Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਬਾਈਕ ਸ਼ੋਅਰੂਮ ‘ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌ+ਤ ਦਾ ਮਾਮਲਾ……..

ਬਾਈਕ ਸ਼ੋਅਰੂਮ ‘ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌ+ਤ ਦਾ ਮਾਮਲਾ……..

ਦਸੂਹਾ 30 ਜਨਵਰੀ (PPT NEWS) 

: ਬੀਤੀ ਸ਼ਾਮ ਬਾਈਕ ਸ਼ੋਅਰੂਮ ਚ ਨੌਜਵਾਨ ਨੂੰ ਗੋਲੀ ਲੱਗਣ ਨਾਲ ਮੌ+ਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਓਡਰਾ ਵਜੋਂ ਹੋਈ ਸੀ। ਘਟਨਾ ਤੋਂ ਬਾਅਦ ਦਸੂਹਾ ਪੁਲਿਸ ਜਾਂਚ ਵਿੱਚ ਜੁੱਟ ਗਈ ਸੀ।

ਇਸ ਸਬੰਧੀ ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਜ਼ ਸਿੰਘ (58) ਪੁੱਤਰ ਕਰਮ ਚੰਦ ਵਾਸੀ ਓਡਰਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ  ਨੇ ਕਿਹਾ ਕਿ ਮੈਂ ਉਕਤ ਪਤਾ ਦਾ ਰਹਿਣ ਵਾਲਾ ਹਾਂ ਅਤੇ ਆਰਮੀ ਵਿਚੋਂ ਰਿਟਾਇਰਡ ਹੋ ਕੇ ਇਸ ਸਮੇਂ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਨੌਕਰੀ ਕਰਦਾ ਹਾਂ। ਮੇਰਾ ਭਤੀਜੇ ਗੁਰਪ੍ਰੀਤ ਸਿੰਘ (19)ਪੁੱਤਰ ਜੋਗਿੰਦਰ ਸਿੰਘ ਵਾਸੀ ਓਡਰਾ ਜੋ ਕਿ ਬਜਾਜ ਮੋਟਰਸਾਈਕਲ ਏਜੰਸੀ ਦਸੂਹਾ ਵਿਖੇ ਬਤੌਰ ਮਕੈਨਿਕ ਦਾ ਕੰਮ ਪਿਛਲੇ ਤਿੰਨ ਸਾਲਾ ਤੋ ਕਰਦਾ ਸੀ । ਜੋ ਕਿ ਘਰ ਨੂੰ ਪੈਦਲ ਆਉਂਦਾ ਜਾਂਦਾ ਸੀ।29 ਜਨਵਰੀ ਵਕਤ ਕਰੀਬ 5:30 ਪੀ. ਐਮ ਦਾ ਹੋਵੇਗਾ ਕਿ ਮੈਂ ਸ਼ਹਿਰ ਦਸੂਹਾ ਤੋਂ ਪਿੰਡ ਓਡਰਾ ਨੂੰ ਆਪਣੀ ਸਕੂਟਰੀ ਤੇ ਜਾ ਰਿਹਾ ਸੀ ਤਾਂ ਮੈਂ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਨੂੰ ਪਿੰਡ ਨੂੰ ਲੈ ਜਾਣ ਲਈ ਏਜੰਸੀ ਵਿਚ ਪੁਜਾ, ਜਿਥੇ ਮੇਰਾ ਭਤੀਜਾ ਆਪਣੇ ਕੱਪੜੇ ਬਦਲ ਰਿਹਾ ਸੀ। ਜਦੋਂ ਉਹ ਕੱਪੜੇ ਬਦਲ ਕੇ ਹੱਟਿਆ ਤਾਂ ਉਸਦਾ ਮਾਲਕ ਪ੍ਰਭਸਿਮਰਨ ਸਿੰਘ ਪੁੱਤਰ ਅਪਿੰਦਰ ਸਿੰਘ ਵਾਸੀ ਵਾਰਡ ਨੰਬਰ 07 ਜੀ.ਟੀ. ਰੋਡ ਦਸੂਹਾ ਥਾਣਾ ਦਸੂਹਾ ਉਸਨੂੰ ਕਹਿਣ ਲੱਗਾ ਹੈ ਕਿ ਅਜੇ ਮੋਟਰਸਾਈਕਲਾਂ ਦਾ ਕੰਮ ਰਹਿੰਦਾ ਹੈ, ਉਹਨਾਂ ਦਾ ਕੰਮ ਕਰਕੇ ਜਾਹ ਤੇ ਮੇਰੇ ਭਤੀਜੇ ਵੱਲੋ ਨਾਹ ਕਰਨ ਤੇ ਪ੍ਰਭਸਿਮਰਨ ਸਿੰਘ ਉਕਤ ਉਸ ਨਾਲ ਮਜਾਹਮੱਤ ਕਰਨ ਲੱਗ ਪਿਆ ਅਤੇ ਇਸੇ ਦੌਰਾਨ ਦੋਹਾਂ ਦਾ ਆਪਸ ਵਿਚ ਕਲੇਸ਼ ਵੱਧ ਗਿਆ ਤਾਂ ਉਸਦੇ ਮਾਲਕ ਪ੍ਰਭਸਿਮਰਨ ਸਿੰਘ ਨੇ ਤਹਿਸ਼ ਵਿਚ ਆ ਕੇ ਆਪਣੀ ਡੱਬ ਵਿਚੋਂ ਆਪਣਾ ਲਾਈਸੈਂਸੀ ਪਿਸਟਲ ਕੱਢਕੇ ਮੇਰੇ ਭਤੀਜੇ ਗੁਰਪ੍ਰੀਤ ਸਿੰਘ ਤੇ ਤਾਣ ਦਿੱਤਾ ਤੇ ਮੇਰੇ ਦੇਖਦੇ-ਦੇਖਦੇ ਗੋਲੀ ਚਲਾ ਦਿਤੀ ਜੋ ਮੇਰੇ ਭਤੀਜੇ ਦੀ ਛਾਤੀ ਵਿਚ ਖੱਬੇ ਪਾਸੇ ਲੱਗੀ। ਜੋ ਮੇਰਾ ਭਤੀਜਾ ਗੁਰਪ੍ਰੀਤ ਸਿੰਘ ਥੱਲੇ ਡਿੱਗ ਪਿਆ। ਮੈਂ ਮਾਰ ਦਿਤਾ ਮਾਰ ਦਾ ਰੌਲਾ ਪਾਇਆ ਤਾਂ ਉਕਤ ਜਾਰਵਾਨ ਆਪਣੇ ਪਿਸਟਲ ਸਮੇਤ ਮੌਕਾ ਤੋਂ ਭੱਜ ਗਿਆ। ਮੈਂ ਸਵਾਰੀ ਦਾ ਪ੍ਰਬੰਧ ਕਰਕੇ ਆਪਣੇ ਭਤੀਜੇ ਨੂੰ ਸਿਵਲ ਹਸਪਤਾਲ ਦਸੂਹਾ ਲੈ ਕੇ ਗਿਆ ਜਿਥੇ ਡਾਕਟਰਾਂ ਨੇ ਮੇਰੇ ਭਤੀਜੇ ਗੁਰਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਵਜਾ ਰੰਜਿਸ਼ ਇਹ ਹੈ ਕਿ ਮੇਰਾ ਭਤੀਜਾ ਗੁਰਪ੍ਰੀਤ ਸਿੰਘ ਮੇਰੇ ਨਾਲ ਘਰ ਨੂੰ ਜਾਣਾ ਚਾਹੁੰਦਾ ਸੀ ਪਰ ਪ੍ਰਭਸਿਮਰਨ ਸਿੰਘ ਉਸ ਪਾਸੇ ਹੋਰ ਜਬਰਦਸਤੀ ਕੰਮ ਕਰਾਉਣਾ ਚਾਹੁੰਦਾ ਸੀ, ਇਸੇ ਵਜਾ ਕਰਕੇ ਉਸਨੇ ਮੇਰੇ ਭਤੀਜੇ ਦੇ ਗੋਲੀ ਮਾਰਕੇ ਮਾਰਿਆ ਹੈ। ਦਸੂਹਾ ਪੁਲਿਸ ਨੇ ਦੋਸ਼ੀ ਪ੍ਰਭਸਿਮਰਨ ਸਿੰਘ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਧਾਰਾ 302 ਭ/ਦ 27-54-59-A  Act ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੌਜਵਾਨ ਗੁਰਪ੍ਰੀਤ ਸਿੰਘ ਦਾ ਪਰਿਵਾਰ ਨੇ ਕੀਤਾ ਅੰਤਿਮ ਸੰਸਕਾਰ 

