Prime Punjab Times

Latest news
ਜਨਗਣਨਾ-2027: ਨਗਰ ਨਿਗਮ ਖੇਤਰ ਦੇ ਵਸਨੀਕ 16 ਤੋਂ 30 ਨਵੰਬਰ ਤੱਕ ਘਰ ਬੈਠੇ ਕਰ ਸਕਣਗੇ ਆਨਲਾਈਨ ਸਵੈ-ਗਣਨਾ : ਪ੍ਰੀਤਇੰਦਰ... ਖ਼ਾਲਸਾ ਕਾਲਜ ਵਿਖੇ ਰੈੱਡ ਕਰਾਸ ਯੂਨਿਟ ਵੱਲੋਂ ਗਰੀਨ ਦੀਵਾਲੀ ਵਿਸ਼ੇ ’ਤੇ ਲੇਖ ਮੁਕਾਬਲੇ ਕਰਵਾਏ ਗਏ *12ਵੀਂ ਨਾਰਥ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਦਾ ਆਗਾਜ਼ ਕੱਲ੍ਹ, ਤਿਆਰੀਆਂ ਮੁਕੰਮਲ : ਆਰ ਐਸ ਅਭੀ,ਅਸ਼ੋਕ ਕੁਮਾਰ* ਡੀ.ਆਈ.ਜੀ. ਜਲੰਧਰ ਰੇਂਜ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਚੌਕਸੀ ਅਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼ ਪੀ.ਸੀ.ਐਸ.ਅਧਿਕਾਰੀ ਅਮਨਦੀਪ ਕੌਰ ਘੁੰਮਣ ਨੇ ਸੰਭਾਲਿਆ ਏ.ਡੀ.ਸੀ. ਦਸੂਹਾ ਵਜੋਂ ਅਹੁਦਾ ਆਮ ਆਦਮੀ ਪਾਰਟੀ ਨੇ 2027 ਦੀਆਂ ਚੋਣਾਂ ਨੂੰ ਲੈਕੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ, ਹਲਕਾ ਮੁਕੇਰੀਆਂ ਤੋਂ ਸਰਬਜੋਤ ਸਿੰ... ਪੁਲਿਸ ਵਲੋਂ ਅਪਰਾਧਿਕ ਗਿਰੋਹ ਅਤੇ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਤੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਵੋਟਰ ਸੂਚੀ ਦੀ ਕਰਵਾਈ ਮੁੱਢਲੀ ਪ੍ਰਕਾਸ਼ਨਾ, ਅੰਤਿਮ ਪ੍ਰਕਾਸ਼ਨਾ 4 ਜਨਵਰੀ 2027 ਨੂੰ : ਜ਼ਿਲ੍ਹਾ ਚੋਣ ਅਫ਼ਸਰ ਖ਼ਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਓ-ਸੈਵਨ ਸਰਵਿਸਿਜ਼ ਨਾਲ ਸਮਝੌਤਾ ਪੱਤਰ ਤੇ ਹਸਤਾਖ਼ਰ ਗੜਦੀਵਾਲਾ 'ਚ ਹੋਈ ਕਾਂਗਰਸ ਪਾਰਟੀ ਦੀ ਅਹਿਮ ਬੈਠਕ, ਜ਼ਿਲ੍ਹਾ, ਬਲਾਕ ਤੇ ਸ਼ਹਿਰੀ ਪੱਧਰ ਤੇ ਨਵੇਂ ਆਹੁਦੇਦਾਰ ਨਿਯੁਕਤ
ADVERTISEMENT
You are currently viewing ਲੁਟੇਰੇ ਨੇ ਐਕਟੀਵਾ ਸਵਾਰ ਲੜਕੀ ਤੋਂ ਖੋਹਿਆ ਪਰਸ ਅਤੇ ਬੈਂਕ ਅੱਗੇ ਤੋਂ ਐਕਟਿਵਾ ਵੀ ਹੋਈ ਚੋਰੀ

ਲੁਟੇਰੇ ਨੇ ਐਕਟੀਵਾ ਸਵਾਰ ਲੜਕੀ ਤੋਂ ਖੋਹਿਆ ਪਰਸ ਅਤੇ ਬੈਂਕ ਅੱਗੇ ਤੋਂ ਐਕਟਿਵਾ ਵੀ ਹੋਈ ਚੋਰੀ

ਗੜ੍ਹਸ਼ੰਕਰ  (ਅਸ਼ਵਨੀ ਸ਼ਰਮਾ)

22 ਅਗਸਤ : ਗੜ੍ਹਸ਼ੰਕਰ ਸ਼ਹਿਰ ਵਿੱਚ ਸਥਾਨਕ ਡਾਕਖਾਨੇ ਵਿੱਚ ਨੌਕਰੀ ਕਰਦੀ ਲੜਕੀ ਕੋਲੋਂ ਇੱਕ ਮੋਟਰਸਾਈਕਲ ਸਵਾਰ ਵੱਲੋਂ ਪਰਸ ਝਪਟਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪੁੱਤਰੀ ਸੁਖਦਰਸ਼ਨ ਸਿੰਘ ਐਕਟਿਵਾ ਤੇ ਸਵਾਰ ਹੋ ਕੇ ਸਵੇਰੇ ਕਰੀਬ 9 ਵਜੇ ਘਰ ਤੋਂ ਡਾਕਖਾਨੇ ਵੱਲ ਜਾ ਰਹੀ ਸੀ। ਜਦ ਉਹ ਮੰਡੀ ਰੋਡ ਤੇ ਗੰਦੇ ਨਾਲੇ ਨਜ਼ਦੀਕ ਪਹੁੰਚੀ ਤਾਂ ਪਿੱਛੇ ਤੋਂ ਸਿਰ ਤੇ ਹੈਲਮਟ ਪਾਈ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਐਕਟਿਵਾ ਦੇ ਅੱਗੇ ਪਿਆ ਉਸ ਦਾ ਪਰਸ ਝਪਟ ਕੇ ਲੈ ਗਿਆ। ਲੜਕੀ ਨੇ ਲੁਟੇਰੇ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਿਆ, ਇਸ ਤੋ ਉਪਰੰਤ ਸਵੇਰੇ ਉਹ ਪੰਜਾਬ ਨੈਸ਼ਨਲ ਬੈਂਕ ਵਿੱਚ ਈਟੀਐੱਮ ਬੰਦ ਕਰਵਾਉਣ ਗਏ ਤਾਂ ਉਨ੍ਹਾਂ ਦੀ ਐਕਟਿਵਾ ਵੀ ਚੋਰੀ ਹੋ ਗਈ। ਉਨ੍ਹਾਂ ਵੱਲੋਂ ਇਸ ਸਬੰਧੀ ਪੁਲਿਸ ਸਟੇਸ਼ਨ ਗੜ੍ਹਸ਼ੰਕਰ ਵਿਖੇ ਸੂਚਿਤ ਕੀਤਾ ਗਿਆ।