Prime Punjab Times

Latest news
ਕਲਾਨੌਰ ਥਾਣੇ ’ਚ ਸੁੱਖੀ ਰੰਧਾਵਾ ਤੇ ਪੁਲਿਸ ਅਧਿਕਾਰੀਆਂ ਵਿਚਾਲੇ ਤਿੱਖੀ ਬਹਿਸ,ਕਾਂਗਰਸੀਆਂ ਨੇ ਕੀਤਾ ਘਿਰਾਓ *ਗੜ੍ਹਦੀਵਾਲਾ ਵਿਖੇ ਫੂਡ ਸੇਫਟੀ ਟੀਮ ਵੱਲੋਂ ਖਾਦ ਪਦਾਰਥਾਂ ਦੀ ਕੀਤੀ ਗਈ ਜਾਂਚ* ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ *भाजपा जिला अध्यक्ष संजीव सिंह मन्हास ने घोषित की जिला कार्यकारिणी, नई टीम को सौंपी संगठन को मजबूत क... KMS ਕਾਲਜ ਵਿਖੇ ਕਰਵਾਚੌਥ ਦੇ ਮੌਕੇ ’ਤੇ ਮਹਿੰਦੀ ਪ੍ਰਤੀਯੋਗਿਤਾ ਕਰਵਾਈ ਗਈ : ਪ੍ਰਿੰਸੀਪਲ ਡਾ. ਮਾਨਵ ਸੈਣੀ ਖਾਲਸਾ ਕਾਲਜ ਵਿਖੇ ਆਈ.ਈ.ਈ.ਈ ਦਿਵਸ ਅਤੇ ਨੈਸ਼ਨਲ ਇੰਟਰਨੈੱਟ ਦਿਵਸ ਨੂੰ ਸਮਰਪਿਤ ਅੰਤਰ-ਕਲਾਸ ਮੁਕਾਬਲੇ ਕਰਵਾਏ ਪਿਤਾ ਨੇ 17 ਸਾਲਾ ਧੀ ਦਾ ਤੇਜ਼+ਧਾਰ ਹਥਿ+ਆਰ ਨਾਲ ਕੀਤਾ ਕ+ਤ+ਲ ਦਿਲਕਸ਼ ਸਿੰਘ ਨੇ DAV ਰਾਸ਼ਟਰੀ ਪੱਧਰੀ ਵੁਸ਼ੂ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ  ਖ਼ਾਲਸਾ ਕਾਲਜ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਦਸੂਹਾ ਦੇ ਨੌਜਵਾਨ ਦੀ ਰੂਸ 'ਚ ਹੋਈ ਮੌ+ਤ,ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ
ADVERTISEMENT
You are currently viewing *ਗੜ੍ਹਦੀਵਾਲਾ ਵਿਖੇ ਫੂਡ ਸੇਫਟੀ ਟੀਮ ਵੱਲੋਂ ਖਾਦ ਪਦਾਰਥਾਂ ਦੀ ਕੀਤੀ ਗਈ ਜਾਂਚ*

*ਗੜ੍ਹਦੀਵਾਲਾ ਵਿਖੇ ਫੂਡ ਸੇਫਟੀ ਟੀਮ ਵੱਲੋਂ ਖਾਦ ਪਦਾਰਥਾਂ ਦੀ ਕੀਤੀ ਗਈ ਜਾਂਚ*

ਗੜ੍ਹਦੀਵਾਲਾ/ਹੁਸ਼ਿਆਰਪੁਰ, 29 ਅਕਤੂਬਰ (ਚੌਧਰੀ )

ਵੱਧ ਫੂਡ ਕਲਰ ਵਾਲੀਆਂ ਜਲੇਬੀਆਂ ਤੇ ਬਿਨਾਂ ਮਿਆਦ ਦਰਜ ਸੌਸ ਵੀ ਕਰਵਾਈ ਨਸ਼ਟ

: ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਗੜ੍ਹਦੀਵਾਲਾ ਅਤੇ ਮੁਕੇਰੀਆਂ ਵਿਖੇ ਖਾਧ ਪਦਾਰਥਾਂ ਦੀ ਜਾਂਚ ਕੀਤੀ ਗਈ।

ਗੜ੍ਹਦੀਵਾਲਾ ਵਿਖੇ ਸੜਕ ਕਿਨਾਰੇ ਜਲੇਬੀਆਂ ਵੇਚ ਰਹੇ ਵਿਕਰੇਤਾ ਦੀ ਚੈਕਿੰਗ ਦੌਰਾਨ ਜਲੇਬੀਆਂ ਵਿੱਚ ਫੂਡ ਕਲਰ ਦੀ ਵੱਧ ਮਾਤਰਾ ਪਾਏ ਜਾਣ ’ਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਟੀਮ ਨੇ ਵਿਕਰੇਤਾ ਨੂੰ ਮਿਠਾਈਆਂ ਧੂੜ, ਮੱਖੀਆਂ ਅਤੇ ਗੰਦਗੀ ਤੋਂ ਬਚਾਉਣ ਲਈ ਢੱਕ ਕੇ ਰੱਖਣ ਦੀਆਂ ਹਦਾਇਤਾਂ ਦਿੱਤੀਆਂ।

ਇਸੇ ਤਰ੍ਹਾਂ ਮੁਕੇਰੀਆਂ ਦੇ ਪਠਾਨਕੋਟ ਰੋਡ ’ਤੇ ਸਥਿਤ ਇੱਕ ਢਾਬੇ ਦੀ ਜਾਂਚ ਦੌਰਾਨ ਖਾਧ ਪਦਾਰਥਾਂ ਦੇ ਦੋ ਸੈਂਪਲ ਲਏ ਗਏ ਅਤੇ ਮਿਆਦ ਪੁੱਗਣ ਦੀ ਤਾਰੀਖ ਦਰਜ ਨਾ ਹੋਣ ਕਾਰਨ ਸੌਸ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।

ਇਹ ਕਾਰਵਾਈ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਕੀਤੀ ਗਈ। ਫੂਡ ਸੇਫਟੀ ਅਫ਼ਸਰ ਮੁਨੀਸ਼ ਸੋਢੀ ਅਤੇ ਟੀਮ ਨੇ ਵਿਕਰੇਤਾਵਾਂ ਨੂੰ ਸਫ਼ਾਈ ਅਤੇ ਖਾਧ ਪਦਾਰਥਾਂ ਦੀ ਸਹੀ ਲੇਬਲਿੰਗ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ।

ਸਿਹਤ ਵਿਭਾਗ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਜਾਂਚ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।