ਦੂਜੇ ਪਾਸੇ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦਾ ਪੋਸਟਮਾਰਟਮ ਕਰਵਾਉਣ ਤੋਂ ਦਸੂਹਾ ਪੁਲਿਸ ਵਲੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।ਪਰਿਵਾਰ ਮੈਂਬਰਾਂ ਵਲੋਂ  ਪੂਰੇ ਰੀਤੀ ਰਿਵਾਜਾਂ ਨਾਲ ਗੁਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਓਡਰਾ ਵਿਖੇ ਕਰ ਦਿੱਤਾ ਗਿਆ।ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਇਸ ਮੌਕੇ ਧਾਰਮਿਕ ਤੇ ਰਾਜਨੀਤਕ ਸ਼ਖਸੀਅਤ ਨੇ ਮ੍ਰਿਤਕ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਓਡਰੇ ਵਾਲੇ, ਹਲਕਾ ਵਿਧਾਇਕ ਦਸੂਹਾ ਦੇ ਪਿਤਾ ਜਗਮੋਹਨ ਸਿੰਘ ਬੱਬੂ ਘੁੰਮਣ, ਸਾਬਕਾ ਐਮ ਐਲ ਏ ਅਰੂਣ ਮਿੱਕੀ ਡੋਗਰਾ, ਸਾਬਕਾ ਪ੍ਰਧਾਨ ਬਲਵਿੰਦਰ ਬਿੱਟੂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਰਿਸ਼ਤੇਦਾਰ ਹਾਜਰ ਸਨ।