Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਡਣ ਲਈ ਖੇਡ ਟੂਰਨਾਮੈਂਟ ਬਹੁਤ ਜਰੂਰੀ : DR.MOHANLAL THAMAN

ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਡਣ ਲਈ ਖੇਡ ਟੂਰਨਾਮੈਂਟ ਬਹੁਤ ਜਰੂਰੀ : DR.MOHANLAL THAMAN

ਨਾਈਟ ਸਪੋਰਟਸ ਕਲੱਬ ਗੜ੍ਹਦੀਵਾਲਾ ਵਲੋਂ ਕ੍ਰਿਕਟ ਟੂਰਨਾਮੈਂਟ ਵਿਚ ਪਹਿਲੇ ਸਥਾਨ ਤੇ ਡਾਡਾ ਟੀਮ ਦਾ ਕਬਜ਼ਾ

ਗੜ੍ਹਦੀਵਾਲਾ, 31 ਜੁਲਾਈ (ਯੋਗੇਸ਼ ਗੁਪਤਾ) :

ਅੱਜ ਨਾਈਟ ਸਪੋਰਟਸ ਕਲੱਬ ਗੜ੍ਹਦੀਵਾਲਾ ਵਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ।ਜਿਸ ਵਿਚ ਜ਼ਿਲ੍ਹੇ ਭਰ ਤੋਂ 16 ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਕਰਵਾਏ ਫ਼ਾਈਨਲ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਤੇ ਡਾਡਾ ਟੀਮ ਊਨਾ ਰੋਡ ਹੁਸ਼ਿਆਰਪੁਰ ਅਤੇ ਦੂਜੇ ਸਥਾਨ ਤੇ ਰਹੀ ਚੱਕਲਾਦੀਆਂ ਟੀਮ ਜਿਨ੍ਹਾਂ ਨੂੰ 5100 ਰੁਪਏ ਅਤੇ 3100 ਰੁਪਏ ਦੇ ਨਕਦ ਇਨਾਮ ਵਾਰ ਡਾਕਟਰ ਮੋਹਣ ਲਾਲ ਥੰਮਣ ਅਤੇ ਡਾਕਟਰ ਅਭਿਸੇਕ ਥੰਮਣ ਵਲੋਂ ਸਪਾਂਸਰ ਕੀਤਾ ਗਿਆ ਸੀ , ਟਰਾਫ਼ੀ ਸਮੇਤ ਦਿਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਕਟਰ ਅਜੇ ਥੰਮਣ, ਸਿਮਰਜੀਤ ਸਿੰਘ ਸਿੰਮੀ, ਵਿਨੋਦ ਕਲਿਆਣ ਜਤਿਨ ਕੁਮਰਾ ਜਾਨੂ , ਵਿੱਕੀ ਸ਼ਰਮਾ ਹਾਜਰ ਹੋਏ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ । ਮੈਚਾਂ ਵਿਚ ਰੇਫਰੀ ਵਜੋਂ ਸ਼ੁਭਮ ਅਤੇ ਰਾਹੁਲ ਉਰਫ ਕਨੇਡਾ ਅਤੇ ਕਮਟੇਟਰ ਵਜੋਂ ਬੱਬਲ ਰਾਣਾ ਨੇ ਅਪਣੀ ਸੇਵਾ ਨਿਭਾਈ।

ਇਸ ਮੌਕੇ ਆਈਆਂ ਸਾਰੀਆਂ ਟੀਮਾਂ,ਖਿਡਾਰੀਆਂ ਅਤੇ ਮੋਹਤਵਾਰਾਂ ਦੇ ਰਿਫਰੇਸ਼ਮੈਂਟ ਦਾ ਪੂਰਾ ਪ੍ਰਬੰਧ ਗੁਰੂ ਨਾਨਕ ਪਾਤਿਸ਼ਾਹ ਸੇਵਾ ਸੁਸਾਇਟੀ ਗੜ੍ਹਦੀਵਾਲਾ ਤੋਂ ਡਾਕਟਰ ਅਜੇ ਥੰਮਣ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਆਈਆਂ ਹੋਈਆਂ ਸਾਰੀਆਂ ਟੀਮਾਂ ਤੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਅਰਜੁਨ ਥੰਮਣ, ਅਮਿਤ, ਵੰਸ਼, ਅਨਮੋਲ, ਕਰਨ, ਧੀਰਜ ਉਰਫ਼ ਨਾਗ, ਧਰੁਵ, ਇਸ਼ਾਨ, ਨਿਖਿਲ, ਅਭੀ ਤੇ ਸ਼ਹਿਰ ਨਿਵਾਸੀ ਹਾਜਰ ਸਨ।

error: copy content is like crime its probhihated