ਗੜ੍ਹਦੀਵਾਲਾ 15 ਨਵੰਬਰ (ਚੌਧਰੀ)
40 ਸਾਲ ਤੋਂ ਵੱਧ ਉਮਰ ਵਰਗ (ਮਾਸਟਰਜ਼ ਕਲੱਬ) ਚ ਮੈਨੂਅਲ (ਪਠਾਨਕੋਟ) ਦੀ ਟੀਮ ਜੇਤੂ ਤੇ ਗੜ੍ਹਦੀਵਾਲਾ ਦੀ ਉਪਜੇਤੂ ਰਹੀ
: ਮਾਤਾ ਮਹਿਸ਼ਾਸੁਰ ਮਰਦਿਨੀ ਜੀ ਅਤੇ ਬਾਬਾ ਸ਼ਾਂਤੀਗਿਰੀ ਜੀ ਦੇ ਆਸ਼ੀਰਵਾਦ ਸਦਕਾ ਗੜ੍ਹਦੀਵਾਲਾ ਵਿਖੇ 12ਵੀਂ ਨਾਰਥ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਅਮਿੱਟ ਯਾਦਾਂ ਛੱਡਦੀ ਸੰਪੰਨ ਹੋ ਗਈ । ਇਸ ਚੈਂਪੀਅਨਸ਼ਿਪ ਦੇ ਮੁਕਾਬਲੇ 13 ਅਤੇ 14 ਨਵੰਬਰ ਨੂੰ ਕੇ.ਆਰ.ਕੇ. ਸਕੂਲ ਦੇ ਖੇਡ ਮੈਦਾਨ ਸਰਿਹਾਲਾ-ਚੋਹਕਾ ਰੋਡ ਸਥਿਤ ਵਿਖੇ ਕਰਵਾਏ ਗਏ। ਇਸ ਚੈਂਪੀਅਨਸ਼ਿਪ ਚ ਨੌਰਥ ਜ਼ੋਨ (North Zone) ਓਪਨ ਕਲੱਬ ਮੁਕਾਬਲਿਆਂ ਦਾ ਫਾਈਨਲ ਮੈਚ ਨੌਲੱਖਾ ਕਲਬ ਅਤੇ ਸਤਨਾਮ ਕਲੱਬ ਵਿਚਕਾਰ ਖੇਡਿਆ ਗਿਆ। ਜਿਸ ਵਿਚ ਨੌਲੱਖਾ ਕਲੱਬ ਦੀ ਟੀਮ ਜੇਤੂ ਰਹੀ ਅਤੇ ਸਤਨਾਮ ਕਲੱਬ ਦੀ ਟੀਮ ਉਪਜੇਤੂ ਰਹੀ। ਟੂਰਨਾਮੈਂਟ ਪ੍ਰਬੰਧਕ ਐਡਵੋਕੇਟ ਆਰ ਐਸ ਅਭੀ ਤੇ ਅਸ਼ੋਕ ਕੁਮਾਰ ਵਲੋਂ ਜੇਤੂ ਟੀਮ ਨੂੰ 55,555 ਨਕਦ ਇਨਾਮ ਤੇ ਟ੍ਰਾਫੀ ਅਤੇ ਉਪ-ਜੇਤੂ ਟੀਮ ਨੂੰ 33,333 ਰੁ ਨਕਦ ਇਨਾਮ ਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਤਰਾਂ ਅੰਡਰ-19 ਓਪਨ ਕਲੱਬ ਵਰਗ ਚ ਸਰਕਾਰੀ ਕਾਲਜ, ਲੁਧਿਆਣਾ ਜੇਤੂ ਤੇ ਤਰਨ ਤਾਰਨ ਦੀ ਟੀਮ ਉਪ ਜੇਤੂ ਰਹੀ। ਜਿਨਾਂ ਨੂੰ ਪ੍ਰਬੰਧਕਾਂ ਵਲੋਂ 15,000 ਰੁ ਤੇ ਉਪ-ਜੇਤੂ ਟੀਮ ਨੂੰ 11,000 ਰੁ ਨਕਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਪਿੰਡ ਪੱਧਰੀ ਤੇ ਕੰਧਾਲਾ ਜੱਟਾਂ ਦੀ ਟੀਮ ਜੇਤੂ ਤੇ ਗਰਨਾ ਸਾਹਿਬ ਦੀ ਟੀਮ ਉਪ ਜੇਤੂ ਰਹੀ। ਜਿਨਾਂ ਨੂੰ 15000 ਹਜਾਰ ਰੁਪਏ ਤੇ 11000 ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸੇ 40 ਸਾਲ ਤੋਂ ਵੱਧ ਉਮਰ ਵਰਗ (ਮਾਸਟਰਜ਼ ਕਲੱਬ) ਚ ਮਨਵਾਲ (ਪਠਾਨਕੋਟ) ਦੀ ਟੀਮ ਜੇਤੂ ਤੇ ਗੜ੍ਹਦੀਵਾਲਾ ਦੀ ਉਪਜੇਤੂ ਰਹੀ।