ਗੁਰਦਾਸਪੁਰ 28 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 120 ਨਸ਼ੀਲੀਆਂ ਗੋਲ਼ੀਆਂ ਅਤੇ 450 ਕਿਲੋ ਲਾਹਣ ਸਮੇਤ ਦੋ ਵਿਅਕਤੀਆ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਹਾਇਕ ਸਬ ਇੰਸਪੈਕਟਰ ਮਨਜੀਤ ਸਿੰਘ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਪੰਜਾਬ ਐਂਡ ਸਿੰਧ ਬੈਂਕ ਜੋੜਾ ਛੱਤਰਾ ਤੋ ਸੁਰਜੀਤ ਪਾਲ ਪੁੱਤਰ ਸੁਰਿੰਦਰ ਪਾਲ ਵਾਸੀ ਜੋੜਾ ਛੱਤਰਾ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਪੁਿਲਸ ਸਟੇਸ਼ਨ ਸਦਰ ਗੁਰਦਾਸਪੁਰ ਸੁਚਨਾ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਰਜੇਸ਼ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਸੁਰਜੀਤ ਪਾਲ ਪਾਸੋ ਬਰਾਮਦ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਇਸ ਵਿੱਚੋਂ 120 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਜੋਗਿੰਦਰ ਸਿੰਘ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਨੋਮਣੀ ਨਾਲੇ ਕੰਢੇ ਤੇ ਰੇਡ ਕਰਕੇ ਲੇਖ ਰਾਜ ਪੁੱਤਰ ਭੁਲਾ ਰਾਮ ਵਾਸੀ ਬਾਲਾ ਪਿੰਡੀ ਨੂੰ 450 ਕਿਲੋ ਲਾਹਣ ਸਮੇਤ ਕਾਬੂ ਕੀਤਾ ।