ਗੜ੍ਹਦੀਵਾਲਾ 25 ਦਸੰਬਰ (ਚੌਧਰੀ / ਯੋਗੇਸ਼ ਗੁਪਤਾ ) : ਗੜ੍ਹਦੀਵਾਲਾ ਹੁਸ਼ਿਆਰਪੁਰ ਮਾਰਗ ਪਰ ਬੀਤੀ ਦੇਰ ਰਾਤ 9.30 ਵਜੇ ਦੇ ਕਰੀਬ ਸਹਿਜੋਵਾਲ ਮੋੜ ਅਤੇ ਗੋਂਦਪੁਰ ਦੇ ਵਿਚਕਾਰ ਇੱਕ ਸੜਕ ਹਾਦਸਾ ਹੋਣ ਦਾ ਸਮਾਚਾਰ ਮਿਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਨੰਗਲ ਦੇ ਇੱਕ ਨੌਜਵਾਨ ਅਭਿਰਾਜ ਠਾਕੁਰ ਪੁੱਤਰ ਸ਼ੁਸ਼ੀਲ ਠਾਕੁਰ(ਠਾਕੁਰ ਮੈਡੀਕਲ ਸਟੋਰ ਗੜ੍ਹਦੀਵਾਲਾ) ਦੀ ਮੌਕੇ ਤੇ ਹੀ ਮੌਤ ਅਤੇ ਦੂਜੇ ਨੌਜਵਾਨ ਵਾਸੀ ਸਹਿਜੋਵਾਲ ਦੀ ਇਲਾਜ ਦੌਰਾਨ ਮੌਤ ਹੋ ਗਈ।ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।ਅੱਜ ਗੜ੍ਹਦੀਵਾਲਾ ਪੁਲਿਸ ਵਲੋਂ ਦੋਵੇਂ ਮ੍ਰਿਤਕ ਨੌਜਵਾਨਾਂ ਦਾ ਪੋਸਟਮਾਰਟਮ ਦਸੂਹਾ ਹਸਪਤਾਲ ਵਿਖੇ ਕਰਵਾਇਆ ਜਾਵੇਗਾ।
ਬੁਰੀ ਖਬਰ.. ਗੜ੍ਹਦੀਵਾਲਾ : ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਕੇ ਤੇ ਅਤੇ ਦੂਜੇ ਨੌਜਵਾਨ ਦੀ ਇਲਾਜ ਦੌਰਾਨ ਮੌਤ
- Post published:December 25, 2021