ਜਿਨਾਂ ਨੂੰ ਪ੍ਰਬੰਧਕਾਂ ਵਲੋਂ 5100 ਰੁ ਤੇ 3100 ਰੁ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੌਰਾਨ ਡੀਜੇ, ਸਾਈਕਲਿੰਗ, ਕਿਡਜ਼ ਜ਼ੋਨ, ਵੱਡੀ ਸਕਰੀਨ, ਫੋਟੋਸ਼ੂਟ ਏਰੀਆ ਵਰਗੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ। ਇਸ ਮੌਕੇ ਪ੍ਰਬੰਧਕਾਂ ਵਲੋਂ ਇਸ ਚੈਂਪੀਅਨਸ਼ਿਪ ਵਿਚ ਪਹੁੰਚੀਆਂ ਮੁਖ ਸ਼ਖਸ਼ੀਅਤਾਂ ਦਾ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਖਾਸ ਕਰ ਐਨਆਰਆਈ ਅਤੇ ਇਲਾਕੇ ਦੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਖੇਡ ਸਮਾਗਮ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਗਿਆ।
ਇਸ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਬਲਜੀਤ ਯੂ.ਐਸ.ਏ., ਅਮਨ ਦਾਰਾਪੁਰ, ਦਿਨੇਸ਼ ਡੈਨਮਾਰਕ, ਡੀ.ਐਸ.ਪੀ ਰਾਜਨ ਪਾਲ, ਮਨਿੰਦਰ ਯੂ.ਐਸ.ਏ, ਐਡਵੋਕੇਟ ਵਿਨੋਦ ਮਲਹੋਤਰਾ (ਪਠਾਨਕੋਟ), ਸੰਤ ਐਸ.ਕੇ.ਰਾਣਾ ਜੀ, ਕੁਲਦੀਪ ਸੋਢੀ, ਧਰਮਿੰਦਰ ਖਿੰਦੜੀ, ਮਨਪ੍ਰੀਤ ਪੁਰੇਵਾਲ, ਬੀਰਾ ਮਿਰਜ਼ਾਪੁਰ, ਦੀਪਾ ਸਰਹਾਲਾ, ਕੈਪਟਨ ਅਮ੍ਰਿਤਪਾਲ, ਅਮੀਰ ਸਿੰਘ ਯੂ.ਐਸ.ਏ., ਵਿਜੇ ਸ਼ਰਮਾ (ਵਿਜੇ ਮੱਲ ਦਸੂਹਾ), ਪੱਤਰਕਾਰ ਲਾਲਜੀ ਚੌਧਰੀ, ਯੋਗੇਸ਼ ਗੁਪਤਾ , ਅਮਰੀਕ ਮੱਲ੍ਹੀ, ਮੋਹਿਤ ਸਿੰਘ ਮਿਨਹਾਸ, ਮੁੰਧੇਵਾਲ, ਮਨਮੋਹਣ ਸਿੰਘ,ਮਨਜੋਤ ਸਿੰਘ ਤਲਵੰਡੀ (ਮੁੱਖ ਪ੍ਰਬੰਧਕ ਬਾਬਾ ਦੀਪ ਸਿੰਘ ਸੇਵਾ), ਯੋਗੇਸ਼ ਸਪਰਾ, ਜਤਿੰਦਰ ਸਾਬੀ, ਦਿਸ਼ਾਂਤ ਬਹਿਲ (ਪ੍ਰਧਾਨ ਨਗਰ ਕੌਂਸਲ ਗੜ੍ਹਦੀਵਾਲਾ)ਐਡਵੋਕੇਟ ਹਰਪ੍ਰੀਤ ਸਿੰਘ ਹੁੰਦਲ, ਮਨਦੀਪ ਹੁੰਦਲ, ਬਲਜਿੰਦਰ ਹੁੰਦਲ, ਐਡਵੋਕੇਟ ਦਿਨੇਸ਼ ਸ਼ਰਮਾ, ਵਰੁਣ ਕੁਮਾਰ, ਜਸਜੀਤ ਸਿੰਘ ਆਸ਼ੂ,ਹਰਪ੍ਰੀਤ ਸਿੰਘ ਭਾਟੀਆਂ, ਸ਼ਮਸ਼ੇਰ ਭਾਰਦਵਾਜ (ਪ੍ਰਧਾਨ ਡੀ.ਬੀ.ਏ. ਹੁਸ਼ਿਆਰਪੁਰ), ਪੁਨੀਤ ਇੰਦਰਸਿੰਘ ਕੰਗ ਹੁਸ਼ਿਆਰਪੁਰ, ਐਡ. ਦਮਨਦੀਪ ਸਿੰਘ ਨਰਵਾਲ, ਦਲਜੀਤ ਸੇਠੀ (ਪ੍ਰਧਾਨ ਯੂਥ ਕਾਂਗਰਸ ਹੁਸ਼ਿਆਰਪੁਰ), ਯਸ਼ਪਾਲ ਸਿੰਘ (ਭਾਜਪਾ ਟਾਂਡਾ ਉੜਮਾਰ)ਪਾਲੀ ਸਹੋਤਾ, ਗੋਰਾ ਸਹੋਤਾ ਕੈਨੇਡਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਦਾ ਸਹਿਯੋਗ ਰਿਹਾ।







