ਬਟਾਲਾ, 11 ਜਨਵਰੀ (ਅਵਿਨਾਸ਼ ਸ਼ਰਮਾ)
ਧਿਆਨਪੁਰ ਧਾਮ ਤੋਂ ਨਿਕਲੀ ਵਿਸ਼ਾਲ ਸ਼ੋਭਾ ਯਾਤਰਾ, ਪਿੰਡਾਂ–ਪਿੰਡਾਂ ਸੰਗਤਾਂ ਵਲੋਂ ਭਰਵਾਂ ਸਵਾਗਤ
: ਗੁਰੂਆਂ–ਪੀਰਾਂ ਦੀ ਪਾਵਨ ਧਰਤੀ ‘ਤੇ ਸਥਿਤ ਸ਼੍ਰੀ ਧਿਆਨਪੁਰ ਧਾਮ ਵਿਖੇ ਸ਼੍ਰੀ ਸ਼੍ਰੀ 1008 ਸਤਿਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਦਾ 671ਵਾਂ ਜਨਮ ਉਤਸਵ 20 ਜਨਵਰੀ ਨੂੰ ਪੂਰਨ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਉਤਸਵ ਨੂੰ ਸਮਰਪਿਤ ਅੱਜ ਸਵੇਰੇ 7 ਵਜੇ ਮਹਾਰਾਜ ਸ਼੍ਰੀ ਰਾਮ ਸੁੰਦਰ ਦਾਸ ਜੀ ਦੇ ਆਸ਼ੀਰਵਾਦ ਨਾਲ ਧਿਆਨਪੁਰ ਧਾਮ ਤੋਂ ਇਕ ਵਿਸ਼ਾਲ ਅਤੇ ਆਧਿਆਤਮਿਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਮਹਾਰਾਜ ਸ਼੍ਰੀ ਰਾਮ ਸੁੰਦਰ ਦਾਸ ਜੀ ਵਲੋਂ ਕੀਤਾ ਗਿਆ। ਇਹ ਸ਼ੋਭਾ ਯਾਤਰਾ ਧਿਆਨਪੁਰ ਧਾਮ ਤੋਂ ਸ਼ੁਰੂ ਹੋ ਕੇ ਪਿੰਡ ਮਲਕਵਾਲ, ਖਜਾਨੇਕੋਟ, ਗਿੱਲਾਂਵਾਲੀ, ਰਾਊਵਾਲ, ਖਹਿਰਾ ਸੁਲਤਾਨ, ਬਾਵਾ ਲਾਲ ਜੀ ਹਸਪਤਾਲ, ਕੋਟਲੀ ਸੂਰਤ ਮੱਲ੍ਹੀ, ਮੰਮਣ, ਕੋਟਲੀ ਬਾਬਾ ਛੱਤ ਵਾਲਾ ਤੋਂ ਹੁੰਦੀ ਹੋਈ ਸ਼ਾਮ ਨੂੰ ਵਾਪਸ ਧਿਆਨਪੁਰ ਧਾਮ ਵਿਖੇ ਸੰਪੰਨ ਹੋਈ। ਸ਼ੋਭਾ ਯਾਤਰਾ ਦੇ ਰਸਤੇ ‘ਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਮੋਹਤਬਰਾਂ ਅਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਭਗਤਾਂ ਵਲੋਂ ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਮਹਿਮਾ ਨੂੰ ਸਮਰਪਿਤ ਭਜਨਾਂ ਦਾ ਗੁਣਗਾਨ ਕੀਤਾ ਗਿਆ, ਜਿਸ ਨਾਲ ਪੂਰਾ ਮਾਹੌਲ ਭਕਤੀਮਈ ਬਣਿਆ ਰਿਹਾ। ਇਸ ਪਾਵਨ ਮੌਕੇ ‘ਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਅਟੁੱਟ ਲੰਗਰਾਂ ਦੀ ਸੇਵਾ ਲਗਾਈ ਗਈ। ਲੰਗਰ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਧਿਆਨਪੁਰ ਧਾਮ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਵਲੋਂ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਧਿਆਨਪੁਰ ਧਾਮ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਉਤਸਵ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਧਿਆਨਪੁਰ ਧਾਮ ‘ਚ ਜਨਮ ਉਤਸਵ ਨੂੰ ਸਮਰਪਿਤ ਵਿਸ਼ਾਲ ਮੇਲਾ ਲੱਗਦਾ ਹੈ, ਜਿਸ ‘ਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਕੇ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸ਼੍ਰੀ ਬਾਵਾ ਲਾਲ ਸੇਵਕ ਸਭਾ ਬਟਾਲਾ ਵਲੋਂ 25ਵੀਂ ਪੈਦਲ ਸ਼ੋਭਾ ਯਾਤਰਾ 19 ਜਨਵਰੀ ਨੂੰ ਬਟਾਲਾ ਤੋਂ ਧਿਆਨਪੁਰ ਧਾਮ ਤੱਕ ਪੂਰੀ ਸ਼ਰਧਾ ਅਤੇ ਭਕਤੀ ਨਾਲ ਕੱਢੀ ਜਾਵੇਗੀ, ਜਦਕਿ 20 ਜਨਵਰੀ ਨੂੰ ਮਹਾਰਾਜ ਜੀ ਦਾ ਜਨਮ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਦੇਸ਼–ਵਿਦੇਸ਼ ਤੋਂ ਲੱਖਾਂ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਬਾਊ ਜਗਦੀਸ਼ ਰਾਜ ਨੇ ਦੱਸਿਆ ਕਿ ਦਰਬਾਰ ‘ਚ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਨੂੰ ਲੈ ਕੇ ਸਾਰੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਬਾਵਾ ਲਾਲ ਦਿਆਲ ਜੀ ਨੇ ਆਪਣੇ ਜੀਵਨ ਰਾਹੀਂ ਲੋਕਾਂ ਨੂੰ ਮਿਲਜੁਲ ਕੇ ਰਹਿਣ, ਸੇਵਾ ਅਤੇ ਭਗਵਾਨ ਦੀ ਭਗਤੀ ਕਰਨ ਦਾ ਮਹਾਨ ਸੰਦੇਸ਼ ਦਿੱਤਾ ਹੈ ਅਤੇ ਸਾਨੂੰ ਮਹਾਰਾਜ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਸ ਪਾਵਨ ਮੌਕੇ ਮਹੰਤ ਗੋਪਾਲ ਦਾਸ ਜੀ, ਸੇਵਾਦਾਰ ਜਗਦੀਸ਼ ਰਾਜ, ਉਮਾ ਸ਼ੰਕਰ, ਦਿਨੇਸ਼ ਕੋਹਲੀ, ਸਰਪੰਚ ਪਰਸੁਨੀਲ ਲੱਡੂ, ਬਾਬਾ ਨੰਦੀ, ਪੱਪੂ, ਜੱਗੂ, ਰਾਹੁਲ, ਦੀਪੂ, ਕਰਨ, ਰਾਕੇਸ਼, ਅਸ਼ਵਨੀ ਕੁਮਾਰ, ਰਾਜੇਸ਼ ਕੁਮਾਰ, ਗਰੀਬ ਦਾਸ, ਸੁਖਦੇਵ ਰਾਜ, ਕੁਲਦੀਪ ਰਾਜ ਆਦਿ ਸੇਵਾਦਾਰ ਅਤੇ ਸੰਗਤਾਂ ਹਾਜ਼ਰ








