Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬਾਬਾ ਸਾਹਿਬ ਨੇ ਸਵਿਧਾਨ ਦਾ ਨਿਰਮਾਣ ਕਰਕੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਇਆ : ਬੇਗਮਪੁਰਾ ਟਾਇਗਰ ਫੋਰਸ

ਬਾਬਾ ਸਾਹਿਬ ਨੇ ਸਵਿਧਾਨ ਦਾ ਨਿਰਮਾਣ ਕਰਕੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਇਆ : ਬੇਗਮਪੁਰਾ ਟਾਇਗਰ ਫੋਰਸ

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

10 ਦਸੰਬਰ : ਨਜਦੀਕੀ ਪਿੰਡ ਜੱਲੋਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਜੱਲੋਵਾਲ ਵਲੋ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਨੂੰ ਸਮ੍ਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਨੌਜਵਾਨ ਸਭਾ ਦੇ ਪ੍ਰਧਾਨ ਰਕੇਸ਼ ਕੁਮਾਰ ਦੀ ਅਗਵਾਈ ਵਿੱਚ ਕਰਵਾਇਆ ਗਿਆ । ਸਮਾਗਮ ਵਿੱਚ ਮਿਸ਼ਨਰੀ ਗਾਇਕ ਝਿੰਮ ਐਡ ਪਾਰਟੀ ਅਤੇ ਨੀਲਮ ਠੱਕਰਵਾਲ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਨਾਲ ਸਬੰਧਿਤ ਗਾਏ ਗੀਤਾ ਨਾਲ ਖੂਬ ਰੰਗ ਬੰਨਿਆ ਅਤੇ ਇਸ ਮੌਕੇ ਵੱਖ ਵੱਖ ਥਾਵਾ ਤੋ ਆਏ ਹੋਏ ਬੁਲਾਰਿਆ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਵਾਰੇ ਚਾਨਣਾ ਪਾਇਆ । ਇਸ ਸਮਾਗਮ ਵਿੱਚ ਬੇਗਮਮਪੁਰਾ ਟਾਇਗਰ ਫੋਰਸ ਰਜਿ. ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਪੰਡਾਲ ਵਿੱਚ ਬੈਠੇ ਸਰੋਤਿਆ ਨੂੰ ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਤੇ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਨੇ ਸਾਝੇ ਰੂਪ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਵਿਦੇਸ਼ਾ ਵਿੱਚ ਵੀ ਉੱਚ ਪੱਧਰ ਦੀ ਪੜ੍ਹਾਈ ਕੀਤੀ ਅਤੇ ਭਾਰਤੀ ਸਵਿਧਾਨ ਦਾ ਨਿਰਮਾਣ ਕਰਕੇ ਭੇਦਭਾਵ ਖਤਮ ਕੀਤਾ ਅਤੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਇਆ । ਉਹਨਾ ਕਿਹਾ ਕਿ ਪਹਿਲਾ ਅੋਰਤਾ ਨਾਲ ਵੀ ਭੇਦਭਾਵ ਹੁੰਦਾ ਸੀ ਅਤੇ ਅੋਰਤ ਨੂੰ ਬਹੁਤ ਨੀਚ ਸਮਝਿਆ ਜਾਂਦਾ ਸੀ ਉਹਨਾਂ ਕਿਹਾ ਕਿ ਸਵਿਧਾਨ ਦੀ ਬਦੋਲਤ ਹੀ ਅੱਜ ਭਾਰਤ ਦੀਆਂ ਅੋਰਤਾ ਪੰਜਾਬ ਪੁਲਿਸ, ਵਕੀਲ ,ਟੀਚਰ , ਐਸ ਡੀ ਐਮ , ਡਾਕਟਰ ਅਤੇ ਜੱਜ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਤੱਕ ਜਿੰਨੀਆ ਵੀ ਸਰਕਾਰਾਂ ਬਣੀਆ ਸਭ ਨੇ ਬਾਬਾ ਸਾਹਿਬ ਦਾ ਨਾਮ ਹੀ ਵਰਤਿਆ ਪਰ ਸਰਕਾਰਾਂ ਬਣਨ ਤੋ ਬਾਦ ਗਰੀਬਾ ਦੀ ਕੋਈ ਸਾਰ ਨਹੀਂ ਲੈਂਦਾ ਸਮੇ ਸਮੇ ਗਰੀਬਾ ਅਤੇ ਮਜਦੂਰਾ ਤੇ ਤਰ੍ਹਾਂ ਤਰ੍ਹਾਂ  ਦੇ ਜੁਲਮ ਹੁੰਦੇ ਆਏ ਹਨ । ਉਹਨਾ ਕਿਹਾ ਕਿ ਡਾ ਅੰਬੇਡਕਰ ਜੀ ਦੇ  ਜੀਵਨ ਵਾਰੇ ਬੱਚਿਆਂ ਨੂੰ ਪੂਰਨ ਤੌਰ ਤੇ ਦੱਸਿਆ ਜਾਵੇ ਤਾ ਜੋ ਬਾਬਾ ਸਾਹਿਬ ਜੀ ਦੇ ਜੀਵਨ ਵਾਰੇ ਜਾਣ ਕੇ ਬੱਚੇ ਪੜ੍ਹ ਲਿਖ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ । ਸਮਾਗਮ ਦੋਰਾਨ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਨੇ ਬੇਗਮਪੁਰਾ ਟਾਇਗਰ ਫੋਰਸ ਰਜਿ. ਦੇ ਅਹੁਦੇਦਾਰਾ ਤੇ ਮੈਂਬਰਾ ਨੂੰ ਸਿਰੋਪੇ ਪਾਕੇ ਸਨਮਾਨਿਤ ਕੀਤਾ ਅਤੇ ਇਸ ਮੌਕੇ ਪਿੰਡ ਦੇ ਕਾਫੀ ਨੌਜਵਾਨਾ ਬੇਗਮਪੁਰਾ ਟਾਇਗਰ ਫੋਰਸ ਨਾਲ ਜੁੜੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ ਭੱਟੀ, ਹੈਪੀ ਸਾਈੰ ਮਾਨਾ , ਭੁਪਿੰਦਰ ਕੁਮਾਰ ਬੱਧਣ ,ਅਮਨਦੀਪ ਸਿੰਘ ਚਰਨਜੀਤ ਸਿੰਘ ਕਮਲਜੀਤ ਸਿੰਘ ਬਿਸ਼ਨਪਾਲ ਗਿਆਨ ਚੰਦ ਮੁਸਾਫ਼ਰ ਸਿੰਘ ਸ਼ੇਰਾ ਸਿੰਘ ਵਿਸ਼ਾਲ ਸਿੰਘ ਹਰਨੇਕ ਸਿੰਘ ਬੱਧਣ  ਸਨੀ ਸੀਣਾ,ਸੰਦੀਪ ਕੁਮਾਰ ਜੱਲੋਵਾਲ ਸੁਸ਼ਾਂਤ ਮੰਮਣ ਬਿਕਰਮ ਬਿੱਜ ਹੈਪੀ ਫਤਹਿਗਡ਼੍ਹ ਮਨੀਸ਼ ਕੁਮਾਰ ਦਵਿੰਦਰ ਕੁਮਾਰ ਵਿਜੇ ਕੁਮਾਰ ਜੱਲੋਵਾਲ ਖਨੂਰ ਭੁਪਿੰਦਰ ਕੁਮਾਰ ਭਿੰਦਾ ,ਦੋਆਬਾ ਇੰਚਾਰਜ ਜੱਸਾ ਨੰਦਨ , ਜ਼ਿਲ੍ਹਾ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਸ਼ਾਂਤ ਮੰਮਣ,ਪਵਨ ਕੁਮਾਰ ਬੱਧਣ ਰਾਕੇਸ਼ ਕੁਮਾਰ ਜੱਲੋਵਾਲ ਖਨੂੰਰ, ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।