ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ)
21 ਅਪ੍ਰੈਲ : ਸਰਕਾਰੀ ਹਾਈ ਸਕੂਲ ਭਾਨਾ ਵਿਖੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਦੇ ਅਨੁਸਾਰ ਚੋਰਾਂ ਵਲੋਂ ਬੀਤੀ ਰਾਤ ਸਕੂਲ ਅੰਦਰ ਵੜ ਕੇ ਸਕੂਲ ਦਾ ਕੀਮਤੀ ਸਮਾਨ ਚੋਰੀ ਕਰ ਲਿਆ। ਜਿਸ ਵਿੱਚ ਇੱਕ ਡੀ ਵੀ ਆਰ,ਇੱਕ ਪ੍ਰਿੰਟਰ, 8 ਬੈਟਰੀਆਂ,ਇੱਕ ਯੂ ਪੀ ਐਸ, ਟੀਚਿੰਗ ਲਰਨਿੰਗ ਡਿਵਾਈਸ, ਮਾਈਕ ਅਤੇ ਸਿਉਂਡ ਸਿਸਟਮ,4 ਵਾਲੀਵਾਲ ਵਾਲੇ ਪੋਲ, ਅਤੇ ਮਿਡ ਡੇ ਮੀਲ ਦਾ ਕਰੀਬ ਪੰਜ ਹਜ਼ਾਰ ਦਾ ਰਾਸ਼ਨ ਲੈ ਕੇ ਫਰਾਰ ਹੋ ਗਏ। ਚੋਰਾਂ ਨੇ ਸਕੂਲ ਦੇ ਸਾਰੇ ਕਮਰਿਆਂ ਦੇ ਤਾਲੇ ਵੀ ਤੋੜ ਦਿੱਤੇ ਅਤੇ ਸਕੂਲ ਵਿੱਚ ਕਾਫੀ ਭੰਨਤੋੜ ਕੀਤੀ ਗਈ। ਇਸ ਦੀ ਜਾਣਕਾਰੀ ਸਕੂਲ ਪ੍ਰਿੰਸੀਪਲ ਵੱਲੋਂ ਪੁਲਿਸ ਨੂੰ ਲਿਖਤ ਰੂਪ ਵਿੱਚ ਸ਼ਿਕਾਇਤ ਦੇ ਦਿੱਤੀ ਗਈ ਹੈ।








