Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਹੁਣ ਮਸ਼ਾਲ ਲੈ ਕੇ ਸਵੱਛਤਾ ਦੀ ਜ਼ੋਤ ਜਗਾਉਣਗੀਆਂ ਔਰਤਾਂ

ਹੁਣ ਮਸ਼ਾਲ ਲੈ ਕੇ ਸਵੱਛਤਾ ਦੀ ਜ਼ੋਤ ਜਗਾਉਣਗੀਆਂ ਔਰਤਾਂ

ਗੜ੍ਹਦੀਵਾਲਾ (ਚੌਧਰੀ) 

31 ਮਾਰਚ ਨੂੰ ਨਗਰ ਕੌਂਸਲ ਗੜ੍ਹਦੀਵਾਲਾ ਦੇ ਸਾਰੇ ਵਾਰਡਾਂ ਵਿੱਚ ਮਸ਼ਾਲ ਮਾਰਚ ਨਿਕਾਲਿਆਂ ਜਾਵੇਗਾ : ਤ੍ਰਿਪਤਾ ਦੇਵੀ 

ਸ਼ਹਿਰ ਨੂੰ ਪਲਾਸਟਿਕ ਅਤੇ ਕੱਚਰਾ ਮੁੱਕਤ ਬਣਾਉਣ ਲਈ ਸਹਿਯੋਗ ਦੀ ਅਪੀਲ

29 ਮਾਰਚ : ਸਵੱਛ ਉੱਤਸਵ-2023 ਦੇ ਤਹਿਤ ਔਰਤਾਂ ਦੀ ਭਾਗੀਦਾਰੀ ਵਧਾਉਣ ਤੋਂ ਲੈ ਕੇ ਸ਼ਹਿਰੀ ਖੇਤਰ ਦੇ ਸਾਰੇ ਵਾਰਡਾਂ ਤੋਂ ਸਵੱਛਤਾ ਮਸ਼ਾਲ ਮਾਰਚ ਕੱਢੀਆਂ ਜਾਵੇਗਾ 31 ਮਾਰਚ ਨੂੰ ਸਾਰੇ ਵਾਰਡਾਂ ਤੋਂ ਔਰਤਾਂ ਨਿਕਲ ਕੇ ਨਗਰ ਕੌਂਸਲ ਪਹੁੰਚਣ ਗਈਆਂ ਜਿੱਥੋ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ  ਸਿਮਰਨ ਢੀਂਡਸਾ ਦੀ ਦੇਖਰੇਖ ਹੇਠ ਨਗਰ ਕੌਂਸਲ ਦਫਤਰ ਤੋਂ ਬਜਾਰ ਵਿੱਚ ਦੀ ਹੁੰਦੇ ਹੋਏ ਚੋਹਕਾ ਰੋਡ ਤੋਂ ਵਾਪਸੀ ਦਫਤਰ ਨਗਰ ਕੌਂਸਲ ਪਹੁੰਚ ਕੇ ਮਸ਼ਾਲ ਮਾਰਚ ਖਤਮ ਕੀਤਾ ਜਾਵੇਗਾ । ਨਗਰ ਕੌਂਸਲ ਗੜ੍ਹਦੀਵਾਲਾ ਦੇ ਕਮਿਊਨਿਟੀ ਫੈਸੀਲਿਟੇਟਰ ਪ੍ਰੋਗਰਾਮ ਕੋਡੀਨੇਟਰ ਮੈਡਮ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਸਵੱਛਤਾ ਮਸ਼ਾਲ ਵਿੱਚ ਨਗਰ ਕੌਂਸਲ ਗੜ੍ਹਦੀਵਾਲਾ ਦੇ ਮਹਿਲਾ ਸਟਾਫ ਤੋਂ ਇਲਾਵਾ ਸ਼ਹਿਰ ਦੀ ਸਭ ਮਹਿਲਾਵਾਂ ਨੂੰ ਸ਼ਾਮਿਲ ਕੀਤਾ ਜਾਵੇਗਾ।ਹਰ ਵਾਰਡ ਵਿੱਚ ਮਸ਼ਾਲ ਮਾਰਚ ਕੱਢਿਆ ਜਾਵੇਗਾ।

ਇਕ ਔਰਤ ਅਪਣੇ ਹੱਥ ਵਿੱਚ ਮਸ਼ਾਲ ਅਤੇ ਹੋਰ ਮਹਿਲਾਵਾਂ ਟਾਰਚ ਲੈ ਕੇ ਸ਼ਾਮਿਲ ਹੋਣਗੀਆਂ। ਸਵੱਛ ਉਤਸਵ 2023 ਤਹਿਤ ਕੱਢੀ ਜਾਣ ਵਾਲੀ ਇਸ ਮਸ਼ਾਲ ਮਾਰਚ ਦੀ ਰੈਲੀ ਦੇ ਨਾਲ ਕਚਰਾ ਮੁਕਤ ਅਭਿਆਨ ਨਾਲ ਵੱਧ ਤੋਂ ਵੱਧ ਔਰਤਾਂ ਸਹਿਯੋਗ ਕਰਨਗੀਆਂ ਇਸ ਦੇ ਨਾਲ ਇਹ ਔਰਤਾਂ ਨੂੰ ਜਾਗਰੂਕ ਕਰਕੇ ਸਵੱਛ ਉਤਸਵ ਨੂੰ ਲੈ ਕੇ ਆਯੋਜਿਤ ਪ੍ਰਤਿਯੋਗਤਾ ਵਿੱਚ ਆਪਣੀ ਹਿੱਸੇਦਾਰੀ ਪੱਕੀ ਕਰਕੇ ਰਾਸ਼ਟਰੀ ਪੱਧਰ ਦੀ ਪ੍ਰਤਿਯੋਗਤਾ ਵਿੱਚ ਹਿੱਸੇਦਾਰ ਬਣ ਕੇ ਆਪਣੀ ਪਹਿਚਾਣ ਬਣਾ ਸਕਣਗੀਆਂ।ਇਸ ਮਾਰਸ਼ ਦੇ ਜਰੀਏ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਅਤੇ ਕਚਰਾ ਮੁਕਤ ਬਣਾਉਣ ਵਿੱਚ ਸਹਿਯੋਗ ਦੀ ਅਪੀਲ ਵੀ ਕੀਤੀ ਜਾਵੇਗੀ ਅਤੇ ਮਸ਼ਾਲ ਮਾਰਚ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਨੂੰ ਇਕਠ ਦੇ ਰੂਪ ਵਿੱਚ ਸਵੱਛਤਾ ਦੀ ਸੌਂਹ ਵੀ ਚੁਕਾਈ ਜਾਵੇਗੀ।