Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾ ਕੇ ਜੇਤੂ ਰਹੇ ਪਿੰਡ ਭੂੰਗਾ ਦੇ ਵਿਵੇਕ ਹਾਸ਼ਿਰ ਨੂੰ ਸੰਤ ਨਿਰੰਕਾਰੀ ਸਤਸੰਗ ਭਵਨ ਗੜਦੀਵਾਲਾ ’ਚ ਕੀਤਾ ਸਨਮਾਨਿਤ

ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾ ਕੇ ਜੇਤੂ ਰਹੇ ਪਿੰਡ ਭੂੰਗਾ ਦੇ ਵਿਵੇਕ ਹਾਸ਼ਿਰ ਨੂੰ ਸੰਤ ਨਿਰੰਕਾਰੀ ਸਤਸੰਗ ਭਵਨ ਗੜਦੀਵਾਲਾ ’ਚ ਕੀਤਾ ਸਨਮਾਨਿਤ

ਗੜਦੀਵਾਲਾ (ਚੌਧਰੀ) 

–ਇਪਟਾ ਦੇ 16ਵੇਂ ਸੰਮੇਲਨ ’ਚ ਕੀਤਾ ਸੀ ਸ਼ਹੀਦ ਭਗਤ ਸਿੰਘ ਦੇ ਜੀਵਨ’ਤੇ ਅਧਾਰਿਤ ਨਾਟਕ

27 ਮਾਰਚ : ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾ ਕੇ ਜੇਤੂ ਰਹੇ ਪਿੰਡ ਭੂੰਗਾ ਦੇ ਵਿਵੇਕ ਹਾਸ਼ਿਰ ਨੂੰ ਸੰਤ ਨਿਰੰਕਾਰੀ ਸਤਸੰਗ ਭਵਨ ਗੜਦੀਵਾਲਾ’ਚ ਬ੍ਰਾਂਚ ਦੇ ਮੁਖੀ ਮਹਾਤਮਾ ਅਵਤਾਰ ਸਿੰਘ ਜੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਵੇਕ ਹਾਸ਼ਿਰ ਦੇ ਪਿਤਾ ਪ੍ਰੀਤਮਪਾਲ ਅਤੇ ਮਾਤਾ ਰਾਜ ਕੁਮਾਰੀ ਵੀ ਹਾਜਰ ਸਨ। ਭੇਲਦੀ (ਬਿਹਾਰ) ’ਚ ਬੀਤੇ ਦਿਨੀਂ ਇਪਟਾ ਦਾ 16ਵਾਂ ਸੰਮੇਲਨ ਕਰਵਾਇਆ ਗਿਆ। ਜਿਸ ਵਿਚ ਭਗਤ ਸਿੰਘ ਦੀ ਜੀਵਨੀ ’ਤੇ ਅਧਾਰਿਤ ਪੰਜਾਬ ਇਪਟਾ ਦੀ ਟੀਮ ਵਲੋਂ ਨਾਟਕ ਪੇਸ਼ ਕੀਤਾ ਗਿਆ। ਜਿਸ ਵਿਚ ਭਗਤ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਹੁਸ਼ਿਆਰਪੁਰ ਦੇ ਪਿੰਡ ਭੂੰਗਾ ਦੇ ਵਿਵੇਕ ਹਾਸ਼ਿਰ ਦੇ ਕੰਮ ਦੀ ਸ਼ਲਾਘਾ ਹੋਈ ਅਤੇ ਉਸਨੂੰ ਸਨਮਾਨਿਤ ਕੀਤਾ ਗਿਆ। ਵਿਵੇਕ ਹਾਸ਼ਿਰ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਅਤੇ ਪਿਤਾ ਪ੍ਰੀਤਮਪਾਲ ਤੇ ਮਾਤਾ ਰਾਜ ਕੁਮਾਰੀ ਦੇ ਪਿਆਰ ਅਤੇ ਨੈਸ਼ਨਲ ਸੈਕਟਰੀ ਇੰਦਰਜੀਤ ਰੂਪੋਵਾਲ, ਪੰਜਾਬ ਪ੍ਰਧਾਨ ਸੰਜੀਵਨ, ਸੈਕਟਰੀ ਦੀਪਕ ਨਾਹਰ ਤੇ ਇਪਟਾ ਦੀ ਟੀਮ ਦੇ ਨਾਲ ਨਾਲ ਪਵਨ ਗੁਰੂ, ਵਿਨੀ, ਕਰਮਜੀਤ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਅਤੇ ਦੁਲਾ ਜੀ ਨੂੰ ਦਿੱਤਾ।