Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਸਿੱਖ ਵੈਲਫੇਅਰ ਸੋਸਾਇਟੀ ਲੰਡਨ ਵੱਲੋਂ ਅੱਖਾਂ ਦਾ ਫਰੀ ਚੈਕਅੱਪ ਕੈਂਪ ਆਯੋਜਿਤ, 570 ਮਰੀਜ਼ਾਂ ਨੇ ਲਿਆ ਲਾਹਾ

ਸਿੱਖ ਵੈਲਫੇਅਰ ਸੋਸਾਇਟੀ ਲੰਡਨ ਵੱਲੋਂ ਅੱਖਾਂ ਦਾ ਫਰੀ ਚੈਕਅੱਪ ਕੈਂਪ ਆਯੋਜਿਤ, 570 ਮਰੀਜ਼ਾਂ ਨੇ ਲਿਆ ਲਾਹਾ

ਗੜ੍ਹਦੀਵਾਲਾ 11 ਮਾਰਚ (ਚੌਧਰੀ) 

: ਸਿੱਖ ਵੈਲਫੇਅਰ ਸੋਸਾਇਟੀ ਲੰਡਨ (Uk)ਵੱਲੋਂ ਸ਼ਿਵਾਲਕ ਹਿਲ ਪਬਲਿਕ ਸਕੂਲ ਹਾਈ ਸਕੂਲ ਰਘਵਾਲ ਵਿਖੇ ਅੱਖਾਂ ਦਾ ਫਰੀ ਚੌਥਾ ਚੈਕਅੱਪ ਕੈਂਪ ਲਗਾਇਆ ਗਿਆ। ਇਸ ਵਿੱਚ ਕੰਢੀ ਇਲਾਕੇ ਦੇ ਦੂਰ ਦੂਰ ਤੋਂ ਬਜ਼ੁਰਗਾਂ, ਮਾਤਾਵਾਂ, ਭੈਣਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਤੇ ਕੈਂਪ ਦਾ ਲਾਭ ਲਿਆ। ਅੱਜ ਦੇ ਇਸ ਕੈਂਪ ਵਿੱਚ 570 ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਲਿਆ। ਜਿਨਾਂ ਵਿੱਚੋਂ 86 ਮਰੀਜ਼ ਆਪਰੇਸ਼ਨ ਲਈ ਜਲੰਧਰ ਜਾ ਚੁੱਕੇ ਹਨ ਅਤੇ 20 ਮਰੀਜ਼ ਦੁਬਾਰਾ ਡਾਕਟਰਾਂ ਤੋ ਟਾਈਮ ਲੈ ਕੇ ਜਲੰਧਰ ਆਪਰੇਸ਼ਨ ਲਈ ਜਾਣਗੇ ।

ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਸਿੱਖ ਵੈਲਫੇਅਰ ਸੁਸਾਇਟੀ ਲੰਡਨ ਦੇ ਅਹੁਦੇਦਾਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀਆਂ ਦਾ ਕਦੇ ਵੀ ਪੰਜਾਬ ਦੀ ਮਿੱਟੀ ਨਾਲ ਮੋਹ ਤੋਂ ਵੱਖ ਨਹੀਂ ਹੋ ਸਕਦੈ, ਸਾਡੀ ਮਿੱਟੀ ਦਾ ਮੋਹ ਹੀ ਸਾਨੂੰ ਇੰਗਲੈਂਡ ਤੋਂ ਪੰਜਾਬ ਵਿੱਚ ਖਿੱਚ ਲਿਆਉਂਦਾ ਹੈ। ਅਸੀਂ ਦੁਆ ਕਰਦੇ ਹਾਂ ਕਿ ਸਾਡੇ ਲੋਕ ਸੁਖੀ ਵਸਣ!ਨੋਜਵਾਨ ਬੇਹਤਰ ਸਿੱਖਿਆ ਲੈ ਕੇ ਆਪਣੇ ਆਪ ਨੂੰ ਸਹੀ ਐਡਜਸਟ ਕਰਨ ,ਇੰਗਲੈਂਡ ਪੜੇ ਲਿਖੇ ਸਿੱਖਿਅਤ ਨੌਜਵਾਨਾਂ ਦੀ ਬੇਹਤਰੀ ਲਈ ਹਰ ਤਰ੍ਹਾਂ ਆਸਬੰਧ ਹੈ। ਉਹਨਾਂ ਕਿਹਾ ਸਿੱਖ ਵੈਲਫੇਅਰ ਸੋਸਾਇਟੀ ਲੰਡਨ ਦੇ ਸਾਡੇ 25 ਮੈਂਬਰਾਂ ਦੀ ਸੰਸਥਾ ਹੈ ।ਅਸੀਂ ਹਰ ਸਾਲ ਪਰਿਵਾਰਾਂ ਸਮੇਤ ਇੱਥੇ ਪੰਜਾਬ ਵਿੱਚ ਆ ਕੇ ਫਰੀ ਕੈਂਂਪ ਲਗਾਉਂਦੇ ਹਾਂ। ਉਹਨਾਂ ਕਿਹਾ ਸਾਨੂੰ ਬੜਾ ਚੰਗਾ ਲੱਗਦਾ ਹੈ ਜਦੋਂ ਸਾਡੀ ਸੰਸਥਾ ਵੱਲੋਂ ਫਰੀ ਕੈਂਪਾਂ ਚ ਸੇਵਾ ਨਿਭਾ ਕੇ ਸਾਡੇ ਪੰਜਾਬੀ ਬਿਹਤਰ ਸਹੂਲਤਾਂ ਮਾਨਣ ਤੇ ਲੰਮੀ ਲੰਮੀ ਉਮਰ ਜਿਉਣ। ਇਸ ਕੈਂਪ ਵਿੱਚ ਚੀਫ ਔਰਗਨਾਈਜ਼ਰ ਦੀ ਭੂਮਿਕਾ ਨਿਮਰਤਾਜੀਤ ਕੌਰ ਤੇ ਸੁਖਜੀਤ ਸਿੰਘ ਸੰਧੂ, ਸੁਖਬੀਰ ਸਿੰਘ, ਬਬਲੂ ਸਰਪੰਚ ਕਟੌਹਰ ਅਤੇ ਦੀਪ ਸਿੰਘ ਨੇ ਨਿਭਾਈ। ਇਸ ਮੌਕੇ ਸਿੱਖ ਵੈਲਫੇਅਰ ਸੁਸਾਇਟੀ ਲੰਡਨ ਦੇ ਸਤਨਾਮ ਸਿੰਘ ਸੰਧੂ, ਬੂਟਾ ਸਿੰਘ ਨਿਜਰ, ਹਰਜਿੰਦਰ ਸਿੰਘ ਜੌਹਲ ,ਬਲਵੀਰ ਸਿੰਘ ਸਾਬੀ ,ਗੁਰਪਾਲ ਸਿੰਘ ਉੱਪਲ, ਮਨਦੀਪ ਸਿੰਘ ਬਿਨਿੰਗ ਹਾਜ਼ਰ ਸਨ ।ਅਕਾਲ ਆਈ ਹਸਪਤਾਲ ਜਲੰਧਰ ਦੀ ਟੀਮ ਵੱਲੋਂ ਡਾਕਟਰ ਬਲਵੀਰ ਸਿੰਘ ਭੋਰਾ ਦੀ ਅਗਵਾਾਈ ਹੇਠ ਕੈਂਪ ਵਿੱਚ ਸੇਵਾਵਾਂ ਦਿੱਤੀਆਂ।

ਫੋਟੋ : ਅੱਖਾਂ ਦੇ ਚੈਕਅੱਪ ਸਬੰਧੀ ਕੈਂਪ ਦੀਆਂ ਵੱਖ-ਵੱਖ ਝਲਕੀਆਂ।