ਗੜ੍ਹਦੀਵਾਲਾ (ਯੋਗੇਸ਼ ਗੁਪਤਾ / ਚੌਧਰੀ )
: ਬੀਤੇ ਦਿਨੀ ਗੜ੍ਹਦੀਵਾਲਾ ਚ ਵਾਪਰੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ ਪੀ ਜੀ ਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ। ਅੱਜ ਹਲਕਾ ਵਿਧਾਇਕ ਜਸਵੀਰ ਗਿੱਲ ਅਤੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਜ਼ਿਲਾ ਯੂਥ ਪ੍ਰਧਾਨ ਆਪ ਨੇ PGI ਪਹੁੰਚ ਕੇ ਨੌਜਵਾਨ ਦਾ ਹਾਲ ਚਾਲ ਜਾਣਿਆ। ਓਹਨਾ ਦੱਸਿਆ ਕਿ ਇਸ ਸਮੇਂ ਤਾਂ ਬੱਚਾ ਨਾਜ਼ੁਕ ਹਲਾਤ ‘ਚ ਹੈ ਪਰ ਜਲਦ ਠੀਕ ਹੋ ਜਾਵੇਗਾ ।
ਜਿਕਰਯੋਗ ਹੈ ਕਿ ਬੀਤੇ ਦਿਨੀ ਗੜਦੀਵਾਲਾ ਦੇ ਬੱਸ ਸਟੈਂਡ ਵਿਖੇ 2 ਟਿੱਪਰਾਂ ਵਿਚਾਲੇ ਮੋਟਰਸਾਇਕਲ ਤੇ ਸਵਾਰ ਦੋ ਸਕੇ ਭਰਾ ਦਰੜ ਹੋਏ ਸਨ । ਜਿਸ ਚੋਂ ਇਕ ਨੌਜਵਾਨ ਦੀ ਤਾਂ ਮੋੱਕੇ ਤੇ ਹੀ ਮੌ+ਤ ਹੋ ਗਈ ਸੀ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸ ਨੂੰ ਆਲੇ ਦੁਆਲੇ ਦੇ ਡਾਕਟਰਾਂ ਨੇ ਇਲਾਜ ਤੋਂ ਇਨਕਾਰ ਕਰਨ ਮਗਰੋਂ ਸਿਵਲ ਹਸਪਤਾਲ ਦਸੂਹਾ ਵਿਖੇ ਭੇਜਿਆ ਗਿਆ। ਜਿਸ ਤੋਂ ਬਾਅਦ ਸਿਵਿਲ ਹਸਪਤਾਲ ਵਲੋਂ PGI ਚੰਡੀਗੜ੍ਹ ਵਿਖੇ ਲਿਜਾਣ ਦੀ ਸਲਾਹ ਦਿਤੀ ਗਈ। ਜਿਸ ਨੂੰ ਤੁਰੰਤ ਬਾਬਾ ਦੀਪ ਸਿੰਘ ਸੇਵਾ ਦਲ ਸੋਸਾਇਟੀ ਦੀ ਅੰਬੂਲੈਂਸ ਦੁਆਰਾ PGI ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਸੀ। ਜਿਸਦਾ ਇਲਾਜ ਉੱਥੇ ਸ਼ੁਰੂ ਹੋ ਗਿਆ ਸੀ ਤੇ ਲੱਤ ਅਤੇ ਹੋਰ ਅੰਗਾਂ ਦਾ ਅਪ੍ਰੇਸ਼ਨ ਕਰਨ ਉਪਰੰਤ ਜੇਰੇ ਇਲਾਜ ਹੈ ।








