Prime Punjab Times

Latest news
*44ਵੇਂ ਮਾਤਾ ਚਿੰਤਪੂਰਨੀ ਮੇਲੇ 'ਚ ਲੰਗਰ ਦੀਆਂ ਤਿਆਰੀਆਂ ਮੁਕੰਮਲ,ਡਿਊਟੀਆਂ ਸੰਬੰਧੀ ਬੈਠਕ ਸੰਪੰਨ* ਨਗਰ ਨਿਗਮ ਨੂੰ ਉਡਾਉਣ ਦੀ ਧਮਕੀ ਨਾਲ ਮਚੀ ਹਫੜਾ-ਦਫੜੀ, ਵਿਕਾਸ ਮੀਟਿੰਗ ਅੱਧ ਵਿਚਾਲੇ ਰੋਕ ਕੇ ਖਾਲੀ ਕਰਵਾਇਆ ਦਫ਼ਤਰ KMS ਕਾਲਜ ਵਿਖੇ ‘ਵਿੱਦਿਆ ਆਰੰਭ 2026’ ਨਾਲ ਦੋ-ਦਿਨਾ ਸਮਾਗਮ ਦੀ ਸ਼ਾਨਦਾਰ ਸਮਾਪਤੀ ਸ੍ਰੀ ਖਾਟੂ ਸ਼ਯਾਮ -ਸਾਲਾਸਰ ਬਾਲਾਜੀ, ਮਥੁਰਾ-ਵਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਲਈ ਸ਼ੁਰੂ ਹੋਣਗੀਆਂ ਬੱਸਾਂ ਖ਼ਾਲਸਾ ਕਾਲਜ ਵਿਖੇ ‘ਨਸ਼ਾ ਮੁਕਤ ਭਾਰਤ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਵਿਖੇ ‘ਆਗਾਜ਼-ਏ-ਖ਼ਾਸ’ ਨਾਲ ਨਵੇਂ ਅਕਾਦਮਿਕ ਸੈਸ਼ਨ 2026-27 ਦਾ ਸ਼ਾਨਦਾਰ ਆਗਾਜ਼ ਸੋਸਾਇਟੀ ਨੇ 124 ਵੇਂ ਮਹੀਨਾਵਾਰ  ਸਮਾਰੋਹ ਦੌਰਾਨ 200 ਲੋੜਵੰਦਾਂ ਨੂੰ ਵੰਡਿਆ ਰਾਸ਼ਣ  ਸ.ਸ.ਸ.ਸਕੂਲ ਭੂੰਗਾ ਵਿਖੇ ਨੈਸ਼ਨਲ ਡੀ-ਵਾਰਿਮੰਗ ਦਿਵਸ ਮਨਾਇਆ ਗਿਆ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿਖੇ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ गुरु मां की दिव्य संगत में साधकों ने किया सामूहिक ध्यान, 13 अगस्त को देश-विदेश में होगा विशेष योग नि...
ADVERTISEMENT
You are currently viewing ਖ਼ਾਲਸਾ ਕਾਲਜ ਵਿਖੇ ਡਾ.ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਮੇਲਾ 21 ਫਰਵਰੀ ਨੂੰ ਕਰਵਾਇਆ ਜਾਵੇਗਾ

ਖ਼ਾਲਸਾ ਕਾਲਜ ਵਿਖੇ ਡਾ.ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਮੇਲਾ 21 ਫਰਵਰੀ ਨੂੰ ਕਰਵਾਇਆ ਜਾਵੇਗਾ

