Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬਰਾਬਰਤਾ ਦਾ ਸਮਾਜ ਸਿਰਜਣਾ ਤੇ ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣਾ ਹੀ ਕਾਮਰੇਡ ਚੰਨਣ ਸਿੰਘ ਧੂਤ ਅਤੇ ਹੁਕਮ ਚੰਦ ਗੁਲਸਨ ਨੂੰ ਸੱਚੀ ਸ਼ਰਧਾਂਜਲੀ

ਬਰਾਬਰਤਾ ਦਾ ਸਮਾਜ ਸਿਰਜਣਾ ਤੇ ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣਾ ਹੀ ਕਾਮਰੇਡ ਚੰਨਣ ਸਿੰਘ ਧੂਤ ਅਤੇ ਹੁਕਮ ਚੰਦ ਗੁਲਸਨ ਨੂੰ ਸੱਚੀ ਸ਼ਰਧਾਂਜਲੀ

ਗੜ੍ਹਦੀਵਾਲਾ 18 ਫਰਵਰੀ (ਚੌਧਰੀ) 

: ਇਤਿਹਾਸਿਕ ਪਿੰਡ ਧਤੂ ਕਲਾਂ ਵਿਖੇ ਸ਼ਹੀਦ ਚੰਨਣ ਸਿੰਘ ਧੂਤ ਅਤੇ ਹੁਕਮ ਚੰਦ ਗੁਲਸ਼ਨ ਜੀ ਦੀ 39ਵੀਂ ਬਰਸੀ ਧੂਮ ਧਾਮ ਨਾਲ ਮਨਾਈ ਗਈ ।ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਕੁਲਵਰਨ ਸਿੰਘ ਤੇ ਸੰਤੋਖ ਸਿੰਘ ਰਾਣਾ ਨੂੰ ਬਿਠਾਇਆ ਗਿਆ। ਪਹਿਲਾਂ ਚੰਨਣ ਸਿੰਘ ਧੂਤ ਦੀ ਮਨਾਰ ਤੇ ਜਿਲਾ ਕਮੇਟੀ ਤੇ ਤਹਿਸੀਲ ਕਮੇਟੀ ਵੱਲੋਂ ਫੁੱਲ ਮਾਲਾ ਭੇਂਟ ਕੀਤੀਆਂ ਗਈਆਂ। ਨਾਅਰੇ ਲਗਾਏ ਗਏ ਕਾਮਰੇਡ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਵਿਸ਼ਵ ਰੰਗ ਮੰਚ ਭੁੰਗਾ ਵੱਲੋਂ ਕੋਰੀਓਗ੍ਰਾਫੀ ,ਧੀਆਂ, ਭਗਤ ਸਿੰਘ ਨੂੰ ਫਾਂਸੀ ,ਇਹ ਲਹੂ ਕਿਸ ਦਾ ਹੈ ,ਤੇ ਭਗਤ ਸਿੰਘ ਦੀ ਘੋੜੀ, ਸੁਣਾ ਕੇ ਦਰਸ਼ਕਾਂ ਨੂੰ ਸਟੇਜ ਨਾਲ ਜੋੜੀ ਰੱਖਿਆ। ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਜ਼ਿਲ੍ਹਾ ਸਕੱਤਰ ਮੈਂਬਰ ਗੁਰਨੇਕ ਸਿੰਘ ਨੇ ਕਿਹਾ ਕਿ ਉਹੀ ਕੌਮਾਂ ਤਰੱਕੀ ਕਰਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਰਹਿਦੇ ਹਨ ।ਉਹਨਾਂ ਕਿਹਾ ਕਿ 12 ਫਰਵਰੀ ਨੂੰ ਟਰੇਡ ਯੂਨੀਅਨ ਵੱਲੋਂ ਭਾਰਤ ਵਿੱਚ 33 ਕਰੋੜ ਭਾਰਤੀਆਂ ਨੇ ਹੜਤਾਲ ਕਰਕੇ ਮੋਦੀ ਨੂੰ ਦੱਸ ਦਿੱਤਾ ਕਿ ਤੇਰੇ ਬਣਾਏ ਕਾਨੂੰਨ ਸਾਨੂੰ ਮਨਜ਼ੂਰ ਨਹੀਂ ਹਨ। ਕਿਸਾਨੀ ਸੰਘਰਸ਼ ਨੇ ਜਿੱਤ ਦਾ ਪਰਚਮ ਝਲਾ ਕੇ ਮੋਦੀ ਨੂੰ ਸਹੀ ਰਾਹ ਦਿਖਾ ਦਿੱਤਾ ਸੀ, ਹੁਣ ਤੱਕ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਵਿੱਚੇ ਲਟਕ ਰਹੀਆਂ ਹਨ ਤੇ ਕਿਸਾਨ ਸੰਘਰਸ਼ ਸੀਲ ਹਨ। ਹਿੰਦੂ ਮੁਸਲਮ ਕਰਕੇ ਭਾਜਪਾ ਸੱਤਾ ਵਿੱਚ ਆਈ ਤੇ ਲੋਕ ਬੇਰੁਜ਼ਗਾਰੀ, ਸਿੱਖਿਆ ਤੇ ਸਿਹਤ ਸਹੂਲਤਾਂ ਤੋਂ ਵਾਂਝੇ ਦਿਨ ਕੱਟ ਰਹੇ ਹਨ ।ਦੇਸ਼ ਅਡਾਨੀਆਂ ਅਵਾਨੀਆ ਕੋਲ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਬਰਾਬਰਤਾ ਦਾ ਸਮਾਜ ਸਿਰਜਣਾ ਤੇ ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣਾ ਸੀ ਕਾਮਰੇਡ ਧੂਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਖੇਤ ਮਜ਼ਦੂਰ ਯੂਨੀਅਨ ਆਗੂ ਗੁਰਮੇਸ਼ ਸਿੰਘ ਜਨਵਦਰੀ ਇਸਤਰੀ ਸਭਾ ਵੱਲੋਂ ਰਜਿੰਦਰ ਕੌਰ ਚੋਹਕਾ, ਸੀਟੂ ਵੱਲੋਂ ਮਹਿੰਦਰ ਕੁਮਾਰ ਬਡੋਆਣ, ਉਸਾਰੀ ਕਿਰਤੀਆਂ ਵੱਲੋਂ ਮਨਜੀਤ ਕੌਰ ਭੱਟੀਆਂ ਨੇ ਸਟੇਜ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦਲਿਤ ਸ਼ੋਸ਼ਿਤ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਹਰਬੰਸ ਸਿੰਘ ਧੂਤ ਨੇ ਸਾਰੇ ਸਾਥੀਆਂ ਦਾ ਧੰਨਵ