Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਹਾਂਗਕਾਂਗ ਭੇਜਣ ਦੇ ਨਾਂ ਤੇ 7.50 ਲੱਖ ਦੀ ਮਾਰੀ ਠੱਗੀ, ਤਿੰਨ ਵਿਰੁੱਧ ਮਾਮਲਾ ਦਰਜ

ਹਾਂਗਕਾਂਗ ਭੇਜਣ ਦੇ ਨਾਂ ਤੇ 7.50 ਲੱਖ ਦੀ ਮਾਰੀ ਠੱਗੀ, ਤਿੰਨ ਵਿਰੁੱਧ ਮਾਮਲਾ ਦਰਜ

ਹਾਂਗਕਾਂਗ ਭੇਜਣ ਦੇ ਨਾਂ ਤੇ 7.50 ਲੱਖ ਦੀ ਮਾਰੀ ਠੱਗੀ, ਤਿੰਨ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 31 ਮਾਰਚ ( ਅਸ਼ਵਨੀ ) – ਹਾਂਗਕਾਂਗ ਭੇਜਣ ਦੇ ਨਾ ਤੇ 7.50 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਭੈਣੀ ਮੀਆਂ ਖਾ ਦੀ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਹਰਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਸਵਾਲ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਹਰਜਿੰਦਰ ਸਿੰਘ , ਗੁਰਜਿੰਦਰਪਾਲ ਸਿੰਘ ਪੁਤਰਾਨ ਬਲਰਾਜ ਸਿੰਘ ਅਤੇ ਬਲਰਾਜ ਸਿੰਘ ਪੁੱਤਰ ਪੂਰਨ ਸਿੰਘ ਵਾਸੀਆਨ ਸੈਦਪੁਰ ਹਾਰਨੀ ਨੇ ਉਸ ਨੂੰ ਹਾਂਗਕਾਂਗ ਭੇਜਣ , ਉੱਥੇ ਕੰਮ ਲਗਵਾਉਣ ਅਤੇ ਪੰਜ ਸਾਲ ਦਾ ਵੀਜ਼ਾ ਲਗਵਾਉਣ ਦਾ ਭਰੋਸਾ ਦੇ ਕੇ ਉਸ ਪਾਸੋ 7 ਲੱਖ 50 ਹਜ਼ਾਰ ਰੁਪਏ ਲੇ ਕੇ ਉਸ ਨਾਲ ਧੋਖਾਧੜੀ ਕੀਤੀ ਹੈ । ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਦਿਹਾਤੀ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਉਕਤ ਤਿੰਨ ਵਿਅਕਤੀਆਂ ਵਿਰੁੱਧ ਧਾਰਾ 420 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।