ਜੰਮੂ-ਕਸ਼ਮੀਰ ,30 ਦਸੰਬਰ : ਜੰਮੂ-ਕਸ਼ਮੀਰ ਦੇ ਨੌਗਾਮ ਖੇਤਰ ਵਿੱਚ ਅੱਜ ਹੋਈ ਅੱਤਵਾਦੀਆਂ ਨਾਲ ਮੁਠਭੇੜ ਵਿੱਟ ਫ਼ੌਜ ਦੇ ਤਿੰਨ ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਹੋਣ ਖਬਰ ਹੈ। ਬਾਅਦ ‘ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਬਾਕੀ ਦੀ ਹਾਲਤ ਸਥਿਰ ਹੈ। ਸ਼ਹੀਦ ਹੋਣ ਵਾਲੇ ਜਵਾਨ ਦਾ ਨਾਮ ਜਸਵੀਰ ਸਿੰਘ,ਜੋ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹੈ।ਮੁਠਭੇੜ ਵਿੱਚ ਕੁੱਲ 2 ਪਾਕਿਸਤਾਨੀ ਅੱਤਵਾਦੀ ਅਤੇ ਜੈਸ਼ ਦੇ 4 ਸਥਾਨਕ ਅੱਤਵਾਦੀ ਮਾਰੇ ਗਏ। ਦੋ ਐਮ 4 ਰਾਈਫਲਾਂ ਅਤੇ ਚਾਰ ਏ ਕੇ 47 ਬਰਾਮਦ ਕੀਤੇ ਗਏ। ਇਸ ਦੀ ਜਾਣਕਾਰੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਦੁਆਰਾ ਦਿੱਤੀ ਗਈ ਹੈ।
ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ‘ਚ ਪੰਜਾਬ ਦਾ ਨੌਜਵਾਨ ਹੋਇਆ ਸ਼ਹੀਦ
- Post published:December 30, 2021