Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing UPDATED.ਹਲਕਾ ਵਿਧਾਇਕ ਟਾਂਡਾ ਸ.ਜਸਬੀਰ ਸਿੰਘ ਰਾਜਾ ਨੇ ਗੜ੍ਹਦੀਵਾਲਾ ਸ਼ਹਿਰ ਚ ਕੀਤਾ ਧੰਨਵਾਦੀ ਦੌਰਾ 

UPDATED.ਹਲਕਾ ਵਿਧਾਇਕ ਟਾਂਡਾ ਸ.ਜਸਬੀਰ ਸਿੰਘ ਰਾਜਾ ਨੇ ਗੜ੍ਹਦੀਵਾਲਾ ਸ਼ਹਿਰ ਚ ਕੀਤਾ ਧੰਨਵਾਦੀ ਦੌਰਾ 

UPDATED.ਹਲਕਾ ਵਿਧਾਇਕ ਟਾਂਡਾ ਸ.ਜਸਬੀਰ ਸਿੰਘ ਰਾਜਾ ਨੇ ਗੜ੍ਹਦੀਵਾਲਾ ਸ਼ਹਿਰ ਚ ਕੀਤਾ ਧੰਨਵਾਦੀ ਦੌਰਾ 
ਗੜਦੀਵਾਲਾ 31 ਮਾਰਚ(ਚੌਧਰੀ /ਯੋਗੇਸ਼ ਗੁਪਤਾ) :  ਹਲਕਾ ਵਿਧਾਇਕ ਟਾਂਡਾ ਸ.ਜਸਵੀਰ ਸਿੰਘ ਰਾਜਾ  ਨੇ ਗੜਦੀਵਾਲਾ ਵਿਖੇ ਢੋਲ ਢਮੱਕੇ ਨਾਲ ਗੜਦੀਵਾਲਾ ਵਿਖੇ ਧੰਨਵਾਦੀ ਦੌਰਾ ਕੀਤਾ  ਸ਼ਹਿਰ ਦੇ  ਬਾਜ਼ਾਰਾ ਵਿੱਚ ਹਰੇਕ ਦੁਕਾਨ ਦੇ ਉੱਤੇ  ਉਨ੍ਹਾਂ ਦਾ ਸਨਮਾਨ ਕੀਤਾ ਗਿਆ  ਤੇ ਸਾਰਿਆਂ ਵੱਲੋਂ ਅਸ਼ੀਰਵਾਦ ਲਿਆ  ਤੇ ਆਖਰ ਵਿਚ ਉਨ੍ਹਾਂ ਨੇ  ਗੜ੍ਹਦੀਵਾਲਾ  ਦੇ ਪੁਰਾਤਨ ਮੰਦਰ ਸ਼੍ਰੀ ਦੇਵੀਂ  ਮੰਦਰ ਵਿਖੇ ਮੱਥਾ ਟੇਕਿਆ। ਦੇਵੀ ਮੰਦਰ ਵੱਲੋਂ ਜਸਬੀਰ ਸਿੰਘ ਰਾਜਾ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ ਗਿਆ । ਇੱਥੇ ਪੱਤਰਕਾਰ ਮਿਲਣੀ ਦੌਰਾਨ  ਗੱਲਬਾਤ ਕਰਦਿਆਂ ਜਸਬੀਰ ਸਿੰਘ ਰਾਜਾ ਨੇ ਕਿਹਾ ਕਿ ਗਲਤ ਕੰਮ ਕਰਨ ਵਾਲੇ ਨੂੰ ਕਦੇ ਬਖਸ਼ਿਆ ਨਹੀਂ ਜਾਵੇਗਾ। ਕੋਈ ਵੀ ਮੇਰਾ ਸਾਥੀ ਗ਼ਲਤ ਕੰਮ ਕਰਨ ਵਾਲੇ ਦੀ  ਸਿਫ਼ਾਰਸ਼ ਨਾ ਲੈ ਕੇ ਆਵੇ । ਬਿਜਲੀ ਦੇ ਕੱਟਾਂ ਬਾਰੇ ਉਹਨੇ ਬੋਲਦਿਆਂ ਕਿਹਾ ਕਿ ਜਲਦੀ ਹੀ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਲਿਆਂਦਾ ਜਾਵੇਗਾ ਅਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ । ਪੱਤਰਕਾਰਾਂ ਵੱਲੋਂ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਫ਼ਤ ਕਰਦਿਆਂ ਉਨ੍ਹਾਂ  ਕਿਹਾ  ਕਈ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ਘਟਾਉਣੀਆਂ ,ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇ ਵਾਧੇ ਤੇ ਰੋਕ, ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨੰਬਰ ਜਾਰੀ ਕਰਨਾ,ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਲਈ ਵਧੀਆ ਉਪਰਾਲੇ ਕਰਨਾ  ਇਨ੍ਹਾਂ ਫ਼ੈਸਲਿਆਂ ਨਾਲ ਪੰਜਾਬ ਦੇ ਲੋਕ ਭਗਵੰਤ ਮਾਨ ਦੀ ਸ਼ਲਾਘਾ ਕਰ ਰਹੇ ਹਨ ।ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰਾਜ ਸਭਾ ਮੈਂਬਰ ਪੰਜਾਬ ਤੋਂ ਬਾਹਰੋਂ ਬਾਹਰੋਂ ਲਏ ਗਏ ਹਨ ਤਾਂ ਉਨ੍ਹਾਂ ਕਿਹਾ ਪੰਜਾਬ ਅਤੇ  ਭਾਰਤ ਦੇ ਵਾਸੀ ਇਕੋ ਦੇਸ਼ ਦੇ ਵਾਸੀ ਹਨ। ਅਸੀਂ ਆਮ ਆਦਮੀ ਪਾਰਟੀ ਵਾਲੇ ਸਾਰਿਆਂ ਨੂੰ ਭਾਰਤਵਾਸੀ ਹੀ ਸਮਝਦੇ ਹਾਂ ਅਤੇ ਅਸੀਂ ਉਨ੍ਹਾਂ ਨੂੰ ਕੋਈ ਉਹ ਓਪਰੇ ਨਹੀਂ ਸਮਝਦੇ,ਸਗੋਂ ਉਹ ਪੜ੍ਹੇ ਲਿਖੇ ਰਾਜ ਸਭਾ ਮੈਂਬਰ  ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਗੇ। ਸਾਨੂੰ ਸਾਰਿਆਂ ਨੂੰ ਉਨ੍ਹਾਂ ਤੇ ਮਾਣ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਸਾਰੀਆਂ ਉੱਚ ਪਦਵੀਆਂ ਪ੍ਰਾਪਤ ਕੀਤੀਆਂ ਹਨ ਤੇ ਅਸੀਂ ਸਾਰੇ ਭਾਰਤੀ ਹੀ ਹਾਂ । ਜਦੋਂ  ਉਨ੍ਹਾਂ ਨੂੰ ਪੁੱਛਿਆ ਕਿ ਸੈਂਟਰ ਸਰਕਾਰ ਪੰਜਾਬ ਸਰਕਾਰ ਨਾਲ ਬਿਜਲੀ ਤੇ ਕੋਲੇ ਸਬੰਧੀ ਵਿਤਕਰਾ ਕਰ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਸੈਂਟਰ ਦੇ ਵਿਤਕਰੇ ਨਾਲ ਸਾਡਾ ਕੁਝ ਨਹੀਂ ਖੋਹਣ ਵਾਲਾ,ਜਦੋਂ ਸਾਡੇ ਤੇ ਉੱਪਰ ਵਾਲਾ ਮੇਹਰਬਾਨ ਹੈ ਤਾਂ ਸੈਂਟਰ ਸਰਕਾਰ ਸਾਡਾ ਕੁਝ ਨਹੀਂ ਵਿਗਾੜ ਸਕਦੀ।ਇਸ ਮੌਕੇ ਉਨ੍ਹਾਂ ਦੇ ਨਾਲ ਹਰਮੀਤ ਸਿੰਘ ਔਲਖ, ਚੌਧਰੀ ਰਾਜਵਿੰਦਰ ਸਿੰਘ ਰਾਜਾ,ਪ੍ਰੋ ਸ਼ਾਮ ਸਿੰਘ,ਹਰਜੀਤ ਸਿੰਘ , ਸਾਬਕਾ ਐਮਸੀ ਰੱਜੂ ਗੁਪਤਾ, ਰਮਨ ਤ੍ਰਿਵੇਦੀ,ਸਾਬਕਾ ਪ੍ਰਿੰਸੀਪਲ ਰਛਪਾਲ ਸਿੰਘ,ਬੀਬੀ ਚੌਧਰੀ ਪਰਮਜੀਤ ਕੌਰ,ਮਮਤਾ ਰਾਣੀ, ਕੁਲਦੀਪ ਸਿੰਘ ਮਿੰਟੂ,ਚੌਧਰੀ ਸੁਖਰਾਜ ਸਿੰਘ, ਸਵਤੰਤਰ ‘ਬੰਟੀ,ਮਹੰਤ ਭੁਪਿੰਦਰ ਦਾਸ,ਗੁਰਮੁੱਖ ਸਿੰਘ, ਜਗਜੀਵਨ ਸਿੰਘ ਜੱਗੀ ,ਅੰਮ੍ਰਿਤਪਾਲ ਸਿੰਘ’  ਹੈਪੀ ਟਾਂਡਾ ‘ਮਾਰਸ਼ਲ ਟਾਂਡਾ ,ਮਾਸਟਰ ਧਰਮਪਾਲ ਸ਼ਰਮਾ, ਨੰਦ ਕੁਮਾਰ ਗੋਗਨਾ,ਕੇਸ਼ਵ ਸਿੰਘ ਸੈਣੀ ਆਦਿ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ ।