ਗੜ੍ਹਦੀਵਾਲਾ (ਚੌਧਰੀ)
: ਬਾਬਾ ਸ਼ਾਂਤੀਗੀਰ ਜੀ ਸਪੋਰਟਸ ਕਲੱਬ, ਪਿੰਡ ਕੁਲੀਆਂ ਵਿਖੇ ਐੱਨ.ਆਰ.ਆਈ.ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 2-ਰੋਜ਼ਾ 11ਵਾਂ ਵਾਲੀਬਾਲ ਟੂਰਨਾਮੈਂਟ ਦੀ ਸ਼ਾਨੋ-ਸ਼ੌਕਤ ਨਾਲ ਸਮਾਪਤੀ ਹੋਈ। ਇਸ ਉਦਘਾਟਨ ‘ਆਪ’ ਦੇ ਜ਼ਿਲਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕੀਤਾ।ਇਸ ਟੂਰਨਾਮੈਂਟ ਵਿੱਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਭਾਜਪਾ ਆਗੂ ਯੋਗੇਸ਼ ਸਪਰਾ ਵਲੋਂ ਕੀਤੀ ਗਈ। ਇਸ ਮੌਕੇ ਕਲੱਬ ਵੱਲੋਂ ਕਰਵਾਏ ਗਏ ਵਾਲੀਬਾਲ ਦੇ ਉਦਘਾਟਨੀ ਮੈਚ ਵਿਚ ਪਿੰਡ ਬਾਹਲਾ ਦੀ ਟੀਮ ਨੇ ਪਿੰਡ ਕੁਲੀਆ ਦੀ ਸੀ ਟੀਮ ਨੂੰ ਹਰਾਇਆ।ਇਸ ਟੂਰਨਾਮੈਂਟ ਵਿੱਚ 6 ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿਚ ਸਤਨਾਮ ਕਲੱਬ ਹਰਿਆਣਾ ਨੇ ਬਾਬਕ ਕਲੱਬ ਨੂੰ ਹਰਾ ਕੇ ਜੇਤੂ ਰਹੀ। ਪ੍ਰਬੰਧਕਾਂ ਵਲੋਂ ਜੇਤੂ ਟੀਮ ਨੂੰ 51 ਹਜਾਰ ਰੁਪਏ ਤੇ ਟ੍ਰਾਫੀ ਸਪਾਂਸਰ ਬਿੱਲਾ ਵਿਰਦੀ, ਰਵੀ ਮੱਲੀ ਤੇ ਹਨੀ ਮੱਲੀ ਅਤੇ ਉਪ ਜੇਤੂ ਟੀਮ ਨੂੰ 31 ਹਜਾਰ ਰੁਪਏ ਤੇ ਟ੍ਰਾਫੀ ਸਪਾਂਸਰ ਸੋਨੂ ਯੂਕੇ ਪੂਰਨ ਸਿੰਘ ਪ੍ਰੈਜੀਡੈਂਟ ਬਾਬਾ ਸ਼ਾਤੀ ਗਿਰ ਕਲੱਬ, ਨਿਊ ਯੂਕੇ ਤੇ ਵੰਸ਼ ਵਲੋਂ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪਿੰਡ ਪੱਧਰ ਤੇ 16 ਟੀਮਾਂ ਨੇ ਭਾਗ ਲਿਆ। ਜਿਸ ਵਿਚ ਸੈਦਪੁਰ ਦਾਤਾ ਦੀ ਟੀਮ ਜੇਤੂ ਰਹੀ। ਜਿਸ ਨੂੰ 15 ਹਜਾਰ ਰੁਪਏ ਤੇ ਟ੍ਰਾਫੀ ਨਾਲ ਨਿਵਾਜਿਆ ਗਿਆ ਜਿਸ ਨੂੰ ਜੋਬਨਪ੍ਰੀਤ ਸਿੰਘ ਨੇ ਸਪਾਂਸਰ ਕੀਤਾ। ਉਪ ਜੇਤੂ ਰਹੀ ਬਾਬਕ ਦੀ ਟੀਮ ਨੂੰ 11ਹਜਾਰ ਰੁਪਏ ਤੇ ਟ੍ਰਾਫੀ ਦੇ ਕੇ ਨਿਵਾਜਿਆ ਗਿਆ। ਜਿਸ ਨੂੰ ਅਜੇ ਤੇ ਵਿਜੇ ਨੇ ਸਪਾਂਸਰ ਕੀਤਾ। ਇਸ ਟੂਰਨਾਮੈਂਟ ਵਿਚ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੀਆਂ 3 ਟੀਮਾ ਨੇ ਭਾਗ ਲਿਆ। ਜਿਸ ਵਿਚ ਰਾਇਆ ਦੀ ਟੀਮ ਪਹਿਲੇ, ਨੰਗਲ ਖੂੰਗਾ ਦੀ ਟੀਮ ਨੇ ਦੂਜਾ ਅਤੇ ਜਹੂਰਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਜਿਸਨੂੰ ਕ੍ਰਮਵਾਰ 3100, 2100 ਤੇ 1100 ਰੁਪਏ ਨਕਦ ਇਨਾਮ ਤੇ ਟ੍ਰਾਫੀ ਦੇ ਕੇ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ। 