ਗੜ੍ਹਦੀਵਾਲਾ 14 ਅਗਸਤ (ਚੌਧਰੀ)
: ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ, ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੇ ਡੀ.ਏ.ਵੀ. ਕਲੱਸਟਰ ਲੈਵਲ ਸਪੋਰਟਸ ਟੂਰਨਾਮੈਂਟ 2026-27 ਵਿੱਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਹ ਟੂਰਨਾਮੈਂਟ ਜੁਲਾਈ 2026 ਵਿੱਚ ਡੀ.ਏ.ਵੀ. ਦੇ ਨਿਰਧਾਰਤ ਸਕੂਲ-ਲਾਲਾ ਜਗਤ ਨਾਰਾਇਣ ਡੀ.ਏ.ਵੀ. ਮਾਡਲ ਸਕੂਲ ਜਲੰਧਰ ਅਤੇ ਐਸ.ਆਰ.ਡੀ.ਏ.ਵੀ. ਸਕੂਲ-ਵਿੱਚ ਆਯੋਜਿਤ ਕੀਤੇ ਗਏ।
ਇਸ ਡੀ.ਏ.ਵੀ. ਕਲੱਸਟਰ ਲੈਵਲ ਸਪੋਰਟਸ ਟੂਰਨਾਮੈਂਟ 2026-27 ਵਿੱਚ ਸਕੂਲ ਦੇ ਸਾਰੇ ਉਮਰ ਵਰਗਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਤਾਈਕਵਾਂਡੇ ਖੇਡ ਪ੍ਰਤੀਯੋਗਤਾ ਵਿੱਚ 14 ਵਰ੍ਹੇ ਉਮਰ ਵਰਗ ਦੇ ਅਧੀਨ ਪਾਰੀਕਾ ਸ਼ਰਮਾ ਨੇ ਆਪਣੀ ਫੁਰਤੀ ਅਤੇ ਖੇਡ ਦੇ ਨਾਲ-ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰਕੇ ਰਜਤ ਪਦਕ ਹਾਸਲ ਕੀਤਾ। ਦੂਜੇ ਖੇਡ ਮੁਕਾਬਲੇ ਵਿੱਚ 17 ਉਮਰ ਵਰਗ ਦੇ ਅਧੀਨ ਦਿਲਕਸ ਸਿੰਘ ਨੇ ਵਸੂ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਪਦਕ ਜਿੱਤਿਆ ਅਤੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ। ਇਹ ਦੋਵੇਂ ਪ੍ਰਤੀਯੋਗਿਤਾਵਾਂ ਲਾਲਾ ਜਗਤ ਨਾਰਾਇਣ ਡੀ.ਏ.ਵੀ. ਮਾਡਲ ਸਕੂਲ ਜਲੰਧਰ ਵਿੱਚ 22-7-2026 ਨੂੰ ਆਯੋਜਿਤ ਕੀਤੀਆਂ ਗਈਆਂ।
ਡੀ.ਏ.ਵੀ. ਕਲੱਸਟਰ ਲੈਵਲ ਐਥਲੈਟਿਕਸ-ਮੀਟ ਦਾ ਆਯੋਜਨ ਐਸ.ਆਰ.ਡੀ.ਏ.ਵੀ. ਸਕੂਲ ਵਿੱਚ 25-7-2026 ਨੂੰ ਕੀਤਾ ਗਿਆ। ਇਸ ਖੇਡ ਪ੍ਰਤੀਯੋਗਤਾ ਵਿੱਚ ਸਬ-ਜੂਨੀਅਰ ਵਰਗ ਵਿੱਚ ਕਰਨ ਠਾਕੁਰ ਨੇ ਪਹਿਲਾ ਸਥਾਨ ਅਤੇ 100 ਮੀਟਰ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪ੍ਰਣਵ ਜੰਮਵਾਲ ਨੇ 200 ਮੀਟਰ ਅਤੇ 400 ਮੀਟਰ ਦੰਡ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ।
17 ਵਰ੍ਹੇ ਉਮਰ ਵਰਗ ਦੇ ਅਧੀਨ ਨਵਜੋਤ ਸਿੰਘ ਨੇ ਡਿਸਕਸ ਏ ਵਿੱਚ ਪਹਿਲਾ ਸਥਾਨ ਅਤੇ ਸ਼ਾਟ ਪੁੱਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਆਰਿਅਨ ਸ਼ਰਮਾ ਨੇ ਲੋਗ ਜੰਪ ਵਿੱਚ ਪਹਿਲਾ ਸਥਾਨ ਅਤੇ 100 ਮੀਟਰ ਦੌੜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਅਰੁਣ ਕੁਮਾਰ ਨੇ 400 ਮੀਟਰ ਦੌੜ ਵਿੱਚ ਦੂਜਾ ਸਥਾਨ ਅਤੇ 200 ਮੀਟਰ ਦੌੜ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਕੋਚ ਸਾਹਿਬਾਨਾਂ ਦਾ ਨਾਮ ਰੋਸ਼ਨ ਕੀਤਾ।
ਖੇਡ ਖੇਤਰ ਵਿੱਚ ਇਸ ਸ਼ਾਨਦਾਰ ਉਪਲਬਧੀ ‘ਤੇ ਸਕੂਲ ਦੇ ਚੇਅਰਮੈਨ ਅਤੇ ਡੀ.ਏ.ਵੀ. ਸੀ.ਐਮ.ਸੀ. ਨਵੀਂ ਦਿੱਲੀ ਦੇ ਮੈਂਬਰ ਅਰਵਿੰਦ ਘਈ ਜੀ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦੇ ਕੇ ਅੱਗੇ ਵੀ ਇਸੇ ਤਰ੍ਹਾਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀ ਸ਼ੇਖਰ ਮੋਦਗਿੱਲ ਜੀ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਸ੍ਰੀ ਸ਼ੇਖਰ ਮੋਦਗਿੱਲ ਜੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਕੜੀ ਮਿਹਨਤ, ਅਨੁਸ਼ਾਸਨ ਅਤੇ ਕੋਚ ਸਾਹਿਬਾਨਾਂ ਦੇ ਉਚਿਤ ਮਾਰਗਦਰਸ਼ਨ ਦਾ ਨਤੀਜਾ ਹੈ। ਬੱਚਿਆਂ ਦੀ ਇਸ ਜਿੱਤ ਦਾ ਸਿਹਰਾ ਬੱਚਿਆਂ ਦੀ ਕਠੋਰ ਮਿਹਨਤ ਦੇ ਨਾਲ-ਨਾਲ ਡੀ.ਏ.ਵੀ. ਮੈਨੇਜਮੈਂਟ ਅਤੇ ਮੈਡਮ ਮਨਪ੍ਰੀਤ ਕੌਰ, ਰਮਨਦੀਪ ਸਿੰਘ ਨੂੰ ਵੀ ਜਾਂਦਾ ਹੈ, ਜਿਨ੍ਹਾਂ ਦੇ ਉਚਿਤ ਮਾਰਗਦਰਸ਼ਨ ਨਾਲ ਹੀ ਬੱਚੇ ਇਹ ਉਪਲਬਧੀ ਪ੍ਰਾਪਤ ਕਰ प्रवे।
ਸਕੂਲ ਨੇ ਆਪਣੇ ਇਨ੍ਹਾਂ ਪ੍ਰਤਿਭਾਸ਼ਾਲੀ ਖਿਡਾਰੀਆਂ ‘ਤੇ ਮਾਣ ਕਰਦੇ ਹੋਏ, ਜਿਨ੍ਹਾਂ ਨੇ ਖੇਡ ਦੇ ਖੇਤਰ ਵਿੱਚ ਆਪਣੀ ਸਮਰੱਥਾ ਨੂੰ ਸਾਬਤ ਕਰਕੇ ਸਕੂਲ ਅਤੇ ਕੋਚ ਸਾਹਿਬਾਨਾਂ ਦਾ ਮਾਣ ਵਧਾਇਆ।








