Prime Punjab Times

Latest news
ਵਿਵੇਕ ਗੁਪਤਾ ਪੰਜਾਬ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਐਂਡ ਟੈਕਸੇਸ਼ਨ) ਹਲਕਾ ਉੜਮੁੜ ਦੇ ਮੈਂਬਰ ਨਿਯੁਕਤ BBMB ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ ਤੇਜ਼ ਹਨੇਰੀ ਕਾਰਨ ਚਲਦੀ ਕਾਰ ਤੇ ਡਿੱਗਿਆ ਸਫੇਦੇ ਦਾ ਟਹਿਣਾ, ਵੱਡਾ ਹਾਦਸਾ.... ਭੁਪਿੰਦਰ ਸਿੰਘ ਬਾਜਵਾ ਬਣੇ ਜਾਣੋ ਕਿਸ ਸ਼ਹਿਰ 'ਚ ਨਗਰ ਨਿਗਮ ਦੇ ਨਵੇਂ ਮੇਅਰ ਹੁਸ਼ਿਆਰਪੁਰ 'ਚ ਖੋਲਿਆ ਗਿਆ 'ਆਧਾਰ ਸੇਵਾ ਕੇਂਦਰ' ਬੀ.ਕਾੱਮ ਦੇ ਮੋਹਿਤ ਕੁਮਾਰ ਨੂੰ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਚੁਣਿਆ ਗਿਆ- ਪ੍ਰਿੰਸੀਪਲ ਡਾ. ਮਾਨਵ ... ਸੋਸਾਇਟੀ ਵਲੋਂ 122 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਡਾਕਟਰਾਂ ਨੇ SSP ਡਾ. ਮਹਿਤਾਬ ਸਿੰਘ ਨਾਲ ਕੀਤੀ ਮੁਲਾਕਾਤ, ਹਸਪਤਾਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਕੀਤੀ ਮੰਗ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਵਿਖੇ ਫੌਜ ‘ਚ ਅਫ਼ਸਰ ਬਣਨ ਦੀ ਕੋਚਿੰਗ ਦਾ ਪਹਿਲਾ ਬੈਚ ਜ... ​ਸੰਕਟ ਵਿੱਚ ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਅਤੇ ਅਸਤਿਤਵ ਲਈ ਸਰਕਾਰੀ ਸਕੂਲਾਂ ਵਿੱਚ ਪੂਰਨ ਵਿਲੈ ...
ADVERTISEMENT
You are currently viewing ਖ਼ਾਲਸਾ ਕਾਲਜ,ਗੜ੍ਹਦੀਵਾਲਾ ਵਿਖੇ ‘ਵਿਸ਼ਵ ਕੋੜ੍ਹ ਦਿਵਸ’ ਮਨਾਇਆ ਗਿਆ

ਖ਼ਾਲਸਾ ਕਾਲਜ,ਗੜ੍ਹਦੀਵਾਲਾ ਵਿਖੇ ‘ਵਿਸ਼ਵ ਕੋੜ੍ਹ ਦਿਵਸ’ ਮਨਾਇਆ ਗਿਆ

ਗੜ੍ਹਦੀਵਾਲਾ 30 ਜਨਵਰੀ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ‘ਰੈੱਡ ਰਿਬਨ ਕਲੱਬ’ ਦੇ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਅਤੇ ਮੈਡਮ ਨੇਹਾ ਵੱਲੋਂ ‘ਵਿਸ਼ਵ ਕੋੜ੍ਹ ਦਿਵਸ’ ਮਨਾਇਆ ਗਿਆ। ਇਹ ਦਿਵਸ ਹਰ ਸਾਲ 30 ਜਨਵਰੀ ਨੂੰ ਇਸ ਬਿਮਾਰੀ ਬਾਰੇ ਲੋਕਾਂ ਵਿੱਚ ਭਰਮ ਭੁਲੇਖੇ ਦੂਰ ਕਰਨ ਲਈ ਮਨਾਇਆ ਜਾਂਦਾ ਹੈ। ‘ਵਿਸ਼ਵ ਕੋੜ੍ਹ ਦਿਵਸ’ ਮਨਾਉਣਾ ਮਹਾਤਮਾ ਗਾਂਧੀ ਦੀ ਬਰਸੀ ‘ਤੇ 1954 ਵਿੱਚ ਸ਼ੁਰੂ ਹੋਇਆ ਸੀ। ਵਿਸ਼ਵ ਕੁਸ਼ਟ ਰੋਗ ਦਿਵਸ ਮਨਾਉਣ ਦਾ ਮੁੱਖ ਮੰਤਵ ਪੀੜਤ ਵਿਅਕਤੀ ਦੇ ਸਹੀ ਇਲਾਜ ਦੇ ਨਾਲ-ਨਾਲ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਕੋੜ੍ਹ ਨਾ ਤਾਂ ਛੂਤ ਨਾਲ ਫੈਲਦਾ ਹੈ ਅਤੇ ਨਾ ਹੀ ਇਹ ਖ਼ਾਨਦਾਨੀ ਹੈ । ਕੁਸ਼ਟ ਰੋਗ ਬਾਰੇ ਲੋਕਾਂ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ, ਜਿਨ੍ਹਾਂ ਨੂੰ ਦੂਰ ਕਰਨਾ ਵਿਸ਼ਵ ਕੁਸ਼ਟ ਰੋਗ ਦਿਵਸ ਮਨਾਉਣ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਕਾਲਜ ਦੇ ਮੈਡਮ ਗੁਰਪ੍ਰੀਤ ਕੌਰ ਨੇ ਆਸ਼ਰਮ, ਹੁਸ਼ਿਆਰਪੁਰ ਵਿੱਚ ਜਾ ਕੇ ਕੁਸ਼ਟ ਰੋਗੀਆ ਨੂੰ ਫਸਟ ਏਡ ਕਿੱਟਾਂ ਦਾਨ ਕੀਤੀਆਂ।

 

error: copy content is like crime its probhihated