ਦਸੂਹਾ 14 ਜਨਵਰੀ (ਚੌਧਰੀ)
ਮੈਰਿਜ ਸਰਟੀਫਿਕੇਟ ਅਤੇ ਜਾਲੀ ਰਸੀਦਾਂ ਕੱਟ ਕੇ ਪੈਸੇ ਦਾ ਕੀਤਾ ਗਵਨ
: ਗੁਰਦੁਆਰਾ ਸਿੰਘ ਸਭਾ ਰਜਿ. ਦਸੂਹਾ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਗਿਆ ਕਿ ਸੁਰਿੰਦਰ ਕੌਰ ਕਾਲੜਾ ਦੀ ਗ੍ਰਿਫਤਾਰੀ ਗੁਰਦੁਆਰਾ ਸਾਹਿਬ ਦੇ ਆਣ ਅਧਿਕਾਰਿਤ ਸਰਟੀਫਿਕੇਟ ਅਤੇ ਜਾਲੀ ਰਸੀਦਾਂ ਕੱਟ ਕੇ ਪੈਸੇ ਗਵਨ ਦਾ ਦੋਸ਼ ਹੈ। ਕੁਝ ਲੋਕਾਂ ਦੁਆਰਾ ਇੱਕ ਅਖੌਤੀ ਕਿਸਾਨ ਕਮੇਟੀ ਦੇ ਬੈਨਰ ਹੇਠ ਥਾਣਾ ਦਸੂਹਾ ਦੇ ਬਾਹਰ ਧਰਨਾ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਬੀਬੀ ਸੁਰਿੰਦਰ ਕੌਰ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਜੋ ਕਿ 60 ਤੋਂ 65 ਸਾਲ ਦੇ ਕਰੀਬ ਹੈ। ਉਨ੍ਹਾਂ ਕਿਹਾ ਇਸ ਮਸਲੇ ਨੂੰ ਜਾਣਬੁੱਝ ਕੇ ਕਿਸਾਨੀ ਅਤੇ ਸਿਆਸੀ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਮਸਲੇ ਸਬੰਧੀ ਬੀਬੀ ਸੁਰਿੰਦਰ ਕੌਰ ਕਾਲੜਾ ਦੀ ਧਿਰ ਮਾਨਯੋਗ ਐਸ.ਡੀ.ਐਮ ਕੋਰਟ ਅਤੇ ਮਾਣਯੋਗ ਸਿਵਲ ਕੋਰਟ ਵਿੱਚੋਂ ਕੇਸ ਹਾਰ ਚੁੱਕੇ ਹਨ ਅਤੇ ਮਿਤੀ 9 ਜਨਵਰੀ 2024 ਨੂੰ ਮਾਣਯੋਗ ਹਾਈਕੋਰਟ ਵੱਲੋਂ ਵੀ ਇਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਉਹਨਾਂ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਪ੍ਰਸ਼ਾਸਨ ਵੱਲੋਂ ਬਾਕੀ ਦੋਸ਼ੀ ਗ੍ਰਫਤਾਰ ਨਾ ਕੀਤੇ ਗਏ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 18 ਜਨਵਰੀ ਨੂੰ ਦਸੂਹਾ ਦੀ ਨਰੋਲ ਸੰਗਤ, ਦਸੂਹੇ ਦੇ ਅਸਲੀ ਕਿਸਾਨ ਅਤੇ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਟਰੱਕ ਯੂਨੀਅਨ ਦੇ ਕੋਲ ਵੱਡਾ ਰੋਸ ਪ੍ਰਦਰਸ਼ਨ ਅਤੇ ਪੁਤਲਾ ਫੂਕ ਮੁਜ਼ਾਰਾ ਕੀਤਾ ਜਾਵੇਗਾ।ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਮੀਤ ਪ੍ਰਧਾਨ ਜੋਗਿੰਦਰ ਸਿੰਘ, ਜਗਮੋਹਨ ਸਿੰਘ, ਸੈਕਟਰੀ ਕਮਲਪ੍ਰੀਤ ਸਿੰਘ, ਸੈਕਟਰੀ ਤਰਸੇਮ ਸਿੰਘ ਖਾਲਸਾ, ਮੀਤ ਸਕੱਤਰ ਤਰਨਜੀਤ ਸਿੰਘ , ਪ੍ਰਭਜੋਤ ਸਿੰਘ, ਤਜਿੰਦਰ ਸਿੰਘ ਬੰਟੀ, ਅਰਵਿੰਦਰ ਪਾਲ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ ਦਸੂਹਾ, ਦਵਿੰਦਰ ਪਾਲ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਗੁਰ ਸ਼ਾਮ ਸਿੰਘ ਤੋਂ ਇਲਾਵਾ ਆਦਿ ਹਾਜ਼ਰ ਸਨ।