Prime Punjab Times

Latest news
ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ*
ADVERTISEMENT
You are currently viewing ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਇਆ,ਪਿਸਟਲ ਸਮੇਤ ਮੁਲਜ਼ਮ ਕਾਬੂ

ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਇਆ,ਪਿਸਟਲ ਸਮੇਤ ਮੁਲਜ਼ਮ ਕਾਬੂ

ਬਟਾਲਾ (ਅਵਿਨਾਸ਼ ਸ਼ਰਮਾ )

: ਵਿਪਨ ਕੁਮਾਰ ਪੀਪੀਐਸ ਡੀਐਸ ਪੀ ਫਤਿਹਗੜ੍ਹ ਚੂੜੀਆਂ ਨੇ ਦੱਸਿਆ ਮਿਤੀ 1 ਮਾਰਚ ਨੂੰ ਸੋਹਣ ਸਿੰਘ ਅਤੇ ਉਸਦੀ ਪਤਨੀ ਪਰਮਿੰਦਰ ਕੌਰ ਵਾਸੀਆਨ ਸਰਵਾਲੀ ਜੋ ਸਰਵਾਲੀ ਅੱਡੇ ਤੋਂ ਲੰਗਰ ਦੀ ਸੇਵਾ ਕਰਨ ਤੋਂ ਬਾਅਦ ਆਪਣੇ ਘਰ ਨੂੰ ਰਾਤ ਵਕਤ ਕਰੀਬ 09.00 ਵਜੇ ਜਾ ਰਹੇ ਸੀ ਅਤੇ ਰਸਤੇ ਵਿੱਚ ਅਣਪਛਾਤੇ ਵਿਅਕਤੀ ਵੱਲੋ ਇਨ੍ਹਾਂ ਪਰ ਫਾਈਰਿੰਗ ਕੀਤੀ ਗਈ, ਦੋਰਾਨੇ ਇਲਾਜ ਸੋਹਣ ਸਿੰਘ ਪੁੱਤਰ ਚੈਨ ਸਿੰਘ ਵਾਸੀ ਸਰਵਾਲੀ ਦੀ ਮੌਤ ਹੋ ਗਈ ਅਤੇ ਇਸਦੀ ਪਤਨੀ ਪਰਮਿੰਦਰ ਕੋਰ ਦੇ ਗੋਲੀਆਂ ਲੱਗਣ ਕਰਕੇ ਜੇਰੇ ਇਲਾਜ ਹੈ। ਇਸ ਕਤਲ ਦੇ ਸਬੰਧ ਵਿੱਚ ਸੁਹੇਲ ਕਾਸਿਮ ਮੀਰ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਟਾਲਾ ਅਤੇ ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ ਇੰਨਵੈਸਟੀਗੇਸ਼ਨ ਬਟਾਲਾ ਦੇ ਨੋਟਿਸ ਵਿੱਚ ਲਿਆਂਦਾ ਗਿਆ ਅਤੇ ਉਹਨਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੇਰੇ ਵੱਲੋ, ਇੰਸਪੈਕਟਰ ਪ੍ਰਭਜੋਤ ਸਿੰਘ ਮੁੱਖ ਅਫਸਰ ਥਾਣਾ ਕਿਲਾ ਲਾਲ ਸਿੰਘ ਅਤੇ ਇੰਸਪੈਕਟਰ ਸੁਖਰਾਜ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਟਾਲਾ ਵੱਲੋ ਵੱਖ ਵੱਖ ਐਂਗਲਾ (ਟੈਕਨੀਕਲ ਐਂਵੀਡੈਂਸ ਅਤੇ ਹਿਊਮਨ ਇੰਟੈਲੀਜੈਂਸ) ਰਾਹੀਂ ਤਫਤੀਸ਼ ਸ਼ੁਰੂ ਕੀਤੀ ਅਤੇ ਮੁਕਦਮਾ ਨੂੰ 11ਮਿਤੀ 02-ਮਾਰਚ ਜੁਰਮ 103,109 BNS 25,27 Arms Act ਥਾਣਾ ਕਿਲਾ ਲਾਲ ਸਿੰਘ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕਰਕੇ ਇਸ ਅੰਨੇ ਕਤਲ ਦੀ ਗੁੱਥੀ ਨੂੰ 03 ਦਿਨ ਦੇ ਅੰਦਰ ਅੰਦਰ ਸੁਲਝਾ ਲਿਆ ਗਿਆ, ਦੋਰਾਨੇ ਤਫਤੀਸ਼ ਇਹ ਪਤਾ ਲੱਗਾ ਕਿ ਮ੍ਰਿਤਕ ਸੋਹਣ ਸਿੰਘ ਦਾ ਲੜਕਾ ਅਜੀਤਪਾਲ ਸਿੰਘ ਜੋ ਕਿ ਵਿਦੇਸ਼ ਫਰਾਂਸ ਵਿੱਖੇ ਰਹਿੰਦਾ ਹੈ ਇਸਦਾ ਆਪਣੇ ਪਿਤਾ ਸੋਹਣ ਸਿੰਘ ਨਾਲ ਜਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲਦਾ ਸੀ ਅਤੇ ਬੋਲਚਾਲ ਵੀ ਬੰਦ ਸੀ, ਇਸ ਵੱਲੋ ਆਪਣੇ ਮਾਤਾ ਪਿਤਾ ਦੇ ਖਿਲਾਫ ਜਾਇਦਾਦ ਸਬੰਧੀ ਕਾਫੀ ਦਰਖਾਸਤਾਂ ਵੀ ਦਿੱਤੀਆ ਸਨ। ਸਾਲ 2022 ਵਿੱਚ ਸੋਹਣ ਸਿੰਘ ਦਾ ਬਲਬੀਰ ਸਿੰਘ ਅਤੇ ਬਲਜੀਤ ਸਿੰਘ ਪੁੱਤਰਾਨ ਰਵੇਲ ਸਿੰਘ ਵਾਸੀਆਨ ਸਰਵਾਲੀ ਨਾਲ ਲੜਾਈ ਝਗੜਾ ਹੋਇਆ ਸੀ, ਜਿਸ ਸਬੰਧੀ ਸੋਹਣ ਸਿੰਘ ਨੇ ਇਹਨਾ ਦੇ ਖਿਲਾਫ ਜੁਰਮ 325,323,341,34 ਆਈ.ਪੀ.ਸੀ ਤਹਿਤ ਥਾਣਾ ਕਿਲਾ ਲਾਲ ਸਿੰਘ ਵਿੱਖੇ ਮੁਕੱਦਮਾ ਦਰਜ ਕਰਵਾਇਆ ਸੀ, ਜੋ ਅਦਾਲਤ ਵਿੱਚ ਚੱਲ ਰਿਹਾ ਹੈ। ਬਲਬੀਰ ਸਿੰਘ ਇਸ ਮੁਕੱਦਮੇ ਕਰਕੇ ਸੋਹਣ ਸਿੰਘ ਨਾਲ ਰੰਜਿਸ਼ ਰੱਖਦਾ ਸੀ, ਇਸਨੇ ਸੋਹਣ ਸਿੰਘ ਦੇ ਲੜਕੇ ਅਜੀਤਪਾਲ ਸਿੰਘ ਨਾਲ ਯਾਰੀ ਦੋਸਤੀ ਬਣਾ ਲਈ ਜੋ ਦੋਹਾਂ ਦੀ ਸੋਹਣ ਸਿੰਘ ਨਾਲ ਰੰਜਿਸ਼ ਚੱਲਦੀ ਸੀ, ਹੁਣ ਅਜੀਤਪਾਲ ਸਿੰਘ ਕਰੀਬ ਇੱਕ ਡੇਢ ਮਹੀਨੇ ਪਹਿਲਾਂ ਵਿਦੇਸ਼ ਫਰਾਂਸ ਤੋਂ ਪਿੰਡ ਸਰਵਾਲੀ ਆਇਆ ਹੋਇਆ ਸੀ, ਰੰਜਿਸ਼ ਦੇ ਚਲਦਿਆਂ ਇਹਨਾ ਦੋਨਾਂ ਨੇ ਇੱਕ ਸਲਾਹ ਹੋ ਕੇ ਸੋਹਣ ਸਿੰਘ ਅਤੇ ਉਸਦੀ ਪਤਨੀ ਪਰਮਿੰਦਰ ਕੌਰ ਦਾ ਕਤਲ ਕਰਨ ਦਾ ਪਲੈਨ ਬਣਾਇਆ, ਬਲਬੀਰ ਸਿੰਘ ਨੇ 20-02-2025 ਨੂੰ ਆਪਣੇ ਨਾਮ ਪਰ ਬਟਾਲਾ ਤੋਂ ਜੀ.ਓ ਕੰਪਨੀ ਦੀ ਸਿੰਮ ਖਰੀਦੀ, ਇਹ ਸਿੰਮ ਉਸਨੇ ਅਜੀਤਪਾਲ ਸਿੰਘ ਨੂੰ ਦੇ ਦਿੱਤੀ ਅਤੇ ਇੱਕ ਚੋਰੀ ਦਾ ਸਪਲੈਂਡਰ ਮੋਟਰਸਾਈਲ ਜਿਸ ਪਰ ਜਾਅਲੀ ਨੰਬਰ ਲਗਾਇਆ ਹੋਇਆ ਸੀ ਵੀ ਅਜੀਪਾਲ ਸਿੰਘ ਨੂੰ ਦਿੱਤਾ, ਸੋਹਣ ਸਿੰਘ ਅਤੇ ਉਸਦੀ ਪਤਨੀ ਜੋ ਲੰਗਰ ਦੀ ਸੇਵਾ ਕਰਨ ਲਈ ਰੋਜਾਨਾ ਅੱਡਾ ਸਰਵਾਲੀ ਜਾਂਦੀ ਸੀ ਅਤੇ ਸੇਵਾ ਕਰਨ ਉਪਰੰਤ ਆਪਣੇ ਘਰ ਨੂੰ ਚਲੇ ਜਾਂਦੇ ਸੀ ਮਿਤੀ 01-03-2025 ਨੂੰ ਰਾਤ ਵਕਤ ਕਰੀਬ 09.00 ਵਜੇ ਲੰਗਰ ਦੀ ਸੇਵਾ ਕਰਨ ਤੋਂ ਬਾਅਦ ਮੋਟਰਸਾਈਲ ਪਰ ਆਪਣੇ ਘਰ ਨੂੰ ਜਾਣ ਲੱਗੇ ਤਾਂ ਪਲੈਨ ਮੁਤਾਬਿਕ ਬਲਬੀਰ ਸਿੰਘ ਨੇ ਆਪਣੇ ਫੋਨ ਤੋਂ ਅਜੀਪਾਲ ਸਿੰਘ ਨੂੰ ਜੀ.ਓ ਸਿੰਮ ਪਰ ਫੋਨ ਕਰਕੇ ਇਤਲਾਹ ਦਿੱਤੀ ਅਤੇ ਅਜੀਤਪਾਲ ਸਿੰਘ ਨੇ ਨਜਾਇਜ 32 ਬੋਰ ਪਿਸਟਲ ਨਾਲ ਰਸਤੇ ਵਿੱਚ ਦੋਹਾਂ ਪਰ ਅੰਧਾਧੁੰਦ ਫਾਇਰਿੰਗ ਕਰ ਦਿੱਤੀ ਅਤੇ ਆਪਣਾ ਮੋਟਰਸਾਈਲ ਉੱਥੇ ਹੀ ਛੱਡ ਕੇ ਮੌਕਾ ਤੋਂ ਦੋੜ ਗਿਆ। ਦੋਰਾਨੇ ਤਫਤੀਸ਼ ਅਜੀਤਪਾਲ ਸਿੰਘ ਵੱਲੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ 32 ਬੋਰ ਪਿਸਟਲ ਬਰਾਮਦ ਕਰ ਲਿਆ ਹੈ ਅਤੇ ਅਜੀਤਪਾਲ ਸਿੰਘ ਅਤੇ ਬਲਬੀਰ ਸਿੰਘ ਨੂੰ ਮਿਤੀ 04-03-2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨ੍ਹਾ ਪਾਸੇ ਅਗਲੇਰੀ ਪੁੱਛਗਿੱਛ ਜਾਰੀ ਹੈ।

error: copy content is like crime its probhihated