Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਨੂੰ ਦਿੱਤਾ ਅੰਜਾਮ,ਚੋਰ ਸੀਸੀਟੀਵੀ ਫੁਟੇਜ ਚ ਹੋਇਆ ਕੈਦ

ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਨੂੰ ਦਿੱਤਾ ਅੰਜਾਮ,ਚੋਰ ਸੀਸੀਟੀਵੀ ਫੁਟੇਜ ਚ ਹੋਇਆ ਕੈਦ

ਗੜ੍ਹਦੀਵਾਲਾ (ਚੌਧਰੀ / ਪ੍ਰਦੀਪ ਕੁਮਾਰ)

: ਬੀਤੇ ਕੱਲ ਦਿਨ ਦਿਹਾੜੇ ਗੁਰਦੁਆਰਾ ਡੇਰਾ ਬਾਬਾ ਨਿਰਵਾਣਾ ਸਾਹਿਬ ਗੜ੍ਹਦੀਵਾਲਾ ਵਿਖੇ ਦਾਣਿਆਂ ਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਸਮੇਂ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਗੜ੍ਹਦੀਵਾਲਾ ਸ਼ਹਿਰ ਵਿਖੇ ਕੁਝ ਸਮਾਨ ਲੈਣ ਗਿਆ ਹੋਇਆ ਸੀ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਸਥਾਨਕ ਲੋਕਾਂ ਵਲੋਂ ਦੋ ਚੋਰਾਂ ਨੂੰ ਕਾਬੂ ਵੀ ਕੀਤਾ ਗਿਆ ਹੈ।ਜਿਨਾਂ ਨੂੰ ਬਾਅਦ ਵਿਚ ਗੜ੍ਹਦੀਵਾਲਾ ਪੁਲਿਸ ਦੇ ਹਵਾਲੇ ਕੀਤਾ ਗਿਆ । ਚੋਰਾਂ ਨੇ ਗੁਰਦੁਆਰਾ ਸਾਹਿਬ ਵਿਚੋਂ ਦਾਣੇ ਅਤੇ ਇੱਕ ਸਿਲੰਡਰ ਚੋਰੀ ਕਰਨ ਅਤੇ ਕਿਥੇ ਵੇਚਿਆ ਹੈ ਇਸ ਵਾਰੇ ਮਨਇਆ ਵੀ ਹੈ ।ਚੋਰੀ ਕਰਨ ਸਮੇਂ ਚੋਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਸਾਰੀ ਘਟਨਾ ਸਬੰਧੀ ਸੇਵਾਦਾਰ ਮੋਹਨ ਦਾਸ ਨੇ ਪੱਤਰਕਾਰਾਂ ਨਾਲ ਜਾਣਕਾਰੀ ਵੀ ਸਾਂਝੀ ਕੀਤੀ ।

ਦੇਖੋ ਵੀਡੀਓ… ਚੋਰਾਂ ਦੀ ਜੁਬਾਨੀ.. 

ਇਸ ਸਬੰਧੀ ਗੁਰਦੁਆਰਾ ਦੇ ਸੇਵਾਦਾਰ ਨੇ ਗੜ੍ਹਦੀਵਾਲਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਮੈ ਮੋਹਨ ਦਾਸ ਪੁੱਤਰ ਗੁਰਮੁੱਖ ਦਾਸ ਵਾਸੀ ਪਿੰਡ ਗੜ੍ਹਦੀਵਾਲਾ, ਤਹਿਸੀਲ- ਦਸੂਹਾ, ਜਿਲ੍ਹਾ ਹੁਸਿਆਰਪੁਰ ਦਾ ਰਹਿਣ ਵਾਲਾ ਪੱਕਾ ਵਸਨੀਕ ਹਾਂ। ਉਨ੍ਹਾਂ ਕਿਹਾ ਕਿ ਅੱਜ ਮਿਤੀ 04 ਸਿੰਤਬਰ 2025 ਨੂੰ ਦੁਪਹਿਰ ਤਕਰੀਬਨ 12 ਵੱਜ ਕੇ 30 ਮਿੰਟ ਤੇ ਇੱਕ ਅਣਪਛਾਤਾ ਬੰਦਾ ਮੱਥਾ ਟੇਕਣ ਵਾਸਤੇ ਆਇਆ। ਉਸ ਸਮੇਂ ਮੈਂ ਬਜਾਰ ਗੜ੍ਹਦੀਵਾਲਾ ਵਿਖੇ ਗਿਆ ਹੋਇਆ ਸੀ ਤੱਦ ਉਹ ਗੁਰਦੁਆਰਾ ਸਾਹਬ ਤੋਂ ਤਕਰੀਬਨ 45 ਕਿਲੋ ਦਾਣਿਆ ਦੀ ਬੋਰੀ ਚੋਰੀ ਕਰਕੇ ਲੈ ਗਿਆ ਹੈ। ਉਹ ਸਕਲ ਤੋਂ ਅਮਲੀ ਲੱਗ ਰਿਹਾ ਸੀ। ਫਿਰ ਅਸੀਂ ਉਸ ਨੂੰ ਕਾਫੀ ਲੱਭਣ ਦੀ ਕੋਸ਼ਿਸ ਕੀਤੀ ਪਰ ਉਹ ਸਾਨੂੰ ਨਹੀਂ ਲੱਭਿਆ ।ਉਨ੍ਹਾਂ ਕਿਹਾ ਕਿ ਉਕਤ ਅਨਜਾਣ ਬੰਦੇ ਨੂੰ ਲੱਭ ਕੇ ਉਸ ਤੇ ਬਣਦੀ ਯੋਗ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਗੁਰਦੁਆਰਾ ਸਾਹਿਬ ਦੇ ਚੋਰੀ ਕੀਤੇ ਹੋਏ ਦਾਣੇ ਵਾਪਿਸ ਦਿਲਵਾਏ ਜਾਣ।