Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦਸੂਹਾ ‘ਚ ਸੋਨੇ ਦੇ ਗਹਿਣਿਆਂ ਅਤੇ ਪੈਸਿਆਂ ਦੀ ਹੋਈ ਲੁੱਟ ਦੀ ਦਰਾਣੀ ਹੀ ਨਿਕਲੀ ਮਾਸਟਰਮਾਇੰਡ

ਦਸੂਹਾ ‘ਚ ਸੋਨੇ ਦੇ ਗਹਿਣਿਆਂ ਅਤੇ ਪੈਸਿਆਂ ਦੀ ਹੋਈ ਲੁੱਟ ਦੀ ਦਰਾਣੀ ਹੀ ਨਿਕਲੀ ਮਾਸਟਰਮਾਇੰਡ

ਦਸੂਹਾ 18 ਅਗਸਤ (ਚੌਧਰੀ)

: ਹਲਕਾ ਦਸੂਹਾ ਦੇ ਪਿੰਡ ਸਹਿਗੇ ਦਾ ਇਕ ਪਰਿਵਾਰ 13 ਅਗਸਤ ਨੂੰ ਬੈਂਕ ਵਿਚੋਂ 80 ਹਜ਼ਾਰ ਦੀ ਨਕਦੀ ਅਤੇ ਲਗਭਗ 15 ਤੋਲੇ ਸੋਨੇ ਦੀ ਗਹਿਣੇ ਬੈਂਕ ਦੇ ਲਾਕਰ ਵਿਚੋਂ ਕੱਢਵਾ ਕੇ ਆਪਣੀ ਕਾਰ ‘ਤੇ ਸਵਾਰ ਹੋ ਕੇ ਆਪਣੇ ਪਿੰਡ ਸਹਿਗੇ ਨੂੰ ਜਾ ਰਿਹਾ ਸੀ।ਇਸ ਦੌਰਾਨ 2 ਮੋਟਰਸਾਈਕਲਾਂ ‘ਤੇ ਸਵਾਰ 5 ਨਕਾਬਪੋਸ਼ਾਂ ਨੇ ਕਾਰ ਨੂੰ ਰੋਕ ਕੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਏ ਸਨ।

ਇਸ ਸਬੰਧੀ ਐੱਸ.ਪੀ.ਡੀ.ਹੁਸ਼ਿਆਰਪੁਰ ਸਰਬਜੀਤ ਸਿੰਘ ਬਾਹੀਆ ਨੇ ਡੀ.ਐੱਸ.ਪੀ.ਦਫਤਰ ਦਸੂਹਾ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ.ਐੱਸ.ਪੀ. ਹੁਸ਼ਿਆਰਪੁਰ ਸੁਰੇਂਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕ ਨਿਗਰਾਨ ਪੁਲਸ ਟੀਮ ਦਾ ਗਠਨ ਕੀਤਾ ਅਤੇ ਲੁੱਟਾਂ ਖੋਹਾਂ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ ਡੀ.ਐੱਸ.ਪੀ. ਦਸੂਹਾ ਜਤਿੰਦਰਪਾਲ ਸਿੰਘ,ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ, ਜਾਂਚ ਅਧਿਕਾਰੀ ਏ.ਐੱਸ.ਆਈ. ਰਵਿੰਦਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਹ ਲੁੱਟ-ਖੋਹ ਪਿੰਡ ਮੁਹੱਦੀਪੁਰ ਨਜ਼ਦੀਕ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਸਹਿਗੇ ਦੀ ਪੂਜਾ ਦੇਵੀ ਪਤਨੀ ਸੰਜੀਵ ਕੁਮਾਰ ਆਪਣੇ ਪਤੀ ਅਤੇ ਦਰਾਣੀ ਨਵਨੀਤ ਕੌਰ ਪਤਨੀ ਸੁਭਮ ਕੁਮਾਰ ਵਾਸੀ ਪਿੰਡ ਸਹਿਗੇ ਨਾਲ ਸੋਨੇ ਦੇ ਗਹਿਣੇ ਤੇ ਨਕਦੀ ਲੈਣ ਬੈਂਕ ਵਿਚ ਆਏ। ਸ਼ਿਕਾਇਤਕਰਤਾ ਪੂਜਾ ਦੇਵੀ ਦੀ ਦਰਾਣੀ ਨਵਨੀਤ ਕੌਰ ਨੇ ਇਹ ਸਾਜ਼ਿਸ਼ 5 ਲੁਟੇਰਿਆਂ ਨਾਲ ਰਚੀ। ਜਦੋਂ ਸੋਨਾ ਤੇ ਪੈਸੇ ਬੈਂਕ ਵਿਚੋਂ ਕੱਢਵਾ ਲਏ ਗਏ ਤਾਂ ਨਵਨੀਤ ਕੌਰ ਨਾਲ-ਨਾਲ ਹੀ ਸਾਰੀ ਜਾਣਕਾਰੀ ਫੋਨ ਰਾਹੀਂ ਮੈਸੇਜ ਕਰਕੇ ਲੁਟੇਰਿਆਂ ਨੂੰ ਦੇ ਰਹੀ ਸੀ।ਉਨ੍ਹਾਂ ਦੱਸਿਆ ਕਿ ਦਰਾਣੀ ਨਵਨੀਤ ਕੌਰ ਨੇ ਆਪਣੀ ਜੇਠਾਣੀ ਪੂਜਾ ਦੇਵੀ ਕੋਲ ਉਕਤ ਗਹਿਣੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਵਿਦੇਸ਼ ਭੇਜਣ ਲਈ ਗਹਿਣੇ ਰੱਖ ਕੇ ਕਰਜ਼ਾ ਲਿਆ ਸੀ। ਨਵਨੀਤ ਕੌਰ ਨੇ ਕਰਜ਼ਾ ਤਾਂ ਚੁਕਾ ਦਿੱਤਾ ਪਰ ਸੋਨੇ ਦੇ ਗਹਿਣਿਆਂ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ।

ਹੋਰ ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਸ ਸਬੰਧੀ ਜਸਕਰਨ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਅਤੇ ਸਾਹਿਲ ਪੁੱਤਰ ਸਲੀਮ ਨਿਵਾਸੀ ਪਿੰਡ ਨਰਾਇਣਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਲੁੱਟੇ ਗਏ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਗਏ। ਅਤੇ ਬਾਕੀ ਦੋਸ਼ੀਆਂ ਅਤੇ ਦਰਾਣੀ ਨਵਨੀਤ ਕੌਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਜਾਵੇਗਾ ਅਤੇ ਨਕਦੀ ਵੀ ਬਰਾਮਦ ਕਰ ਲਈ ਜਾਵੇਗੀ।