Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਪੀਐਚਸੀ ਭੂੰਗਾ ਤੋਂ ਬਲਾਕ ਭੂੰਗਾ ਦੇ ਵੱਖ-ਵੱਖ ਪਿੰਡਾਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਏਡਜ਼ ਜਾਗਰੂਕਤਾ ਵੈਨ ਰਵਾਨਾ

ਪੀਐਚਸੀ ਭੂੰਗਾ ਤੋਂ ਬਲਾਕ ਭੂੰਗਾ ਦੇ ਵੱਖ-ਵੱਖ ਪਿੰਡਾਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਏਡਜ਼ ਜਾਗਰੂਕਤਾ ਵੈਨ ਰਵਾਨਾ

ਗੜ੍ਹਦੀਵਾਲਾ (ਚੌਧਰੀ) 

4 ਮਾਰਚ : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੇੈਡੀਕਲ ਅਫਸਰ ਡਾ.ਹਰਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਡਾ. ਹਰਪ੍ਰੀਤ ਕੌਰ ਅਤੇ ਡਾ.ਵਿਵੇਕ ਕੁਮਾਰ ਦੁਆਰਾ ਪੀਐਚਸੀ ਭੂੰਗਾ ਤੋਂ ਬਲਾਕ ਭੂੰਗਾ ਦੇ ਵੱਖ-ਵੱਖ ਪਿੰਡਾਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਏਡਜ਼ ਜਾਗਰੂਕਤਾ ਵੈਨ ਰਵਾਨਾ ਕੀਤੀ ਗਈ ।
ਇਸ ਮੌਕੇ ਡਾ. ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਏਡਜ਼ ਇਕ ਲਾ ਇਲਾਜ ਅਤੇ ਭਿਆਨਕ ਬਿਮਾਰੀ ਹੈ । ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਅਸੁਰੱਖਿਅਤ ਸਾਰੀਰਕ ਸਬੰਧ ਬਨਾਉਣ ਨਾਲ , ਦੂਸ਼ਿਤ ਖੂਨ ਨਾਲ , ਸਕ੍ਰਮਿਤ ਸੂਈ ਜਾ ਬਲੇਡ ਦੇ ਇਸਤੇਮਾਲ ਨਾਲ ਅਤੇ ਏਡਜ਼ ਸਕ੍ਰਮਿਤ ਮਾਂ ਤੋ ਉਸਦੇ ਹੋਣ ਵਾਲੀ ਸੰਤਾਨ ਨੂੰ ਹੋ ਸਕਦਾ ਹੈ। ਇਸ ਬਿਮਾਰੀ ਦੌਰਾਨ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ, ਵਜਨ ਘਟ ਜਾਂਦਾ ਹੈ, ਲਗਾਤਾਰ ਖਾਂਸੀ, ਬਾਰ-ਬਾਰ ਜੁਕਾਮ , ਬੁਖਾਰ, ਸਿਰਦਰਦ ,ਥਕਾਨ , ਹੈਜਾ , ਭੁਖ ਨਾ ਲਗਨੀ ਆਦਿ ਇਸ ਬਿਮਾਰੀ ਦੇ ਲਛਨ ਹਨ।