ਸ਼੍ਰੀ ਖੁਰਾਲਗੜ ਸਾਹਿਬ ਮੱਥਾ ਟੇਕਣ ਵਾਲੀਆਂ ਸਵਾਰੀਆਂ ਨੂੰ ਲੈ ਕੇ ਆ ਰਹੀ ਇੱਕ ਬਸ ਤੇ ਛੋਟਾ ਹਾਥੀ ਦੀ ਹੋਈ ਟੱਕਰ ,ਕਈ ਜਖਮੀ
ਗੜ੍ਹਸ਼ੰਕਰ (ਜਤਿੰਦਰ ਪਾਲ ਸਿੰਘ ਕਲੇਰ ) ਗੜ੍ਹਸ਼ੰਕਰ ਦੇ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨ ਛੋਹ ਗੰਗਾ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਨਤਮਸਤਕ ਹੋਣ ਸੰਗਤ ਨੂੰ ਲੈ ਕੇ ਆ ਰਹੀ ਬਸ ਤੇ ਇੱਕ ਛੋਟਾ ਹਾਥੀ ਦੀ ਬਰੇਕ ਨਾ ਲੱਗਣ ਕਾਰਨ ਹਾਦਸਾ ਗ੍ਸਤ ਹੋ ਗਈ। ਇਸ ਮੌਕੇ ਤੇ ਪਹੁੰਚੇ ਡਾਇਰੈਕਟਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਮੈਡਮ ਸਰਿਤਾ ਸ਼ਰਮਾਂ, ਕੁਲਵਿੰਦਰ ਬਿੱਟੂ, ਸਰਪੰਚ ਵਿਨੋਦ ਕੁਮਾਰ, ਗੁਰੂ ਘਰ ਕਮੇਟੀ ਦੇ ਮੈਬਰਾਂ ਅਤੇ ਬੱਸੀ ਪਿੰਡ ਦੇ ਨੌਜਵਾਨਾਂ ਨੇ ਜਖਮੀ ਸਵਾਰੀਆਂ ਨੂੰ ਆਪ ਚੱਕ ਚੱਕਕੇ ਪਾ੍ਈਵੇਟ ਗੱਡੀਆਂ ‘ਚ ਸਿਵਲ ਹਸਪਤਾਲ ਗੜ੍ਹਸ਼ੰਕਰ ਨੂੰ ਭੇਜਿਆ। ਜਦੋਂ ਕਿ ਵਾਰ ਵਾਰ ਐਬੂਲੈਂਸ ਨੂੰ ਫੋਨ ਕਰਨ ਤੇ ਵੀ ਉਹ ਨਹੀਂ ਪਹੁੰਚਿਆ। ਮੈਡਮ ਸਰਿਤਾ ਸ਼ਰਮਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਸੜਕਾਂ ਨੂੰ ਚੌੜਾ ਕਰਕੇ ਬਣਾਇਆ ਜਾਵੇ।








