ਗੜ੍ਹਦੀਵਾਲਾ 15 ਜਨਵਰੀ ( ਚੌਧਰੀ ) : ਵਿਭਾਗੀ ਹਿਦਾਇਤਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿਖੇ ਕਰੋਨਾ ਦਾ ਟੀਕਾਕਰਨ ਕੈੰਪ ਲਗਾਇਆ ਗਿਆ।ਜਿਸ ਵਿੱਚ ਊਚੇਚੇ ਤੌਰ ਤੇ 15 ਸਾਲ ਤੋਂ 18 ਸਾਲ ਦੇ ਸਕੂਲੀ ਵਿਦਿਆਰਥੀਆਂ ਦਾ ਟੀਕਾਕਰਨ ਕੀਤਾ ਗਿਆ । ਜਿਸ ਵਿੱਚ ਡਾ. ਰਾਕੇਸ਼ ਕੁਮਾਰ ਜੀ ਦੀ ਟੀਮ ਵਲੋਂ ਵਿਦਿਆਰਥੀਆਂ ਅਤੇ ਲੋਕਾਂ ਨੂੰ ਕਰੋਨਾ ਮਹਾਮਾਰੀ ਤੋ ਬਚਾਅ ਦੇ ਟੀਕੇ ਲਗਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਮਨਹਾਸ ਨੇ ਕਿਹਾ ਕਿ ਅੱਜ ਕੁਲ 200 ਦੇ ਕਰੀਬ ਵਿਦਿਆਰਥੀਆਂ ਅਤੇ ਲੋਕਾਂ ਨੂੰ ਕਰੋਨਾ ਮਹਾਮਾਰੀ ਤੋ ਬਚਾਉ ਲਈ ਟੀਕੇ ਲਗਾਏ ਗਏ। ਇਸ ਮੌਕੇ ਤੇ ਸਕੂਲ ਸਟਾਫ਼ ਤੋ ਇਲਾਵਾ ਹਰਪਿੰਦਰ ਸਿੰਘ, ਅਵਨੀਤ ਕੌਰ, ਜਸਵਿੰਦਰ ਕੌਰ,ਪਰਵੀਨ ਕੁਮਾਰੀ, ਸੂਜਾਤਾ ਕੁਮਾਰੀ ਅਤੇ ਕਮਲਜੀਤ ਕੌਰ ਹਾਜ਼ਿਰ ਸਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿਖੇ ਕੋਵਿਡ-19 ਟੀਕਾਕਰਨ ਕੈੰਪ ਲਗਾਇਆ
- Post published:January 15, 2022







