ਗੜ੍ਹਦੀਵਾਲਾ / ਦਸੂਹਾ 30 ਅਕਤੂਬਰ (ਚੌਧਰੀ)
: ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਵਲੋ 70 ਵੀਆਂ ਸਕੂਲ ਪੱਧਰੀ ਰਾਸ਼ਟਰੀ ਖੇਡਾਂ ਤਿਆਗਰਾਜ ਸਟੇਡੀਅਮ ਦਿੱਲੀ ਵਿਖੇ ਕਰਵਾਈਆ ਗਈਆ ਜਿਸ ਵਿਚ 19 ਰਾਜਾਂ ਤੋ ਗੱਤਕਾ ਟੀਮਾਂ ਨੇ ਭਾਗ ਲਿਆ। ਇਹ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਵੀ ਭਾਗ ਲਿਆ।ਇਸ ਬਾਰੇ ਜਾਣਕਾਰੀ ਦਿੰਦਿਆ ਮੀਰੀ ਪੀਰੀ ਸੇਵਾ ਸੋਸਾਇਟੀ ਗਰਨਾ ਸਾਹਿਬ ਦੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਅਤੇ ਇੰਚਾਰਜ ਰਮਨਪ੍ਰੀਤ ਸਿੰਘ ਟਾਂਡਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹਨਾਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਮੀਰੀ ਪੀਰੀ ਗੱਤਕਾ ਅਖਾੜਾ ਗਰਨਾ ਸਾਹਿਬ ਦੇ ਖਿਡਾਰੀਆਂ ਨੇ ਜਿੱਤ ਪ੍ਰਾਪਤ ਕਰ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ।ਇਹਨਾਂ ਰਾਸ਼ਟਰੀ ਖੇਡਾਂ ਵਿਚ ਸਕੂਲ ਆਫ ਐਮੀਨੈਂਸ ਸਕੂਲ ਟਾਂਡਾ ਦੇ ਗਤਕਾ ਖਿਡਾਰੀ ਦਮਨਪ੍ਰੀਤ ਸਿੰਘ ਨੇ ਅੰਡਰ 19 ਵਰਗ ਵਿੱਚ ਭਾਗ ਲਿਆ ਅਤੇ ਸਿੰਗਲ ਸੋਟੀ ਵਿਅਕਤੀਗਤ ਈਵੈਂਟ ਵਿਚ ਪਹਿਲਾਂ ਸਥਾਨ ਅਤੇ ਸਿੰਗਲ ਸੋਟੀ ਟੀਮ ਈਵੈਂਟ ਵਿਚ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਬਲਿਕ ਸਕੂਲ, ਪੰਡੋਰੀ ਖਜੂਰ ਦੇ ਵਿਦਿਆਰਥੀ ਪਰਮਵੀਰ ਸਿੰਘ ਨੇ ਅੰਡਰ 17 ਵਰਗ ਸਿੰਗਲ ਸੋਟੀ ਟੀਮ ਈਵੈਂਟ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਕਰਯੋਗ ਹੈ ਕੀ ਇਹ ਦੋਵੇ ਖਿਡਾਰੀ ਪਹਿਲਾ ਵੀ ਕਈ ਵਡੇ ਵਡੇ ਗਤਕਾ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਹਨ ਅਤੇ ਕਈ ਇਨਾਮ ਜਿੱਤ ਚੁੱਕੇ ਹਨ। ਇਹਨਾ ਖਿਡਾਰੀਆਂ ਦੀ ਇਸ ਪ੍ਰਾਪਤੀ ਨੂੰ ਦੇਖਦੇ ਹੋਏ ਮੀਰੀ ਪੀਰੀ ਸੇਵਾ ਸੋਸਾਇਟੀ ਦੇ ਪ੍ਰਧਾਨ ਮਨਦੀਪ ਸਿੰਘ ਢੀਡਸਾ, ਸਰਪ੍ਰਸਤ ਪ੍ਰਿਤਪਾਲ ਸਿੰਘ ਸੋਨੀ, ਜਸਵਿੰਦਰ ਸਿੰਘ ਮਣਕੂ, ਪਰਮਜੀਤ ਸਿੰਘ ਘੁੰਮਣ, ਨਵਾਬ ਸਿੰਘ, ਡਾ. ਕੁਲਵਿੰਦਰ ਸਿੰਘ, ਮਨਜਿੰਦਰ ਸਿੰਘ ਅਕਾਸ਼ਦੀਪ ਸਿੰਘ ਬੌਬੀ, ਪਰਮਜੀਤ ਸਿੰਘ ਭਾਰਜ ਅਤੇ ਭੁਪਿੰਦਰ ਸਿੰਘ ਰਾਜਾ ਆਦਿ ਨੇ ਦੋਵੇ ਖਿਡਾਰੀਆਂ ਦਮਨਪ੍ਰੀਤ ਸਿੰਘ, ਪਰਮਵੀਰ ਸਿੰਘ, ਇੰਚਾਰਜ ਰਮਨਪ੍ਰੀਤ ਸਿੰਘ, ਟੀਮ ਮੈਨੇਜਰ ਦਲਜੀਤ ਸਿੰਘ, ਬਹਾਦਰ ਜਗਦੀਸ਼ ਸਿੰਘ ਅਤੇ ਕੋਚ ਕੁਲਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ।







