Prime Punjab Times

Latest news
“ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ*
ADVERTISEMENT
You are currently viewing ਪਿੰਡ ਖਾਟੀ ਵਿਖੇ 47ਵਾਂ ਬਾਬਾ ਪਰਸ਼ੂ ਰਾਮ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਪਿੰਡ ਖਾਟੀ ਵਿਖੇ 47ਵਾਂ ਬਾਬਾ ਪਰਸ਼ੂ ਰਾਮ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਫਗਵਾੜਾ ( ਲਾਲੀ ਦਾਦਰ )

* ਓਪਨ ਵਰਗ ਦੇ ਫਾਈਨਲ ‘ਚ ਮੇਜਬਾਨ ਖਾਟੀ ਨੇ ਬਘਾਣਾ ਨੂੰ ਹਰਾਇਆ

4 ਮਾਰਚ : ਬਾਬਾ ਪਰਸ਼ੂਰਾਮ ਸਪੋਰਟਸ ਕਲੱਬ (ਰਜਿ.) ਪਿੰਡ ਖਾਟੀ ਵਲੋਂ ਗ੍ਰਾਮ ਪੰਚਾਇਤ ਖਾਟੀ ਅਤੇ ਐਨ.ਆਰ.ਆਈ. ਵੀਰਾਂ ਸਮੇਤ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਮੇਟੀ ਪ੍ਰਧਾਨ ਨਿਰਮਲ ਦਾਸ ਦੀ ਅਗਵਾਈ ਹੇਠ ਕਰਵਾਇਆ 47ਵਾਂ ਸਲਾਨਾ ਬਾਬਾ ਪਰਸ਼ੂ ਰਾਮ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਓਪਨ ਵਰਗ ਫਾਈਨਲ ਮੁਕਾਬਲੇ ਵਿਚ ਮੇਜਬਾਨ ਬਾਬਾ ਪਰਸ਼ੂਰਾਮ ਸਪੋਰਟਸ ਕਲੱਬ ਖਾਟੀ ਦੀ ਟੀਮ ਨੇ ਬਘਾਣਾ ਨੂੰ ਸੰਘਰਸ਼ ਪੂਰਣ ਮੁਕਾਬਲੇ ਵਿਚ ਹਰਾ ਕੇ ਟਰਾਫੀ ਅਤੇ 31 ਹਜਾਰ ਰੁਪਏ ਦੇ ਨਗਦ ਇਨਾਮ ਤੇ ਕਬਜਾ ਕੀਤਾ। ਜਨਮ ਮਿਤੀ 2001 ਦੇ ਦੋ ਖਿਡਾਰੀ ਅਤੇ ਜਨਮ ਮਿਤੀ 2004 ਦੇ ਸਾਰੇ ਖਿਡਾਰੀ ਪਿੰਡ ਪੱਧਰ ਦੇ ਮੁਕਾਬਲੇ ‘ਚ ਰਾਮਪੁਰ ਸੁੰਨੜਾ ਨੇ ਖਾਟੀ ਦੀ ਟੀਮ ਨੂੰ ਪੈਨਲਟੀ ਸਟਰੋਕ ਰਾਹੀਂ ਮਾਤ ਦੇ ਕੇ ਟਰਾਫੀ ਅਤੇ 8100 ਰੁਪਏ ਨਗਦ ਇਨਾਮ ਪ੍ਰਾਪਤ ਕੀਤਾ। ਇਸ ਮੁਕਾਬਲੇ ਦੀ ਉਪ ਜੇਤੂ ਟੀਮ ਨੂੰ 6100 ਰੁਪਏ ਨਗਦ ਇਨਾਮ ਨਾਲ ਨਵਾਜਿਆ ਗਿਆ। ਇਨਾਮਾ ਦੀ ਵੰਡ ਖਾਨ ਮੁਖ ਭਾਰਤੀ ਚੇਅਰਮੈਨ ਭਗਵਾਨ ਪਰਸ਼ੂ ਰਾਮ ਬ੍ਰਾਹਮਣ ਸਭਾ ਪੰਜਾਬ, ਚੇਅਰਮੈਨ ਕਰਨੈਲ ਸਿੰਘ ਘੋਤੜਾ, ਜਯੋਤੀ ਸ਼ਰਮਾ (ਐਕਸਲ ਗਰੁੱਪ), ਡਾ. ਅਸ਼ੋਕ ਭਾਟੀਆ ਅਤੇ ਮਲਕੀਤ ਸਿੰਘ ਖਾਟੀ ਨੇ ਸਾਂਝੇ ਤੌਰ ਤੇ ਕੀਤੀ। ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜਰੂਰੀ ਹਨ ਉੱਥੇ ਹੀ ਨੌਜਵਾਨਾਂ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ। ਕਲੱਬ ਦੇ ਚੇਅਰਮੈਨ ਕਰਨੈਲ ਸਿੰਘ ਖਾਟੀ ਯੂ.ਕੇ., ਪ੍ਰਧਾਨ ਨਿਰਮਲ ਦਾਸ, ਮੀਤ ਪ੍ਰਧਾਨ ਕਸ਼ਮੀਰ ਸਿੰਘ ਨੰਬਰਦਾਰ, ਸਕੱਤਰ ਸੁਰਿੰਦਰ ਸਿੰਘ ਮਾਣੂ, ਜੁਆਇੰਟ ਸਕੱਤਰ ਵਿਜੇ ਕੁਮਾਰ ਜੱਸਲ, ਕੈਸ਼ੀਅਰ ਕੁਲਦੀਪ ਕੁਮਾਰ ਨੇ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਹੋਰ ਵੀ ਵਧੀਆ ਢੰਗ ਨਾਲ ਟੂਰਨਾਮੈਂਟ ਕਰਵਾਉਣ ਦਾ ਭਰੋਸਾ ਦਿੱਤਾ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪੰਡਿਤ ਗਿਰਜਾ ਸ਼ੰਕਰ, ਕਮਲਾ ਦੇਵੀ ਸਰਪੰਚ ਪਤਨੀ ਪ੍ਰੇਮ ਲਾਲ, ਸੰਦੀਪ ਮੱਲ ਖਾਟੀ, ਕਾਕਾ ਜਰਮਨ, ਸਨੀ ਝਿੰਜਰ, ਵਿਜੇ ਕੁਮਾਰ ਅਤੇ ਸੋਵੀ ਲਾਲਾ ਖਾਟੀ, ਗੱਗੀ ਜੱਸਲ, ਸਲਾਹਕਾਰ ਜਸਪ੍ਰੀਤ ਜੱਸਲ, ਮਹਿੰਦਰ ਪਾਲ ਲਾਡੀ, ਸੋਨੀ ਖਾਟੀ, ਇਸ਼ਾਨ, ਲਵਨ ਜੱਸਲ, ਦੁਰਗਾ ਦਾਸ ਹਲਵਾਈ, ਸਾਬਕਾ ਸਰਪੰਚ ਕੁਲਦੀਪ ਸਿੰਘ ਨੰਬਰਦਾਰ, ਕੁਲਦੀਪ ਰਾਮ ਨੰਬਰਦਾਰ, ਸੋਹਨ ਲਾਲ ਪੰਚਾਇਤ ਮੈਂਬਰ, ਜਸਪ੍ਰੀਤ ਜੱਸਲ ਪੰਚ, ਜਰਨੈਲ ਸਿੰਘ ਨੰਬਰਦਾਰ, ਕਸ਼ਮੀਰ ਲਾਲ ਪੰਚ, ਹੈੱਡ ਗ੍ਰੰਥੀ ਮਨਜੀਤ ਸਿੰਘ, ਸੁੱਚਾ ਸਿੰਘ, ਸੁਰਿੰਦਰ ਸਿੰਘ, ਜਸਪ੍ਰੀਤ ਸਿੰਘ, ਨਵੀ ਜਰਮਨ, ਕੁਲਦੀਪ ਜਰਮਨ, ਦਾਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਤੇ ਪਿੰਡ ਵਾਸੀ ਹਾਜਰ ਸਨ।
ਕੈਪਸ਼ਨ- ਪਿੰਡ ਖਾਟੀ ਵਿਖੇ ਫੁੱਟਬਾਲ ਟੂਰਨਾਮੈਂਟ ਦੀ ਸਮਾਪਤੀ ਮੌਕੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਤੇ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੇ ਜਾਣ ਦਾ ਦ੍ਰਿਸ਼।

error: copy content is like crime its probhihated