ਗੜ੍ਹਦੀਵਾਲਾ 19 ਫਰਵਰੀ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਪ੍ਰਸਿੱਧ ਵਿਦਵਾਨ, ਪ੍ਰਕ੍ਰਿਤੀ-ਪ੍ਰੇਮੀ ਅਤੇ ਪੰਜਾਬੀ ਸਭਿਆਚਾਰ ਦੇ ਮਹਾਨ ਸੇਵਕ ਡਾ. ਮਹਿੰਦਰ ਸਿੰਘ ਰੰਧਾਵਾ (ਆਈ.ਸੀ.ਐੱਸ.ਅਫ਼ਸਰ) ਦੀ ਯਾਦ ਨੂੰ ਸਮਰਪਿਤ ਗਿਆਰਵਾਂ ਯਾਦਗਾਰੀ ਮੇਲਾ 21 ਫਰਵਰੀ, 2026 ਨੂੰ ਕਰਵਾਇਆ ਜਾ ਰਿਹਾ ਹੈ। ਜਿਸਦਾ ਮੁੱਖ ਉਦੇਸ਼ ਡਾ. ਰੰਧਾਵਾ ਦੀ ਵਿੱਦਿਅਕ, ਸਾਂਸਕ੍ਰਿਤਿਕ ਅਤੇ ਵਾਤਾਵਰਣਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਪਿ੍ੰ. ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਡਾ. ਗੁਰਕੰਵਲ ਸਿੰਘ (ਸਾਬਕਾ ਡਾਇਰੈਕਟਰ, ਬਾਗਬਾਨੀ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ ) ਮੇਲੇ ਵਿੱਚ ਮੁੱਖ ਮਹਿਮਾਨ ਅਤੇ ਡਾ. ਰੁਪਿੰਦਰ ਕੌਰ ਰੰਧਾਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੇਲੇ ਦੌਰਾਨ ਵਿਦਵਾਨ ਮਹਿਮਾਨ ਡਾ. ਰੰਧਾਵਾ ਦੇ ਜੀਵਨ, ਲੇਖਨ ਅਤੇ ਲੋਕ-ਸੰਸਕ੍ਰਿਤੀ ਲਈ ਕੀਤੇ ਅਮੁੱਲ ਕਾਰਜਾਂ ਅਤੇ ਯੋਗਦਾਨ ’ਤੇ ਵਿਚਾਰ ਪ੍ਰਗਟ ਕਰਨਗੇ। ਪੰਜਾਬੀ ਲੋਕਧਾਰਾ ਨੂੰ ਉਭਾਰਦੇ ਹੋਏ ਲੋਕ-ਗੀਤ, ਲੋਕ-ਨਾਚ ਅਤੇ ਸੱਭਿਆਚਾਰਕ ਕਾਰਜਕ੍ਰਮ ਮੇਲੇ ਦੀ ਵਿਸ਼ੇਸ਼ ਖਿੱਚ ਹੋਣਗੇ। ਮੇਲੇ ਵਿੱਚ ਵਿਰਾਸਤੀ ਸਟਾਲ ਵੀ ਲਗਾਏ ਜਾਣਗੇ, ਜਿੱਥੇ ਪੰਜਾਬੀ ਸਾਹਿਤ, ਲੋਕ ਕਲਾ ਅਤੇ ਵਾਤਾਵਰਣ ਸੁਰੱਖਿਆ ਨਾਲ ਸੰਬੰਧਿਤ ਸਮੱਗਰੀ ਪ੍ਰਦਰਸ਼ਿਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮੌਕੇ ਕਾਲਜ ਦੇ ਦੋ ਹੋਣਹਾਰ ਵਿਦਿਆਰਥੀਆਂ ਨੂੰ ਡਾ. ਐੱਮ. ਐੱਸ. ਰੰਧਾਵਾ ਯਾਦਗਾਰੀ ਵਜ਼ੀਫ਼ਾ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਹ ਮੇਲਾ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਨੂੰ ਸਿਰਫ਼ ਤਾਜ਼ਾ ਨਹੀਂ ਕਰੇਗਾ, ਸਗੋਂ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨਾਲ ਸਾਂਝ ਪਾਉਣ ਦਾ ਵੀ ਮੌਕਾ ਪ੍ਰਦਾਨ ਕਰੇਗਾ। ਪ੍ਰਿੰ. ਡਾ. ਜਸਪਾਲ ਸਿੰਘ ਅਤੇ ਕਾਲਜ ਪ੍ਰਬੰਧਕਾਂ ਵੱਲੋਂ ਇਲਾਕੇ ਦੇ ਵਿਦਵਾਨਾਂ, ਸਾਹਿਤਕਾਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇਸ ਯਾਦਗਾਰੀ ਮੇਲੇ ਵਿੱਚ ਸ਼ਾਮਿਲ ਹੋ ਕੇ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਹਾਦਰਿਕ ਸੱਦਾ ਦਿੱਤਾ ਜਾਂਦਾ ਹੈ।

error: copy content is like crime its probhihated