ਗੁਰਦਾਸਪੁਰ 28 ਦਸੰਬਰ ( ਅਸ਼ਵਨੀ ) : 20 ਲੱਖ 43 ਹਜ਼ਾਰ 5 ਸੌ 48 ਰੁਪਏ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਘੁੰਮਣ ਕਲਾਂ ਦੀ ਪੁਲਿਸ ਵੱਲੋਂ ਦੋ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਸੁਖਦੇਵ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬੁੱਚੇਨੰਗਲ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਬਲਜੀਤ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਬਲਵਿੰਦਰ ਕੋਰ ਪਤਨੀ ਰਣਜੀਤ ਸਿੰਘ ਵਾਸੀ ਭਾਗੋਵਾਲ ਵਲੋ ਉਸ ਨਾਲ 2043548 /- ਰੁਪਈਆ ਦੀ ਠੱਗੀ ਮਾਰੀ ਗਈ ਹੈ । ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦਸਿਆਂ ਕਿ ਸੁਖਦੇਵ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਐਸ ਪੀ / ਪੀ ਬੀ ਆਈ ਵੱਲੋਂ ਕਰਨ ਉਪਰੰਤ ਉਕਤ ਬਲਜੀਤ ਸਿੰਘ ਅਤੇ ਬਲਵਿੰਦਰ ਕੋਰ ਵਿਰੁੱਧ ਧਾਰਾ 420 ਅਤੇ 406 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਲੱਖਾਂ ਰੁਪਏ ਦੀ ਠੱਗੀ ਮਾਰਣ ਦੇ ਦੋਸ਼ ‘ਚ ਦੋ ਵਿਰੁੱਧ ਮਾਮਲਾ ਦਰਜ
- Post published:December 28, 2021