ਦਸੂਹਾ/ ਮਿਆਣੀ, 17 ਜਨਵਰੀ (ਚੌਧਰੀ )- ਅੱਜ ਸਵੇਰੇ ਕਰੀਬ 10 / 11 ਵਜੇ ਪਿੰਡ ਆਲਮਪੁਰ ਤੋਂ ਦਸੂਹਾ ਵੱਲ ਨੂੰ ਆ ਰਹੀ ਇੱਕ ਕਾਰ ਨੰਬਰ ਪੀ.ਬੀ.07 ਏ.ਕੇ.6008 ਹਾਦਸਾਗ੍ਰਸਤ ਹੋ ਗਈ। ਜਿਸ ‘ਚ ਇੱਕ ਪਰਿਵਾਰ ਦੇ 4 ਜੀਅ ਸਵਾਰ ਸਨ। ਇਸ ਹਾਦਸੇ ਦੌਰਾਨ ਇੱਕ ਛੋਟੀ ਬੱਚੀ ਦੀ ਮੌਤ ਹੋ ਗਈ ਤੇ 3 ਕਾਰ ਸਵਾਰ ਜ਼ਖ਼ਮੀ ਹੋ ਗਏ।ਇਸ ਕਾਰ ਨੂੰ ਭੁਪਿੰਦਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਆਲਮਪੁਰ (37 ਸਾਲ) ਚਲਾ ਰਿਹਾ ਸੀ। ਜਿਸ ‘ਚ ਉਸ ਨਾਲ ਉਸਦੀ ਪਤਨੀ ਕੁਲਵਿੰਦਰ ਕੌਰ (35 ਸਾਲ), ਬੇਟੀ ਅਸ਼ਮੀਤ (5ਸਾਲ) ਤੇ ਬੋਟਾ ਪਰਮ (1 ਸਾਲ) ਸਵਾਰ ਸਨ। ਇਸ ਮੌਕੇ ਛੋਟੀ ਬੱਚੀ ਅਸ਼ਮੀਤ ਦੀ ਮੌਤ ਹੋ ਗਈ ਤੇ ਬਾਕੀ 3 ਜਣੇ ਜ਼ਖ਼ਮੀ ਹੋ ਗਏ। ਇਸ ਸੰਬੰਧੀ ਪੁਲੀਸ ਅਗਲੀ ਕਾਰਵਾਈ ਕਰ ਰਹੀ ਹੈ।
ਦੁਖਾਂਤ.. ਦਸੂਹਾ : ਸੜਕ ਹਾਦਸੇ ਚ 5 ਸਾਲ ਦੀ ਬੱਚੀ ਦੀ ਮੌਤ, ਇੱਕੋ ਹੀ ਪਰਿਵਾਰ ਦੇ 3 ਮੈਂਬਰ ਗੰਭੀਰ ਜਖਮੀ
- Post published:January 17, 2022
You Might Also Like
ਹੁਸ਼ਿਆਰਪੁਰ ਨੇਚਰ ਫੈਸਟ-2025, ਕੁਦਰਤ ਦੇ ਕਰੀਬ ਪਹੁੰਚਣ ਦਾ ਅਨੋਖਾ ਸੰਗਮ
ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕਾਂ ‘ਚ ਭਾਰੀ ਉਤਸ਼ਾਹ : ਚੌਧਰੀ ਰਾਜਵਿੰਦਰ ਸਿੰਘ ਰਾਜਾ
ਭਗਵਾਨ ਸ਼੍ਰੀਰਾਮ ਦਾ ਪੂਰਾ ਜੀਵਨ ਸਾਨੂੰ ਉੱਚ ਆਦਰਸ਼ਾਂ ਅਤੇ ਮਰਿਆਦਾਵਾਂ ਦੀ ਪਾਲਣਾ ਕਰਨ ਲਈ ਕਰਦਾ ਹੈ ਪ੍ਰੇਰਿਤ : ਕੈਬਨਿਟ ਮੰਤਰੀ ਜ਼ਿੰਪਾ
ਤਲਵਾੜਾ ‘ਚ ਸ਼ਿਵਸੇਨਾ ਆਗੂ ਤੇ ਚੱਲੀ ਗੋਲੀ,ਬਾਲ ਬਾਲ ਬਚੇ,ਲੋਕਾਂ ਚ ਦਹਿਸ਼ਤ ਦਾ ਮਾਹੌਲ







