ਗੜਦੀਵਾਲਾ 9 ਮਾਰਚ (ਚੌਧਰੀ)
: ਅੱਜ ਇੱਥੋਂ ਦੇ ਪਿੰਡ ਨੰਗਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਉਸਾਰੀ ਕਿਰਤੀ ਯੂਨੀਅਨ (ਸੀਟੂ) ਦੀ ਜਿਲਾ ਪ੍ਰਧਾਨ ਮਨਜੀਤ ਕੌਰ ਭੱਟੀਆਂ ਨੇ ਬੋਲਦਿਆਂ ਕਿਹਾ ਕਿ ਭਾਜਪਾ ਦੇ ਰਾਜ ਅੰਦਰ ਔਰਤਾਂ ਸੁਰੱਖਿਤ ਨਹੀਂ ਹਨ ।ਦੇਸ਼ ਅੰਦਰ ਰੇਪ ਦੀਆਂ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਗੈਸ ਸਿਲੰਡਰ ਦੀ ਕੀਮਤ ਹਜਾਰ ਦੇ ਉੱਪਰ ਹੋ ਗਈ ਹੈ,ਜਿਸਦਾ ਸਿੱਧਾ ਅਸਰ ਔਰਤ ਦੀ ਰਸੋਈ ਤੇ ਪੈ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਬਾਰੇ ਬੋਲਦਿਆ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਠੀਕ ਨਹੀਂ ਹੈ । ਉਹਨਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਕੀਤੀ ਜਾਵੇ, ਔਰਤਾਂ ਦਾ ਆਰਥਿਕ ਸ਼ੋਸ਼ਣ ਲੁੱਟ ਕਸੁੱਟ ਅਤੇ ਜੋਨ ਸ਼ੋਸ਼ਣ ਤੋਂ ਮੁਕਤੀ ਪਾਉਣ ਲਈ ਔਰਤਾਂ ਅੰਦਰ ਕ੍ਰਾਂਤੀਕਾਰੀ ਚੇਤਨਾ ਪੈਦਾ ਕਰਨੀ ਹੋਵੇਗੀ ।ਔਰਤਾਂ ਨੂੰ ਲਾਮਬੰਦ ਕਰਕੇ ਜਮਹੂਰੀ ਇਨਕਲਾਬ ਲਈ ਅੱਗੇ ਵੱਧਣਾ ਹੋਵੇਗਾ ।ਅੱਜ ਇਹੀ ਸੁਨੇਹਾ ਹੈ ਕਿ ਔਰਤਾਂ ਇੱਕ ਮੁੱਠ ਹੋ ਕੇ ਜਾਬਰ ਹੁਕਮ ਹਕੂਮਤਾਂ ਵਿਰੁਧ ਸੰਘਰਸ਼ੀਲ ਹੋਣ। ਅੱਜ ਦੇ ਇਸ ਇਕੱਠ ਵਿੱਚ ਕੁਲਦੀਪ ਕੌਰ, ਆਸ਼ਾ ਰਾਣੀ, ਨੀਲਮ ਰਾਣੀ, ਕੁਲਵਿੰਦਰ ਕੌਰ, ਬਿਮਲਾ ਦੇਵੀ ਸੋਮਾ ਦੇਵੀ ,ਨਵਜੋਤ ਕੌਰ ਦਰਸ਼ਨਾਂ ਦੇ ਵੀ ਸੰਦੇਸ਼ਕੁਮਾਰੀ ,ਸੁਨੀਤਾ ਦੇਵੀ ਅਮਨਦੀਪ ਕੌਰ ਆਦਿ ਪਿੰਡ ਦੀਆਂ ਔਰਤਾਂ ਨੇ ਕਾਫੀ ਗਿਣਤੀ ਵਿੱਚ ਹਿੱਸਾ ਲਿਆ