਚ ਰਹੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਫਗਵਾੜਾ ‘ਚ ਜਿਲ੍ਹੇ ਭਰ ਦੇ ਪਾਰਟੀ ਵਰਕਰਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਜਿਸਦੇ ਲਈ ਤਿਆਰੀਆਂ ਜੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਕੋਆਰਡੀਨੇਟਰ ਡਾ. ਮਨਜੀਤ ਸਰੋਏ, ਦਰਸ਼ਨ ਟਾਹਲੀ, ਪਿ੍ਰਥੀਪਾਲ ਖੈਹਰਾ, ਰਮੇਸ਼ ਡਿਡਵਿੰਡੀ ਸਾਬਕਾ ਪ੍ਰਧਾਨ ਜਿਲ੍ਹਾ ਕਪੂਰਥਲਾ, ਡੈਲੀਗੇਟ ਮੈਂਬਰ ਗੁਰਜੀਤ ਪਾਲ ਵਾਲੀਆ, ਡੈਲੀਗੇਟ ਮੈਂਬਰ ਮੁਨੀਸ਼ ਭਾਰਦਵਾਜ, ਬਲਾਕ ਸ਼ਹਿਰੀ ਫਗਵਾੜਾ ਦੇ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ, ਦਿਹਾਤੀ ਪ੍ਰਧਾਨ ਜਸਵੰਤ ਸਿੰਘ ਨੀਟਾ ਜਗਪਾਲਪੁਰ, ਸੰਜੀਵ ਬੁੱਗਾ ਸਾਬਕਾ ਪ੍ਰਧਾਨ ਬਲਾਕ ਫਗਵਾੜਾ ਸ਼ਹਿਰੀ, ਅਮਰਜੀਤ ਸੈਦੋਵਾਲ, ਦੀਪਕ ਸਲਵਾਨ, ਲਖਵਿੰਦਰ ਹਮੀਰਾ, ਸਟਿਫਨ ਕਾਲਾ, ਨਰਿੰਦਰ ਪੰਨੂ, ਮੁਖਤਿਆਰ ਸਿੰਘ ਭਗਤਪੁਰਾ, ਗੁਰਵਿੰਦਰ ਪਾਲ ਬੱਗਾ, ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਜਿਲ੍ਹਾ ਪ੍ਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਰੇਸ਼ਮ ਕੌਰ ਵਾਈਸ ਚੇਅਰਮੈਨ ਬਲਾਕ ਸੰਮਤੀ ਫਗਵਾੜਾ, ਯੂਥ ਪ੍ਰਧਾਨ ਕਰਮਦੀਪ ਸਿੰਘ ਕੰਮਾ, ਸੁਨੀਲ ਪਰਾਸ਼ਰ, ਪ੍ਰਮੋਦ ਜੋਸ਼ੀ, ਦਰਸ਼ਨ ਲਾਲ ਧਰਮਸੋਤ, ਸੁਖਵਿੰਦਰ ਬਿੱਲੂ ਖੇੜਾ, ਅਮਰਜੀਤ ਨਿੱਝਰ, ਤਜਿੰਦਰ ਬਾਵਾ, ਮਹਿਲਾ ਕਾਂਗਰਸ ਆਗੂ ਸ਼ਵਿੰਦਰ ਨਿਸ਼ਚਲ, ਸੀਤਾ ਦੇਵੀ, ਰਾਣੀ ਪੀਪਾਰੰਗੀ, ਕੁਲਵਿੰਦਰ ਸਿੰਘ ਕਾਲਾ ਅਠੌਲੀ, ਜਗਜੀਵਨ ਲਾਲ ਖਲਵਾੜਾ ਵਾੲੀਸ ਚੇਅਰਮੈਨ ਮਾਰਕੀਟ ਕਮੇਟੀ, ਸੁਰਜੀਤ ਖੇੜਾ, ਵਿੱਕੀ ਵਾਲੀਆ ਰਾਣੀਪੁਰ, ਅਮਰ ਸਿੰਘ ਮਾਧੋਪੁਰ, ਬਲਾਕ ਸੰਮਤੀ ਮੈਂਬਰ ਪਵਨ ਕੁਮਾਰ, ਰਵਿੰਦਰ ਕਾਲਾ, ਮੁਕੇਸ਼ ਭਾਟੀਆ, ਡੇਵਿਡ ਹਦੀਆਬਾਦ, ਹਰਜੀਤ ਸਿੰਘ ਲਾਡੀ ਸਰਪੰਚ ਬੋਹਾਨੀ, ਨਿਰਮਲਜੀਤ ਹੈੱਪੀ ਸਰਪੰਚ ਲੱਖਪੁਰ, ਸੌਰਵ ਸ਼ਰਮਾ, ਪੰਕਜ ਘੇੜਾ, ਸੁਨੀਲ ਪਾਂਡੇ, ਤੁਲਸੀ ਰਾਮ ਖੋਸਲਾ, ਹਰਜੀਤ ਸਿੰਘ ਸਰਪੰਚ ਟਾਂਡਾ ਬਘਾਣਾ, ਗੁਲਜਾਰ ਸਿੰਘ ਸਰਪੰਚ ਅਕਾਲਗੜ੍ਹ, ਠੇਕੇਦਾਰ ਗੁਰਬਚਨਾ ਰਾਮ, ਰਾਮ ਮੂਰਤੀ ਭਾਣੋਕੀ, ਦੇਸਰਾਜ ਝੱਲੀ, ਪ੍ਰਕਾਸ਼ ਰਾਮ ਬੀ.ਏ., ਡਾ. ਸੋਮ ਪ੍ਰਕਾਸ਼, ਮੋਨਿਕਾ ਟੰਡਨ ਸਮੇਤ ਜਿਲ੍ਹਾ ਕਪੂਰਥਲਾ ਦੇ ਚਾਰੇ ਵਿਧਾਨਸਭਾ ਹਲਕਿਆਂ ਤੋਂ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ।