ਇਹ ਲਛਣ ਨਜਰ ਆਉਣ ਤੇ ਨਜਦੀਕੀ ਸਿਹਤ ਕੇਂਦਰ ਵਿਖੇ ਏਡਜ਼ ਦੀ ਨਿਸ਼ੁਲਕ ਜਾਂਚ ਕਰਵਾਉਣੀ ਚਾਹੀਦੀ ਹੇ ।ਡਾ.ਵਿਵੇਕ ਕੁਮਾਰ ਨੇ ਕਿਹਾ ਕਿ ਇਹ ਬਿਮਾਰੀ ਪੀੜਿਤ ਵਿਅਕਤੀ ਨਾਲ ਭੋਜਨ ਕਰਨ , ਵਰਤਨ ਸਾਝੇ ਕਰਨ ਨਾਲ, ਹੱਥ ਮਿਲਾਨ ਅਤੇ ਗਲੇ ਲਗਣ ਨਾਲ,ਇਕ ਪਖਾਨੇ ਦੇ ਇਸਤੇਮਾਲ ਨਾਲ , ਮਛਰ ਅਤੇ ਪਸ਼ੂਆਂ ਦੇ ਕਟਣ ਨਾਲ ਅਤੇ ਖੱਗਣ ਤੇ ਛਿਕਣ ਨਾਲ ਨਹੀ ਫੈਲਦਾ ਹੈ ।ਇਸ ਬਿਮਰੀ ਤੋ ਬਚਣ ਲਈ ਇਹ ਪੀੜਿਤ ਵਿਅਕਤੀ ਨਾਲ ਅਸੁਰੱਖਿਅਤ ਸਾਰੀਰਕ ਸਬੰਧ ਨਹੀ ਬਨਾਉਣੇ ਚਾਹੀਦੇ ਅਤੇ ਆਪਣੇ ਸਾਥੀ ਨਾਲ ਵਫਾਦਾਰ ਰਹਿਣਾ ਚਾਹੀਦਾ ਹੈ , ਖੂਨ ਦੀ ਚੰਗੀ ਤਰ੍ਹਾ ਜਾਂਚ ਕਰਕੇ ਹੀ ਚੜਾਉਣਾ ਚਾਹੀਦਾ ਹੈ , ਉਪਯੋਗ ਕੀਤੀ ਸੂਈ ਜਾ ਬਲੇਡ ਦੇ ਇਸਤੇਮਾਲ ਨਹੀ ਕਰਨਾ ਚਾਹੀਦਾ ਹੈ ।ਜਸਤਿੰਦਰ ਸਿੰਘ ਬੀ.ਈ.ਈ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਗੜਦੀਵਾਲ ਅਤੇ ਪਿੰਡ ਭੂੰਗਾ ਵਿਖੇ ਗੁਰਿੰਦਰ ਸਿੰਘ ਸ਼ੇਖੋ ਅਤੇ ਉਨ੍ਹਾ ਦੀ ਟੀਮ ਵਲੋਂ ਨੁਕੜ ਨਾਟਕ ਦੂਆਰਾ ਵੀ ਲੌਕਾਂ ਨੂੰ ਜਾਗਰੂਕ ਕੀਤਾ ਜਾਵੇਗਾ ।ਇਸ ਮੌਕੇ ਕਮਲਜੀਤ ਸੈਣੀ, ਅਮਨਦੀਪ ਸਿੰਘ,ਸਨਜੀਵ ਕੁਮਾਰ,ਲਖਵਿੰਦਰ ਕੌਰ,ਜਸਵਿੰਦਰ ਕੌਰ,ਰਾਜੇਸ਼ ਕੁਮਾਰੀ,ਅਨੀਤਾ,ਮਨਜਿੰਦਰ ਕੌਰ, ਹਰਵਿੰਦਰ ਕੌਰ, ਗਗਨਦੀਪ ਕੌਰ,ਸੁਖਪ੍ਰੀਤ ਕੌਰ,ਕੁਲਜੀਤ ਕੌਰ, ਗੁਰਪਾਲ ਸਿੰਘ, ਸੁਰਜੀਤ ਸਿੰਘ,ਸਤਵੀਰ ਕੁਮਾਰ,ਰਨਜੋਧ ਸਿੰਘ, ਮਨਜਿੰਦਰ ਕੌਰ,ਮਨਿੰਦਰ ਸਿੰਘ, ਸਰਤਾਜ ਸਿੰਘ,ਜਗਦੀਪ ਸਿੰਘ, ਮਨਜਿੰਦਰ ਸਿੰੰਘ,ਹਰਵਿੰਦਰਪਾਲ ਸਿੰਘ, ਅਮਿਤ ਸ਼ਰਮਾ,ਉਮੇਸ਼ ਕੁਮਾਰ,ਅਤੇ ਹੋਰ ਲੋਗ ਹਾਜਰ ਸਨ

error: copy content is like crime its probhihated