1100 ਰੁਪਏ ਸ਼ਮੀ ਬੱਧਨ ਯੂਰੋਪ ਤੇ ਅਤਿੰਦਰ ਬੱਧਨ ਵਲੋਂ ਸਪਾਂਸਰ ਕੀਤਾ ਗਿਆ।ਇਸ ਟੂਰਨਾਮੈਂਟ ਨੂੰ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਵਲੋਂ ਵੀ ਸਪਾਂਸਰ ਕੀਤਾ ਗਿਆ।ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਟੂਰਨਾਮੈਂਟ ਵਿਚ ਪੁੱਜੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਕਲੱਬ ਦੇ ਮੁੱਖ ਪ੍ਰਬੰਧਕ ਐਡਵੋਕੇਟ ਰਾਮ ਸਰੂਪ ਅਭੀ, ਪ੍ਰਧਾਨ ਪੂਰਨ ਸਿੰਘ, ਅਸ਼ੋਕ ਕੁਮਾਰ,ਮਨਜੋਤ ਸਿੰਘ ਤਲਵੰਡੀ, ਕੁਲਦੀਪ ਸਿੰਘ ਚੀਮਾ ਰਿਟਾਇਰਡ ਅਡੀਸ਼ਨਲ ਸੈਸ਼ਨ ਜੱਜ ਚੰਡੀਗੜ੍ਹ, ਐਡਵੋਕੇਟ ਗੁਰਨੂਰ ਚੀਮਾ,ਐਡਵੋਕੇਟ ਹਰਸਿਮਰਨ ਜੀਤ ਸਿੰਘ ਥਿਆੜਾ, ਐਡਵੋਕੇਟ ਹਰਪ੍ਰੀਤ ਸਿੰਘ ਹੁੰਦਲ, ਐਡਵੋਕੇਟ ਸ਼ੁਭਾਸ਼ ਸਰੋਚ,ਐਡਵੋਕੇਟ ਐਮ ਐਸ ਕਾਹਲੋਂ,ਐਡਵੋਕੇਟ ਰਜਨੀਸ਼ ਸੰਧਲ , ਅਤੁਲ ਸ਼ਰਮਾ, ਡਾ ਰਣਜੀਤ ਰਾਣਾ, ਡਾ ਸਵਿਤਾ ਰਾਣਾ, ਡਾ ਸੰਜੀਵ ਸ਼ਰਮਾ,ਡਾ ਸਾਗਰ,ਜੱਗਾ ਹੁਸ਼ਿਆਰਪੁਰ,ਰਿਸ਼ਵ ਗੁਪਤਾ ਮਹਾਰਾਜ ਕਰਿਆਨੇ ਵਾਲੇ, ਰਵੀ ਕੋਚ ਪੀਏਪੀ, ਸੁਰਜੀਤ ਸਿੰਘ ਕੋਚ ਬੀ ਐਸ ਐਫ,ਯੋਗੇਸ਼ ਸਪਰਾ, ਰਵੀ ਮਲਿਕ, ਸੁਰਿੰਦਰ ਸ਼ਰਮਾ ਪਠਾਨਕੋਟ, ਕੋਚ ਅਸ਼ਵਨੀ ਸ਼ਰਮਾ ਕੱਕੋਂ, ਭਾਰਤ ਭੂਸ਼ਣ ਵਾਲੀਬਾਲ ਕੋਚ ਹਰਿਆਣਾ,ਅਸ਼ਵਨੀ ਸ਼ਰਮਾ ਹੁਸ਼ਿਆਰਪੁਰ, ਬਿਅੰਤ ਸਿੰਘ ਨੰਗਲ ਖੂੰਗਾ,ਦੁਸ਼ੰਤ ਬਹਿਲ, ਸ਼ਿਵਮ ਸਹੋਤਾ, ਸਰਪੰਚ ਅੰਕੁਸ਼ ਪੰਡਿਤ, ਸਰਪੰਚ ਕੁਲਦੀਪ ਸਿੰਘ ਮਿੰਟੂ, ਹਰਪ੍ਰੀਤ ਸਹੋਤਾ, ਅਮਨ ਦਾਰਾਪੁਰ ਮਨਪ੍ਰੀਤ ਪੂਰੇਵਾਲ ਭੀਰਾ ਮਿਰਜਾਪੁਰ, ਏ ਐਸ ਆਈ ਜਸਵਿੰਦਰ ਸਿੰਘ, ਏ ਐਸ ਆਈ ਜਸਪਾਲ ਸਿੰਘ, ਏ ਐਸ ਆਈ ਅਵਤਾਰ ਸਿੰਘ, ਜਤਿੰਦਰ ਸਾਬੀ ਕਾਲਾ ਬੱਧਨ, ਰਵੀ, ਅਨੂੰ, ਹਰਦੀਪ ਸਿੰਘ, ਸੂਬੇਦਾਰ ਬਚਨ ਸਿੰਘ ਯੂ. ਕੇ., ਸ਼ਮੀ, ਬੰਟੀ, ਲੱਕੀ,ਈਲੂ, ਜੋਬਨ, ਨਵਦੀਪ ਰਤਨ ਗਿਫਟੀ, ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।








