Prime Punjab Times

Latest news
*ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ 'ਤੇ ਕੇਂਦਰ ਦੀ ਤਰਜ਼ 'ਤੇ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਡੀਏ : ਸੰਜੀਵ ਮਨਹਾਸ* NSS ਵੱਲੋ ਸਵੈ-ਇੱਛਿਕ ਖ਼ੂਨਦਾਨ ਦਿਵਸ ਮੌਕੇ ਕਰਵਾਇਆ ਵਿਸ਼ੇਸ਼ ਲੈਕਚਰ KMS ਕਾਲਜ ਵਿਖੇ ਦੋ ਰੋਜ਼ਾ NSS ਕੈਂਪ ਦੀ ਸਫਲਤਾਪੂਰਕ ਸਮਾਪਤੀ - ਪ੍ਰਿੰਸੀਪਲ ਡਾ. ਮਾਨਵ ਸੈਣੀ ਜ਼ਿਲ੍ਹਾ ਪੱਧਰੀ ਖੇਡਾਂ 'ਚ ਬਲਾਕ ਟਾਂਡਾ-2 ਨੇ 30 ਮੈਡਲ ਜਿੱਤ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਨਵੀਨਤਾ ਦੇ ਖੇਤਰ 'ਚ ਕਾਲਜ ਨੂੰ ਆਈ.ਆਈ.ਸੀ. ਵੱਲੋਂ ਮਿਲੇ 3.5 ਸਟਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ 'ਤੇ ਕੀਤੀ ਛਾਪੇਮਾਰੀ ਰਾਮਲੀਲਾ ਦੀ ਸਮੀਖਿਆ ਮੀਟਿੰਗ ’ਚ ਅਯੁੱਧਿਆ ਧਾਮ ਦੀ ਯਾਤਰਾ ਕਰਨ ’ਤੇ ਬਣੀ ਸਹਿਮਤੀ 17 ਸਾਲਾ ਧੀ ਦਾ ਤੇਜ਼ਧਾਰ ਹਥਿਆਰ ਨਾਲ ਕ+ਤ+ਲ ਕਰਨ ਵਾਲੇ ਕਲਯੁਗੀ ਪਿਤਾ ਦੀ ਮਿਲੀ ਲਾ+ਸ਼ *ਸਬ ਇੰਸਪੈਕਟਰ ਪਰਵਿੰਦਰ ਸਿੰਘ ਧੂਤ ਹੋਏ ਪਦਉੱਨਤ, ਬਣੇ ਇੰਸਪੈਕਟ* ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਅਤੇ ਸਲੋਗਨ ਮੁਕਾਬਲ...
ADVERTISEMENT
You are currently viewing ਭਾਈ ਅੰਮ੍ਰਿਤਪਾਲ ਦੇ ਹੁਸ਼ਿਆਰਪੁਰ ਇਲਾਕੇ ‘ਚ ਨਜ਼ਰ ਆਉਣ ਦੀ ਖਬਰ ਤੋਂ ਬਾਅਦ ਪੁਲਿਸ ਹੋਈ ਮੁਸਤੈਦ

ਭਾਈ ਅੰਮ੍ਰਿਤਪਾਲ ਦੇ ਹੁਸ਼ਿਆਰਪੁਰ ਇਲਾਕੇ ‘ਚ ਨਜ਼ਰ ਆਉਣ ਦੀ ਖਬਰ ਤੋਂ ਬਾਅਦ ਪੁਲਿਸ ਹੋਈ ਮੁਸਤੈਦ

ਫਗਵਾੜਾ (ਲਾਲੀ ਦਾਦਰ )

* ਫਗਵਾੜਾ-ਹੁਸ਼ਿਆਰਪੁਰ ਰੋਡ ‘ਤੇ ਚਲਾਈ ਸਰਚ ਮੁਹਿਮ

29 ਮਾਰਚ : ਬੀਤੀ ਰਾਤ ਫਗਵਾੜਾ ਦੇ ਨਾਲ ਲੱਗਦੇ ਜਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਇਲਾਕੇ ‘ਚ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਪੱਪਲਪ੍ਰੀਤ ਸਿੰਘ ਦੇ ਨਜ਼ਰ ਆਉਣ ਦੀ ਫੈਲੀ ਖਬਰ ਤੋਂ ਬਾਅਦ ਫਗਵਾੜਾ ਪੁਲਿਸ ਵੀ ਚੌਕੰਨੀ ਹੋ ਗਈ ਹੈ। ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ ਪੁਲਿਸ ਨੇ ਹੁਸ਼ਿਆਰਪੁਰ ਰੋਡ ਸਥਿਤ ਰਾਵਲਪਿੰਡੀ ਅਤੇ ਹੋਰ ਥਾਵਾਂ ਤੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ। ਹਾਲਾਂਕਿ ਪੁਲਿਸ ਦੇ ਵੱਡੇ ਅਧਿਕਾਰੀ ਇਸ ਸਬੰਧ ਵਿਚ ਕੁੱਝ ਵੀ ਸਪਸ਼ਟ ਦੱਸਣ ਨੂੰ ਤਿਆਰ ਨਹੀਂ ਹਨ ਪਰ ਆਮ ਚਰਚਾ ਇਹੋ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਦੀ ਗਿਰਫਤਾਰੀ ਲਈ ਹੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਬੀਤੀ ਰਾਤ ਇਕ ਇਨੋਵਾ ਗੱਡੀ ਫਗਵਾੜਾ ਤੋਂ ਸ਼ੱਕੀ ਹਾਲਤ ਵਿਚ ਹੁਸ਼ਿਆਰਪੁਰ ਸਾਈਡ ਨੂੰ ਜਾਂਦੀ ਨਜ਼ਰ ਆਈ ਸੀ ਜਿਸਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਹੁਸ਼ਿਆਰਪੁਰ ਦੀ ਹੱਦ ‘ਚ ਦਾਖਲ ਹੋ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਾਵਲਪਿੰਡੀ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅੱਪ ਕੀਤਾ ਹੈ ਪਰ ਪੁਲਿਸ ਇਸ ਵਾਰੇ ਮੀਡੀਆ ਸਾਹਮਣੇ ਖੁਲਾਸਾ ਨਹੀਂ ਰਹੀ। ਖਬਰ ਲਿਖੇ ਜਾਣ ਤੱਕ ਪੁਲਿਸ ਦੀ ਸਰਚ ਮੁਹਿਮ ਲਗਾਤਾਰ ਜਾਰੀ ਹੈ।

ਕੈਪਸ਼ਨ- ਫਗਵਾੜਾ ਦੇ ਨਜਦੀਕ ਥਾਣਾ ਰਾਵਲਪਿੰਡੀ ਵਿਖੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਕੇਂਦਰੀ ਸੁਰੱਖਿਆ ਦਸਤੇ ਦੇ ਜਵਾਨ।