ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲੇ ਹੁਣ ਬਖ਼ਸ਼ੇ ਨਹੀਂ ਜਾਣਗੇ : ਟਰੈਫਿਕ ਇੰਚਾਰਜ ਅਮਰਜੀਤ ਸਿੰਘ
ਹੁਸ਼ਿਆਰਪੁਰ 31 ਮਾਰਚ ( ਤਰਸੇਮ ਦੀਵਾਨਾ ) :  ਧਰੁਮਨ ਐਚ ਨਿੰਬਾਲੇ ਐੱਸਐੱਸਪੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸ਼ਹਿਰ ਵਿਚ ਥਾਂ ਥਾਂ ਨਾਕੇ ਲਗਾ ਕੇ ਟ੍ਰੈਫਿਕ ਪੁਲਸ ਵੱਲੋਂ ਬਿਨਾਂ ਨੰਬਰੀ ਮੋਟਰਸਾਈਕਲ ਸਕੂਟਰ ਅਤੇ ਬੁਲਟ ਮੋਟਰਸਾਈਕਲ ਪਟਾਕੇ ਮਾਰਦਿਆਂ ਦੇ ਵੱਡੇ ਪੱਧਰ ਤੇ ਚਲਾਨ ਕੱਟੇ ਗਏ । ਇਸ ਸਬੰਧੀ ਟ੍ਰੈਫਿਕ ਇੰਚਾਰਜ ਅਮਰਜੀਤ ਸਿੰਘ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਚੌਂਕਾਂ ਵਿੱਚ ਨਾਕੇ ਲਗਾ ਕੇ ਲਗਪਗ ਬੀ ਬੁਲਟ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ ਜੋ ਕਿ ਪਟਾਕੇ ਮਾਰਨ ਵਾਲੇ ਸਨ  ਉਨ੍ਹਾਂ ਦੱਸਿਆ ਕਿ ਬੁਲੱਟ ਮੋਟਰਸਾੲੀਕਲ ਵਾਲੇ ਜੋ ਕਿ ਪਟਾਕੇ ਮਾਰ ਕੇ ਲੰਘਦੇ ਹਨ ਕਈ ਦਫਾ ਇਹੋ ਜਿਹਾ ਵੀ ਹੁੰਦਾ ਹੈ ਕਿ ਕੋਈ ਹਾਰਡ ਪੇਸ਼ੈਂਟ ਹੋਵੇ ਤਾਂ  ਬੁਲੇਟ ਦਾ ਪਟਾਕਾ ਸੁਣ ਕੇ ਹੀ ਡਿੱਗ ਪੈਂਦਾ ਹੈ ਜਿਸ ਨੂੰ ਕਈ ਵਾਰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ  ਉਨ੍ਹਾਂ ਬੁਲਟ ਮੋਟਰਸਾਈਕਲ ਵਾਲਿਆਂ ਨੂੰ ਖਾਸ ਕਰਕੇ ਵਾਰਨਿੰਗ ਦਿੰਦਿਆਂ ਕਿਹਾ ਕਿ ਸੁਧਰ ਜਾਓ ਨਹੀਂ ਤੇ ਚਲਾਨ ਦੀ ਜਗ੍ਹਾ ਤੁਸੀਂ ਜੇਲ੍ਹ ਦੀ ਹਵਾ ਵੀ ਖਾ ਸਕਦੇ ਹੋ । ਇਸ ਮੌਕੇ ਟ੍ਰੈਫਿਕ ਇੰਚਾਰਜ ਅਮਰਜੀਤ  ਨੇ ਦੱਸਿਆ ਕਿ ਜੋ ਬੁਲਟ ਮੋਟਰਸਾਈਕਲ ਪਟਾਕੇ ਮਾਰਨ ਵਾਲੇ ਹਨ ਉਨ੍ਹਾਂ ਦਾ ਚਲਾਨ ਪੰਜ ਹਜ਼ਾਰ ਤੋਂ ਵਧਾ ਕੇ ਦੱਸ ਹਜ਼ਾਰ ਰੁਪਏ ਕੀਤਾ ਗਿਆ ਹੈ  ਉਨ੍ਹਾਂ ਦੱਸਿਆ ਕਿ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਦੇ ਚਲਾਨ ਸਬੰਧੀ ਕਿਸੇ ਦੀ ਵੀ ਸਿਫ਼ਾਰਸ਼ ਨਹੀਂ ਸੁਣੀ ਜਾਵੇਗੀ  ਇਸ ਮੌਕੇ ਟ੍ਰੈਫਿਕ ਇੰਚਾਰਜ ਅਮਰਜੀਤ ਸਿੰਘ ਦੇ ਨਾਲ ਬਲਵਿੰਦਰ ਸਿੰਘ ਏਐਸਆਈ ਏਐਸਆਈ ਰਾਜੂ ਆਦਿ ਹਾਜ਼ਰ ਸਨ   ।
ਫੋਟੋ ਮੁਨੀਰ
 
				








 
 
							 
							 
							 
							