Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਕੇ.ਐਮ.ਐਸ ਕਾਲਜ ਵਿਖੇ ਸਪੋਰਟਸ ਮੀਟ 2023 ਕਰਵਾਇਆ ਗਿਆ – ਪ੍ਰਿੰਸੀਪਲ ਡਾ.ਸ਼ਬਨਮ ਕੌਰ

ਕੇ.ਐਮ.ਐਸ ਕਾਲਜ ਵਿਖੇ ਸਪੋਰਟਸ ਮੀਟ 2023 ਕਰਵਾਇਆ ਗਿਆ – ਪ੍ਰਿੰਸੀਪਲ ਡਾ.ਸ਼ਬਨਮ ਕੌਰ

ਗੜ੍ਹਦੀਵਾਲਾ (ਚੌਧਰੀ) 

10 ਅਪ੍ਰੈਲ : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਖੇਡ ਕੂਦ ਨੂੰ ਵਧਾਉਣ ਲਈ ਸਪੋਰਟਸ ਮੀਟ 2023 ਕਰਵਾਇਆ ਗਿਆ। ਇਹ ਪ੍ਰਤੀਯੋਗਿਤਾ ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਡਾਇਰੈਕਟਰ ਡਾ. ਮਾਨਵ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਅਤੇ ਇਸ ਮੌਕੇ ਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਮੁੱਖ ਮਹਿਮਾਨ ਅਤੇ ਡਾ. ਦਿਲਬਾਗ ਸਿੰਘ ਹੁੰਦਲ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਪ੍ਰਤੀਯੋਗਿਤਾ ਦੌਰਾਨ 10 ਤੋਂ ਵੱਧ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕਿੱਪਿੰਗ (ਰੱਸੀ ਟੱਪਣਾ), ਖੋ-ਖੋ, ਲੈਮਨ ਰੇਸ, ਥਰੀ ਲੇਗ ਰੇਸ, ਬੱਲੂਨ ਰੇਸ, ਪੁਸ਼ ਅੱਪ (ਡੰਡ ਪੇਲਣਾ), ਟੈਗ ਆਫ ਵਾਰ (ਰੱਸਾ ਕਸ਼ੀ), ਬਾਸਕਟਬਾਲ, ਚੈੱਸ, ਆਰਮ ਰੇਸਲਿੰਗ ਆਦਿ ਖੇਡਾਂ ਸ਼ਾਮਲ ਸਨ। ਇਹਨਾ ਖੇਡਾਂ ਵਿੱਚ ਰੱਸੀ ਟੱਪਣ ਦੀ ਪ੍ਰਤੀਯੋਗਿਤਾ ਕੁੜੀਆਂ ਵਿੱਚ ਹਰਪ੍ਰੀਤ ਕੌਰ (ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ) ਅਤੇ ਮੁੰਡਿਆਂ ਵਿੱਚ ਰਕੇਸ਼ (ਬੀ.ਐਸ.ਸੀ. ਆਈ.ਟੀ), ਲੈਮਨ ਰੇਸ ਵਿੱਚ ਗਗਨ (ਬੀ.ਸੀ.ਏ), ਥਰੀ ਲੇਗ ਰੇਸ ਵਿਚ ਸਿਮਰਨ/ਅਮਨਜੀਤ ਕੌਰ (ਬੀ.ਸੀ.ਏ), ਬੈਲੂਨ ਰੇਸ ਵਿੱਚ ਜਸਮੀਤ ਕੌਰ/ਜਤਿੰਦਰ ਕੌਰ (ਬੀ.ਐੱਸ.ਸੀ ਫੈਸ਼ਨ ਡਿਜ਼ਾਇਨਿੰਗ), ਪਜ਼ਲ ਪ੍ਰਤੀਯੋਗਿਤਾ ਵਿੱਚ ਸ਼ਾਇਨਾ (ਬੀ.ਐਸ.ਸੀ ਆਈ.ਟੀ), ਪੂਸ਼ ਅੱਪ ਵਿੱਚ ਰਕੇਸ਼ (ਬੀ.ਐਸ.ਸੀ. ਆਈ.ਟੀ), ਟੈਗ ਆਫ ਵਾਰ (ਰੱਸਾ ਕਸ਼ੀ) ਕੁੜੀਆਂ ਵਿੱਚ ਟੀਮ ਏ ਅਤੇ ਮੁੰਡਿਆਂ ਵਿੱਚ ਟੀਮ ਬੀ, ਵਾਲੀਬਾਲ ਵਿੱਚ ਦਲਜੀਤ ਸਿੰਘ ਅਤੇ ਟੀਮ, ਚੈੱਸ ਵਿੱਚ ਮਨਜਿੰਦਰ ਸਿੰਘ (ਬੀ.ਐਸ.ਸੀ. ਐਮ.ਐਲ.ਐਸ), ਬਾਸਕਟਬਾਲ ਵਿੱਚ ਵਿਸ਼ੂ ਲੋਧੀ ਅਤੇ ਟੀਮ (ਬੀ.ਸੀ.ਏ), ਬੈਡਮਿੰਟਨ ਵਿੱਚ ਮੋਹਿਤ ਸਿੰਘ (ਬੀ.ਸੀ.ਏ)/ ਅੰਮ੍ਰਿਤਪਾਲ ਸਿੰਘ (ਬੀ.ਸੀ.ਏ) ਅਤੇ ਖੋ-ਖੋ ਵਿੱਚ ਪਵਨ ਕੁਮਾਰੀ ਅਤੇ ਟੀਮ ਜੇਤੂ ਘੋਸ਼ਿਤ ਕੀਤੇ ਗਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਚ.ਓ.ਡੀ ਰਾਜੇਸ਼ ਕੁਮਾਰ, ਲਖਵਿੰਦਰ ਕੌਰ, ਰੂਮਾਨੀ ਗੋਸਵਾਮੀ, ਗੁਰਿੰਦਰਜੀਤ ਕੌਰ, ਸ਼ੀਨਾ ਰਾਣੀ, ਮਨਜੀਤ, ਅਮਨਪ੍ਰੀਤ ਕੌਰ, ਕਿਰਨਦੀਪ ਕੌਰ, ਸੰਦੀਪ ਕਲੇਰ, ਅਮਨਪ੍ਰੀਤ ਕੌਰ, ਪ੍ਰਿਯੰਕਾ ਰਾਣੀ, ਸ਼ਿਖਾ, ਰੀਮਾ, ਅਨੂੰ ਅਤੇ ਸੋਨਮ ਸਲਾਰੀਆ ਆਦਿ ਹਾਜ਼ਰ ਸਨ।

ਫੋਟੋ :ਚੇਅਰਮੈਨ ਚੌਧਰੀ ਕੁਮਾਰ ਰਿਬਨ ਕੱਟ ਕੇ ਪ੍ਰਤੀਯੋਗਿਤਾ ਦੀ ਸ਼ੁਰੂਆਤ ਕਰਦੇ ਹੋਏ ਅਤੇ ਟੈਗ ਆਫ ਵਾਰ ਪ੍ਰਤੀਯੋਗਿਤਾ ਦੀ ਸ਼ੁਰੂਆਤ ਕਰਵਾਉਂਦੇ ਹੋਏ ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਐਚ.ਓ.ਡੀ ਰਾਜੇਸ਼ ਕੁਮਾਰ।